ਕਰਨ ਬਾਜਵਾ ਗੂਗਲ ਕਲਾਊਡ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਨਿਯੁਕਤ

03/19/2020 1:39:45 AM

ਨਵੀਂ ਦਿੱਲੀ (ਭਾਸ਼ਾ)-ਗੂਗਲ ਨੇ ਕਰਨ ਬਾਜਵਾ ਨੂੰ ਭਾਰਤ 'ਚ ਆਪਣੇ ਕਲਾਊਡ ਕਾਰੋਬਾਰ ਗੂਗਲ ਕਲਾਊਡ ਦਾ ਪ੍ਰਬੰਧ ਨਿਰਦੇਸ਼ਕ ਨਿਯੁਕਤ ਕੀਤਾ ਹੈ। ਬਾਜਵਾ ਇਸ ਤੋਂ ਪਹਿਲਾਂ ਆਈ. ਬੀ. ਐੱਮ. 'ਚ ਕੰਮ ਕਰ ਚੁੱਕੇ ਹਨ। ਸਰਚ ਇੰਜਣ ਕੰਪਨੀ ਨੇ ਕਿਹਾ ਕਿ ਬਾਜਵਾ 'ਤੇ ਗੂਗਲ ਕਲਾਊਡ ਦੀ ਆਮਦਨ ਵਧਾਉਣ ਅਤੇ ਬਾਜ਼ਾਰ ਸੰਚਾਲਨ ਦੀ ਜ਼ਿੰਮੇਵਾਰੀ ਹੋਵੇਗੀ।

PunjabKesari

ਇਸ 'ਚ ਗੂਗਲ ਕਲਾਊਡ ਪਲੇਟਫਾਰਮ ਅਤੇ ਜੀ ਸੂਟ ਸ਼ਾਮਲ ਹਨ। ਗੂਗਲ ਕਲਾਊਡ ਦੇ ਖੇਤਰੀ ਵਿਕਰੀ ਕੇਂਦਰ, ਸਹਿਯੋਗੀ ਅਤੇ ਗਾਹਕ ਇੰਜੀਨੀਅਰਿੰਗ ਸੰਗਠਨ ਵੀ ਉਨ੍ਹਾਂ ਅਧੀਨ ਹੋਣਗੇ। ਬਾਜਵਾ ਗੂਗਲ ਕਲਾਊਡ ਨੂੰ ਸਥਾਨਕ ਡਿਵੈੱਲਪਰ ਪ੍ਰਣਾਲੀ ਨਾਲ ਜੋੜਨ ਦੀ ਦਿਸ਼ਾ 'ਚ ਵੀ ਕੰਮ ਕਰਨਗੇ। ਗੂਗਲ ਕਲਾਊਡ ਦੇ ਏਸ਼ੀਆ-ਪ੍ਰਸ਼ਾਂਤ ਦੇ ਪ੍ਰਬੰਧ ਨਿਰਦੇਸ਼ਕ ਰਿਕ ਹਾਰਸ਼ਮੈਨ ਨੇ ਕਿਹਾ ਕਿ ਬਾਜਵਾ ਇਸ ਉਦਯੋਗ ਖੇਤਰ 'ਚ ਵੱਡਾ ਅਨੁਭਵ ਰੱਖਦੇ ਹਨ। ਉਨ੍ਹਾਂ ਦਾ ਸਫਲ ਸੰਗਠਨ ਅਤੇ ਕਾਰੋਬਾਰ ਚੱਲਾਉਣ ਦੀ ਰਿਕਾਰਡ ਰਿਹਾ ਹੈ।

PunjabKesari


Karan Kumar

Content Editor

Related News