ਡੋਮੀਨੋਜ਼ ਪੀਜ਼ਾ ਚਲਾਉਣ ਵਾਲੀ ