ਮਹਿੰਦਰਾ ਗਰੁੱਪ ਦੇ ਸਾਬਕਾ ਚੇਅਰਮੈਨ ਕੇਸ਼ਬ ਮਹਿੰਦਰਾ ਦਾ ਦਿਹਾਂਤ
Wednesday, Apr 12, 2023 - 05:47 PM (IST)
ਨਵੀਂ ਦਿੱਲੀ- ਮਹਿੰਦਰਾ ਐਂਡ ਮਹਿੰਦਰਾ ਗਰੁੱਪ ਦੇ ਸਾਬਕਾ ਚੇਅਰਮੈਨ ਅਤੇ ਦੇਸ਼ ਦੇ ਸਭ ਤੋਂ ਬਜ਼ੁਰਗ ਅਰਬਪਤੀ ਕੇਸ਼ਬ ਮਹਿੰਦਰਾ ਦਾ ਬੁੱਧਵਾਰ ਨੂੰ 99 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਉਹ 1962 ਤੋਂ 2012 ਤੱਕ 48 ਸਾਲ ਮਹਿੰਦਰਾ ਐਂਡ ਮਹਿੰਦਰਾ ਗਰੁੱਪ ਦੇ ਚੇਅਰਮੈਨ ਰਹੇ। ਇਸ ਸਮੇਂ ਉਨ੍ਹਾਂ ਦਾ ਭਤੀਜਾ ਆਨੰਦ ਮਹਿੰਦਰਾ ਇਸ ਅਹੁਦੇ 'ਤੇ ਹੈ।
ਇਹ ਵੀ ਪੜ੍ਹੋ- ਸੇਬੀ ਨੇ AIF ਨੂੰ ਨਿਵੇਸ਼ਕਾਂ ਨੂੰ ‘ਡਾਇਰੈਕਟ ਪਲਾਨ’ ਦਾ ਬਦਲ ਦੇਣ ਲਈ ਕਿਹਾ
ਫੋਰਬਸ ਨੇ ਭਾਰਤ ਦੇ ਸਭ ਤੋਂ ਅਮੀਰ ਅਰਬਪਤੀਆਂ ਦੀ ਸੂਚੀ 'ਚ ਕੀਤਾ ਸੀ ਸ਼ਾਮਲ
ਹਾਲ ਹੀ 'ਚ, ਫੋਰਬਸ ਨੇ ਉਨ੍ਹਾਂ ਨੂੰ 1.2 ਅਰਬ ਡਾਲਰ ਦੀ ਜਾਇਦਾਦ ਦੇ ਨਾਲ ਭਾਰਤ ਦਾ ਸਭ ਤੋਂ ਬਜ਼ੁਰਗ ਅਰਬਪਤੀ ਐਲਾਨਿਆ ਸੀ। ਕੇਸ਼ਬ ਮਹਿੰਦਰਾ ਦੇ ਦਿਹਾਂਤ ਦੀ ਜਾਣਕਾਰੀ ਸਾਂਝੀ ਕਰਦੇ ਹੋਏ, ਇਨਸਪੇਸ ਦੇ ਪ੍ਰਧਾਨ ਪਵਨ ਕੇ ਗੋਇਨਕਾ ਨੇ ਆਪਣੇ ਟਵਿੱਟਰ ਹੈਂਡਲ 'ਤੇ ਕਿਹਾ ਕਿ ਵਪਾਰ ਜਗਤ ਨੇ ਅੱਜ ਆਪਣੀ ਮਹਾਨ ਸ਼ਖਸੀਅਤਾਂ 'ਚੋਂ ਇੱਕ ਕੇਸ਼ਬ ਮਹਿੰਦਰਾ ਨੂੰ ਖੋਹ ਦਿੱਤਾ ਹੈ। ਉਨ੍ਹਾਂ ਨਾਲ ਮੁਲਾਕਾਤ ਕਰਨਾ ਹਮੇਸ਼ਾ ਸ਼ਾਨਦਾਰ ਰਹਿੰਦਾ ਸੀ। ਉਨ੍ਹਾਂ ਕੋਲ ਵਪਾਰ, ਅਰਥ ਸ਼ਾਸਤਰ ਅਤੇ ਸਮਾਜਿਕ ਚੀਜ਼ਾਂ ਨੂੰ ਸ਼ਾਨਦਾਰ ਤਰੀਕੇ ਨਾਲ ਜੋੜਨ ਦੀ ਪ੍ਰਤਿਭਾ ਸੀ।
ਇਹ ਵੀ ਪੜ੍ਹੋ-ਫਿਊਚਰ ਰਿਟੇਲ ਨੂੰ ਖਰੀਦਣ ਦੀ ਦੌੜ ’ਚ ਅੰਬਾਨੀ-ਅਡਾਨੀ, ਇਸ ਵਾਰ ਮੁਕਾਬਲੇ ’ਚ ਹੋਣਗੇ 47 ਹੋਰ ਨਵੇਂ ਖਿਡਾਰੀ
