ਖਾਦੀ ਦਾ ਕਾਰੋਬਾਰ 1 ਲੱਖ ਕਰੋੜ ਤੋਂ ਪਾਰ, ਪ੍ਰਾਈਵੇਟ FMCG ਕੰਪਨੀਆਂ ਲਈ ਹੋਇਆ ਸੁਪਨਾ

05/01/2022 11:45:26 AM

ਨਵੀਂ ਦਿੱਲੀ (ਯੂ. ਐੱਨ. ਆਈ.) – ਪਿਛਲੇ ਕੁੱਝ ਸਾਲਾਂ ’ਚ ਖਾਦੀ ਦੀ ਲੋਕਪ੍ਰਿਯਤਾ ਵਧੀ ਹੈ। ਇਸ ਦਾ ਨਤੀਜਾ ਹੈ ਕਿ ਵਿੱਤੀ ਸਾਲ 2021-22 ’ਚ ਖਾਦੀ ਦਾ ਟਰਨਓਵਰ 1 ਲੱਖ ਕਰੋੜ ਤੋਂ ਪਾਰ ਪਹੁੰਚ ਗਿਆ। ਖਾਦੀ ਐਂਡ ਵਿਲੇਜ ਇੰਡਸਟ੍ਰੀਜ਼ ਕਮਿਸ਼ਨ (ਕੇ. ਵੀ. ਆਈ. ਸੀ.) ਦਾ ਬੀਤੇ ਵਿੱਤੀ ਸਾਲ ’ਚ ਟੋਟਲ ਟਰਨਓਵਰ 1 ਲੱਖ 15 ਹਜ਼ਾਰ 415 ਕਰੋੜ ਰੁਪਏ ਰਿਹਾ। ਵਿੱਤੀ ਸਾਲ 2020-21 ’ਚ ਇਹ ਟਰਨਓਵਰ 95741 ਕਰੋੜ ਰੁਪਏ ਰਹੀ ਸੀ। ਕਿਸੇ ਵੀ ਐੱਫ. ਐੱਮ. ਸੀ. ਜੀ. ਕੰਪਨੀ ਲਈ 1 ਲੱਖ ਕਰੋੜ ਦਾ ਟਰਨਓਵਰ ਇਕ ਸੁਪਨਾ ਦਿਖਾਈ ਦੇ ਰਿਹਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਾਦੀ ਕੱਪੜਿਆਂ ਦਾ ਖੂਬ ਪ੍ਰਚਾਰ ਕਰਦੇ ਹਨ। ਜਦੋਂ ਤੋਂ ਇਹ ਸੱਤਾ ’ਚ ਆਏ ਹਨ, ਖਾਦੀ ਇੰਡਸਟਰੀ ਦਾ ਸਿਤਾਰਾ ਮੁੜ ਚਮਕਣ ਲੱਗਾ ਹੈ।

ਇਹ ਵੀ ਪੜ੍ਹੋ: Hero Electric ਕੰਪਨੀ ਨਹੀਂ ਵੇਚ ਸਕੀ ਅਪ੍ਰੈਲ ਮਹੀਨੇ ਵਿਚ ਇਕ ਵੀ ਵਾਹਨ, ਜਾਣੋ ਵਜ੍ਹਾ

