ਕਰੂਰ ਵੈਸ਼ਯ ਬੈਂਕ ਨੂੰ ਮਾਰਚ ਤਿਮਾਹੀ ''ਚ ਹੋਇਆ 60 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ

Wednesday, May 15, 2019 - 03:33 PM (IST)

ਕਰੂਰ ਵੈਸ਼ਯ ਬੈਂਕ ਨੂੰ ਮਾਰਚ ਤਿਮਾਹੀ ''ਚ ਹੋਇਆ 60 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ

ਨਵੀਂ ਦਿੱਲੀ—ਗੈਰ-ਲਾਗੂ ਸੰਪਤੀਆਂ (ਐੱਨ.ਪੀ.ਏ.) ਵਧਣ ਦੇ ਬਾਅਦ ਵੀ ਖੁਦਰਾ ਬੈਂਕਿੰਗ ਤੋਂ ਚੰਗੀ ਆਮਦਨ ਹੋਣ ਕਾਰਨ ਕਰੂਰ ਵੈਸ਼ਯ ਬੈਂਕ ਦਾ ਸ਼ੁੱਧ ਮੁਨਾਫਾ 2018-19 ਦੀ ਮਾਰਚ ਤਿਮਾਹੀ 'ਚ 18.70 ਫੀਸਦੀ ਵਧ ਕੇ 60.02 ਕਰੋੜ ਰੁਪਏ 'ਤੇ ਪਹੁੰਚ ਗਿਆ। ਵਿੱਤੀ ਸਾਲ 2017-18 ਦੀ ਸਮਾਨ ਤਿਮਾਹੀ 'ਚ ਬੈਂਕ ਨੂੰ 50.56 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਹੋਇਆ ਸੀ। ਪਿਛਲੀ ਤਿਮਾਹੀ ਦੌਰਾਨ ਬੈਂਕ ਦੀ ਕੁੱਲ ਆਮਦਨ 1,699.53 ਕਰੋੜ ਰੁਪਏ ਤੋਂ ਵਧ ਕੇ 1,746.04 ਕਰੋੜ ਰੁਪਏ 'ਤੇ ਪਹੁੰਚ ਗਈ। ਇਸ ਦੌਰਾਨ ਬੈਂਕ ਦੀ ਕੁੱਲ ਆਮਦਨ 1,699.53 ਕਰੋੜ ਰੁਪਏ ਤੋਂ ਵਧ ਕੇ 1,746.04 ਕਰੋੜ ਰੁਪਏ 'ਤੇ ਪਹੁੰਚ ਗਈ। ਇਸ ਦੌਰਾਨ ਖੁਦਰਾ ਬੈਂਕਿੰਗ ਨਾਲ ਹੋਈ ਆਮਦਨ 4.60 ਫੀਸਦੀ ਵਧ ਕੇ 967.23 ਕਰੋੜ ਰੁਪਏ 'ਤੇ ਪਹੁੰਚ ਗਈ। ਪੂਰੇ ਵਿੱਤੀ ਸਾਲ ਦੇ ਆਧਾਰ 'ਤੇ ਬੈਂਕ ਦੇ ਸ਼ੁੱਧ ਮੁਨਾਫਾ 2017-18 ਦੇ 345.67 ਕਰੋੜ ਰੁਪਏ ਤੋਂ 39 ਫੀਸਦੀ ਘਟ ਹੋ ਕੇ 210.87 ਕਰੋੜ ਰੁਪਏ 'ਤੇ ਆ ਗਿਆ। ਇਸ ਦੌਰਾਨ ਬੈਂਕ ਦੀ ਕੁੱਲ ਆਮਦਨ 6,599.58 ਕਰੋੜ ਰੁਪਏ ਤੋਂ ਵਧ ਕੇ 6,788.59 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਇਸ ਦੌਰਾਨ ਬੈਂਕ ਦੀ ਸੰਪਤੀ ਦੀ ਗੁਣਵੱਤਾ 'ਚ ਗਿਰਾਵਟ ਦੇਖਣ ਨੂੰ ਮਿਲੀ। ਬੈਂਕ ਦਾ ਏਕੀਕ੍ਰਿਤ ਐੱਨ.ਪੀ.ਏ. 6.56 ਫੀਸਦੀ ਤੋਂ ਵਧ ਕੇ 8.79 ਫੀਸਦੀ ਅਤੇ ਸ਼ੁੱਧ ਐੱਨ.ਪੀ.ਏ. 4.16 ਫੀਸਦੀ ਤੋਂ ਵਧ ਕੇ 4.98 ਫੀਸਦੀ 'ਤੇ ਪਹੁੰਚ ਗਿਆ। ਬੈਂਕ ਦੇ ਨਿਰਦੇਸ਼ਕ ਮੰਡਲ ਨੇ 2018-19 ਲਈ ਸ਼ੇਅਰ 0.60 ਰੁਪਏ ਦੇ ਲਾਭਾਂਸ਼ ਦੀ ਸਿਫਾਰਿਸ਼ ਕੀਤੀ ਹੈ।


author

Aarti dhillon

Content Editor

Related News