ਨੀਤੀ ਆਯੋਗ ਦੇ ਇਨੋਵੇਸ਼ਨ ਇੰਡੈਕਸ ’ਚ ਕਰਨਾਟਕ, ਮਹਾਰਾਸ਼ਟਰ, ਤਾਮਿਲਨਾਡੂ ਟੌਪ 3 ’ਚ ਸ਼ਾਮਲ
Wednesday, Jan 20, 2021 - 04:01 PM (IST)
ਨਵੀਂ ਦਿੱਲੀ (ਭਾਸ਼ਾ)– ਨੀਤੀ ਆਯੋਗ ਵਲੋਂ ਬੁੱਧਵਾਰ ਨੂੰ ਜਾਰੀ ਦੂਜੇ ਇਨੋਵੇਸ਼ਨ ਇੰਡੈਕਸ ’ਚ ਕਰਨਾਟਕ, ਮਹਾਰਾਸ਼ਟਰ, ਤਾਮਿਲਨਾਡੂ, ਤੇਲੰਗਾਨਾ ਅਤੇ ਕੇਰਲ ਨੂੰ ਚੋਟੀ ਦੇ 5 ਸੂਬਿਆਂ ’ਚ ਸਥਾਨ ਮਿਲਿਆ ਹੈ। ਆਯੋਗ ਦੇ ਉਪ ਪ੍ਰਧਾਨ ਰਾਜੀਵ ਕੁਮਾਰ ਅਤੇ ਸੀ. ਈ. ਓ. ਅਮਿਤਾਭ ਕਾਂਤ ਵਲੋਂ ਜਾਰੀ ਸੂਚਕ ਅੰਕ ਨੂੰ ਗਲੋਬਲ ਇਨੋਵੇਸ਼ਨ ਇੰਡੈਕਸ ਦੀ ਤਰਜ ’ਤੇ ਵਿਕਸਿਤ ਕੀਤਾ ਗਿਆ ਹੈ। ਸੂਚਕ ਅੰਕ ’ਚ ਝਾਰਖੰਡ, ਛੱਤੀਸਗੜ੍ਹ ਅਤੇ ਬਿਹਾਰ ਦਾ ਸਥਾਨ ਸਭ ਤੋਂ ਹੇਠਾਂ ਰਿਹਾ।
ਭਾਰਤ ਇਨੋਵੇਸ਼ਨ ਇੰਡੈਕਸ 2020 ਨਵੀਨਤਾ ਨੂੰ ਉਤਸ਼ਾਹਿਤ ਕਰਨ ਯਤਨਾਂ ਅਤੇ ਉਨ੍ਹਾਂ ਦੇ ਮੁਤਾਬਕ ਕਾਰਗੁਜ਼ਾਰੀ ਦੇ ਆਧਾਰ ’ਤੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਥਾਨ ਦਿੰਦਾ ਹੈ। ਇਸ ਸੂਚਕ ਅੰਕ ਦਾ ਮਕਸਦ ਨਵੀਨਤਾ ਦੇ ਖੇਤਰ ’ਚ ਸੂਬਿਆਂ ਦੀ ਤਾਕਤ ਅਤੇ ਕਮਜ਼ੋਰੀਆਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਇਸ ਦਿਸ਼ਾ ’ਚ ਮਜ਼ਬੂਤੀ ਲਿਆਉਣ ਲਈ ਪ੍ਰੇਰਿਤ ਕਰਨਾ ਹੈ। ਇਸ ਸੂਚਕ ਅੰਕ ’ਚ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਤੁਲਨਾ ਦੇ ਲਿਹਾਜ ਨਾਲ 17 ਪ੍ਰਮੁੱਖ ਸੂਬਿਆਂ, 10 ਪੂਰਬ ਉੱਤਰ ਅਤੇ ਪਹਾੜੀ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਵੰਡਿਆ ਗਿਆ ਹੈ।