ਸਾਲਾਨਾ ਆਧਾਰ ’ਤੇ ਕੇ. ਵੀ. ਆਈ. ਸੀ. ਦੇ ਟਰਨਓਵਰ ’ਚ 20.54 ਫੀਸਦੀ ਦਾ ਉਛਾਲ ਆਇਆ ਹੈ। ਵਿੱਤੀ ਸਾਲ 2014-15 ਦੇ ਮੁਕਾਬਲੇ ਗ੍ਰੋਥ 172 ਫੀਸਦੀ ਹੈ। 172 ਫੀਸਦੀ ਦੀ ਗ੍ਰੋਥ ਪ੍ਰੋਡਕਸ਼ਨ ਦੇ ਆਧਾਰ ’ਤੇ ਹੈ। ਉੱਥੇ ਹੀ ਵਿਕਰੀ ਦੇ ਆਧਾਰ ’ਤੇ 2014-15 ਦੇ ਮੁਕਾਬਲੇ 248 ਫੀਸਦੀ ਦਾ ਉਛਾਲ ਆਇਆ ਹੈ। ਅਪ੍ਰੈਲ ਤੋਂ ਜੂਨ 2021 ਦਰਮਿਆਨ ਦੇਸ਼ ’ਚ ਲਾਕਡਾਊਨ ਸੀ। ਇਸ ਦੇ ਬਾਵਜੂਦ ਖਾਦੀ ਦਾ ਟਰਨਓਵਰ ਸ਼ਾਨਦਾਰ ਰਿਹਾ ਹੈ। ਕੰਪਨੀ ਨੇ ਸ਼ਾਨਦਾਰ ਗ੍ਰੋਥ ਦਰਜ ਕੀਤੀ ਹੈ।

ਖੁਦ ਪੀ. ਐੱਮ. ਕਰਦੇ ਹਨ ਸਪੋਰਟ

ਕੇ. ਵੀ. ਆਈ. ਸੀ. ਦੇ ਚੇਅਰਮੈਨ ਵਿਨੇ ਕੁਮਾਰ ਸਕਸੇਨਾ ਨੇ ਕਿਹਾ ਕਿ ਪੀ. ਐੱਮ. ਮੋਦੀ ਲਗਾਤਾਰ ਖਾਦੀ ਨੂੰ ਸਪੋਰਟ ਕਰ ਰਹੇ ਹਨ, ਜਿਸ ਦਾ ਫਾਇਦਾ ਦਿਖਾਈ ਦੇ ਰਿਹਾ ਹੈ। ਪੀ. ਐੱਮ. ਮੋਦੀ ਦਾ ਜ਼ੋਰ ਸਵਦੇਸ਼ੀ ’ਤੇ ਹੈ। ਸਕਸੇਵਾ ਨੇ ਕਿਹਾ ਕਿ ਅਸੀਂ ਆਈਡੀਆ ’ਤੇ ਕੰਮ ਕੀਤਾ। ਇਸ ਤੋਂ ਇਲਾਵਾ ਸਕੀਮਸ ਦੀ ਮਦਦ ਨਾਲ ਗਾਹਕਾਂ ਨੂੰ ਲੁਭਾਇਆ ਅਤੇ ਮਾਲੀਆ ਵਧਾਉਣ ’ਤੇ ਜ਼ੋਰ ਦਿੱਤਾ। ਇਸ ਤੋਂ ਇਲਾਵਾ ਸਾਇੰਟੀਫਿਕ ਤਕਨਾਲੋਜੀ ’ਤੇ ਵੀ ਜ਼ੋਰ ਦਿੱਤਾ ਗਿਆ ਹੈ, ਜਿਸ ਦਾ ਫਾਇਦਾ ਮਿਲਦਾ ਦਿਖਾਈ ਦੇ ਰਿਹਾ ਹੈ। ਜਦੋਂ ਇੱਥੇ ਪ੍ਰੋਡਕਟ ਡਾਇਵਰਸੀਫਿਕੇਸ਼ਨ ਦਿਖਾਈ ਦੇਣ ਲੱਗਾ ਤਾਂ ਗਾਹਕ ਹੌਲੀ-ਹੌਲੀ ਜੁੜਦੇ ਚਲੇ ਗਏ।

ਇਹ ਵੀ ਪੜ੍ਹੋ: ਅਕਸ਼ੈ ਤ੍ਰਿਤੀਆ ਤੋਂ ਪਹਿਲਾਂ ਸੋਨੇ ਦੀਆਂ ਕੀਮਤਾਂ 'ਚ ਉਛਾਲ, 51 ਹਜ਼ਾਰ ਤੋਂ ਪਾਰ ਪਹੁੰਚਿਆ Gold

