KFC ''ਚ ਖਾਣ ਦੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ, ਭਾਰਤ ''ਚ ਖੋਲ੍ਹੇਗਾ ਹੋਰ ਰੈਸਟੋਰੈਂਟ

Sunday, Mar 28, 2021 - 12:38 PM (IST)

KFC ''ਚ ਖਾਣ ਦੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ, ਭਾਰਤ ''ਚ ਖੋਲ੍ਹੇਗਾ ਹੋਰ ਰੈਸਟੋਰੈਂਟ

ਨਵੀਂ ਦਿੱਲੀ- KFC ਕੋਵਿਡ-19 ਮਹਾਮਾਰੀ ਦੇ ਬਾਵਜੂਦ ਭਾਰਤ ਵਿਚ ਰੈਸਟੋਰੈਂਟ ਨੈੱਟਵਰਕ ਦਾ ਵਿਸਥਾਰ ਕਰਨ ਦੀ ਤਿਆਰੀ ਕਰ ਰਹੀ ਹੈ। ਕੰਪਨੀ ਨੇ ਕਿਹਾ ਕਿ ਆਗਾਮੀ ਸਾਲਾਂ ਵਿਚ ਭਾਰਤ ਉਸ ਦੇ ਵਿਕਾਸ ਲਈ ਪ੍ਰਮੁੱਖ ਬਾਜ਼ਾਰਾਂ ਵਿਚ ਹੋਵੇਗਾ। ਕੇ. ਐੱਫ. ਸੀ. ਇੰਡੀਆ ਨੇ ਪਿਛਲੇ ਸਾਲ ਕੋਵਿਡ-19 ਕਾਰਨ ਪੈਦਾ ਹੋਈਆਂ ਰੁਕਾਵਟਾਂ ਦੇ ਬਾਵਜੂਦ ਤਕਰੀਬਨ 30 ਨਵੇਂ ਰੈਸਟੋਰੈਂਟ ਖੋਲ੍ਹੇ ਹਨ।

ਕੰਪਨੀ ਇਸ ਸਾਲ ਵੀ ਨਵੇਂ ਰੈਸਟੋਰੈਂਟ ਖੋਲ੍ਹਣ ਦੀ ਤਿਆਰੀ ਕਰ ਰਹੀ ਹੈ। ਕੰਪਨੀ ਦਾ ਕਹਿਣਾ ਹੈ ਕਿ ਅਸੀਂ ਗਾਹਕਾਂ ਤੱਕ ਆਪਣੇ ਬ੍ਰਾਂਡ ਦੀ ਪਹੁੰਚ ਵਧਾਉਣਾ ਚਾਹੁੰਦੇ ਹਾਂ।

ਕੇ. ਐੱਫ. ਸੀ. ਇੰਡੀਆ ਦੇ ਪ੍ਰਬੰਧਕ ਨਿਰਦੇਸ਼ਕ ਸਮੀਰ ਮੇਨਨ ਨੇ ਕਿਹਾ, ''ਸਾਡਾ ਇਰਾਦਾ ਨਿਸ਼ਚਿਤ ਤੌਰ 'ਤੇ ਆਪਣੇ ਬ੍ਰਾਂਡ ਨੂੰ ਵਧਾਉਣ ਦਾ ਹੈ। ਸਾਡਾ ਸਭ ਤੋਂ ਮਜਬੂਤ ਥੰਮ ਪਹੁੰਚ ਹੈ। ਅਸੀਂ ਗਾਹਕਾਂ ਤੱਕ ਆਨਲਾਈਨ ਅਤੇ ਆਫਲਾਈਨ ਆਪਣੇ ਬ੍ਰਾਂਡ ਦੀ ਪਹੁੰਚ ਦਾ ਵਿਸਥਾਰ ਕਰਾਂਗੇ।'' ਮੇਨਨ ਨੇ ਕਿਹਾ, ''ਕੋਵਿਡ-19 ਮਹਾਮਾਰੀ ਦੀ ਵਜ੍ਹਾ ਕਾਰਨ ਪੈਦਾ ਹੋਈਆਂ ਰੁਕਾਵਟਾਂ ਦੇ ਬਾਵਜੂਦ ਸਾਡੇ ਰੈਸਟੋਰੈਂਟ ਦੀ ਗਿਣਤੀ ਮਹਾਮਾਰੀ ਦੇ ਪਹਿਲਾਂ ਦੇ ਪੱਧਰ ਤੋਂ ਜ਼ਿਆਦਾ ਹੈ। ਸਾਡੀ ਫ੍ਰੈਂਚਾਇਜ਼ੀ ਨੇ ਨਵੇਂ ਰੈਸਟੋਰੈਂਟ ਖੋਲ੍ਹੇ ਹਨ।'' ਮਹਾਮਾਰੀ ਤੋਂ ਪਹਿਲਾਂ ਕੇ. ਐੱਫ. ਸੀ. ਦੇ ਰੈਸਟੋਰੈਂਟਾਂ ਦੀ ਗਿਣਤੀ 450 ਸੀ। ਇਸ ਸਮੇਂ ਦੇਸ਼ ਦੇ 130 ਸ਼ਹਿਰਾਂ ਵਿਚ ਕੰਪਨੀ ਦੇ 480 ਰੈਸਟੋਰੈਂਟ ਹਨ।


author

Sanjeev

Content Editor

Related News