1947 'ਚ ਹੀ ਮਹਿੰਦਰਾ ਗਰੁੱਪ ਨਾਲ ਜੁੜ ਗਏ ਸਨ ਕੇਸ਼ਬ ਮਹਿੰਦਰਾ
ਕੇਸ਼ਬ ਮਹਿੰਦਰਾ ਯੂਨੀਵਰਸਿਟੀ ਆਫ ਪੈਨਸਿਲਵੇਨੀਆ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ 1947 'ਚ ਹੀ ਮਹਿੰਦਰਾ ਗਰੁੱਪ 'ਚ ਸ਼ਾਮਲ ਹੋਏ ਸਨ। ਇਸ ਤੋਂ ਬਾਅਦ ਸਾਲ 1963 'ਚ ਉਹ ਇਸ ਗਰੁੱਪ ਦੇ ਚੇਅਰਮੈਨ ਬਣੇ। ਉਨ੍ਹਾਂ ਦੀ ਅਗਵਾਈ 'ਚ ਮਹਿੰਦਰਾ ਗਰੁੱਪ ਸਫਲਤਾ ਦੀਆਂ ਬੁਲੰਦੀਆਂ 'ਤੇ ਪਹੁੰਚਿਆ। ਸਾਲ 2012 'ਚ 48 ਸਾਲ ਤੱਕ ਚੇਅਰਮੈਨ ਦਾ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਨੇ ਇਹ ਅਹੁਦਾ ਆਪਣੇ ਭਤੀਜੇ ਆਨੰਦ ਮਹਿੰਦਰਾ ਨੂੰ ਸੌਂਪ ਦਿੱਤਾ। ਇਸ ਦੇ ਨਾਲ ਹੀ ਕੇਸ਼ਬ ਮਹਿੰਦਰਾ ਟਾਟਾ ਸਟੀਲ, ਸੇਲ, ਟਾਟਾ ਕੈਮੀਕਲਜ਼, ਇੰਡੀਅਨ ਹੋਟਲਜ਼ ਵਰਗੀਆਂ ਨਾਮੀ ਕੰਪਨੀਆਂ ਦੇ ਬੋਰਡ 'ਚ ਵੀ ਸ਼ਾਮਲ ਰਹੇ ਸਨ।
ਇਹ ਵੀ ਪੜ੍ਹੋ- ਕਾਰੋਬਾਰ ਨੂੰ ਸੌਖਾਲਾ ਬਣਾਉਣ ਲਈ ਕੇਂਦਰ ਨੇ 9 ਸਾਲਾਂ ’ਚ ਸਮਾਪਤ ਕਰ ਦਿੱਤੇ ਪੁਰਾਣੇ 2000 ਨਿਯਮ-ਕਾਨੂੰਨ
ਫਰਾਂਸ ਸਰਕਾਰ ਨੇ 1987 'ਚ ਦਿੱਤਾ ਸੀ ਸਰਵਉੱਚ ਨਾਗਰਿਕ ਸਨਮਾਨ
1987 'ਚ ਫਰਾਂਸ ਸਰਕਾਰ ਨੇ ਕੇਸ਼ਬ ਮਹਿੰਦਰਾ ਨੂੰ ਕਾਰੋਬਾਰ ਜਗਤ 'ਚ ਉਨ੍ਹਾਂ ਦੇ ਯੋਗਦਾਨ ਲਈ ਸਰਵਉੱਚ ਨਾਗਰਿਕ ਸਨਮਾਨ ਨਾਲ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਕੇਸ਼ਬ ਮਹਿੰਦਰਾ ਨੂੰ ਸਾਲ 2007 'ਚ ਅਰਨਸਟ ਐਂਡ ਯੰਗ ਵੱਲੋਂ ਲਾਈਫਟਾਈਮ ਅਚੀਵਮੈਂਟ ਐਵਾਰਡ ਦਿੱਤਾ ਗਿਆ ਸੀ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।