ਖਾਦੀ ਸੈਕਟਰ ’ਚ 43 ਫੀਸਦੀ ਦੀ ਗ੍ਰੋਥ

ਵਿੱਤੀ ਸਾਲ 2021-22 ’ਚ ਖਾਦੀ ਸੈਕਟਰ ਨੇ 43 ਫੀਸਦੀ ਦੀ ਗ੍ਰੋਥ ਦਰਜ ਕੀਤੀ ਗਈ ਅਤੇ ਟੋਟਲ ਟਰਨਓਵਰ 5052 ਕਰੋੜ ਰੁਪਏ ਦਾ ਰਿਹਾ। ਵਿੱਤੀ ਸਾਲ 2020-21 ’ਚ ਇਹ 3528 ਕਰੋੜ ਦਾ ਰਿਹਾ ਸੀ। ਪੇਂਡੂ ਖੇਤਰ ਦੀ ਗੱਲ ਕਰੀਏ ਤਾਂ ਇਸ ’ਚ ਸਾਲਾਨਾ ਆਧਾਰ ’ਤੇ 20 ਫੀਸਦੀ ਦੀ ਤੇਜ਼ੀ ਦਰਜ ਕੀਤੀ ਗਈ। ਬੀਤੇ ਵਿੱਤੀ ਸਾਲ ਪੇਂਡੂ ਖੇਤਰ ਦਾ ਟਰਨਓਵਰ 1 ਲੱਖ 10 ਹਜ਼ਾਰ 364 ਕਰੋੜ ਸੀ। ਵਿੱਤੀ ਸਾਲ 2020-21 ’ਚ ਇਹ 92214 ਕਰੋੜ ਰਿਹਾ ਸੀ।

ਇਕ ਦਿਨ ’ਚ ਰਿਕਾਰਡ 1.29 ਕਰੋੜ ਦੀ ਵਿਕਰੀ

ਨਵੀਂ ਦਿੱਲੀ ਦੇ ਕਨਾਟ ਪਲੇਸ ’ਚ ਆਪਣੇ ਪ੍ਰਮੁੱਖ ਸਟੋਰ ’ਤੇ ਖਾਦੀ ਦੀ ਇਕ ਦਿਨ ਦੀ ਵਿਕਰੀ ਵੀ 30 ਅਕਤੂਬਰ 2021 ਨੂੰ 1.29 ਕਰੋੜ ਰੁਪਏ ਦੇ ਉੱਚ ਪੱਧਰ ’ਤੇ ਪਹੁੰਚ ਗਈ। ਕੇਂਦਰੀ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਮੰਤਰਾਲਾ ਨੇ ਕਿਹਾ ਕਿ ਪਿਛਲੇ ਕੁੱਝ ਸਾਲਾਂ ’ਚ ਖਾਦੀ ਦਾ ਮੁੱਖ ਧਿਆਨ ਕਾਰੀਗਰਾਂ ਅਤੇ ਬੇਰੁਜ਼ਗਾਰ ਨੌਜਵਾਨਾਂ ਲਈ ਸਥਾਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ’ਤੇ ਰਿਹਾ ਹੈ। ਵੱਡੀ ਗਿਣਤੀ ’ਚ ਨੌਜਵਾਨਾਂ ਨੇ ਪੀ. ਐੱਮ. ਈ. ਜੀ. ਪੀ. ਦੇ ਤਹਿਤ ਸਵੈਰੁਜ਼ਗਾਰ ਅਤੇ ਨਿਰਮਾਣ ਸਰਗਰਮੀਆਂ ਨੂੰ ਅਪਣਾਇਆ, ਜਿਸ ਨਾਲ ਗ੍ਰਾਮ ਉਦਯੋਗ ਖੇਤਰ ’ਚ ਉਤਪਾਦਨ ’ਚ ਵਾਧਾ ਹੋਇਆ।

ਇਹ ਵੀ ਪੜ੍ਹੋ: ਚੀਨ ਦੇ 15 ਫੀਸਦੀ ਰੈਸਟੋਰੈਂਟਾਂ ’ਚ ਵਰਤਿਆ ਜਾਂਦਾ ਹੈ ਗਟਰ ’ਚੋਂ ਕੱਢਿਆ ਗਿਆ ਤੇਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News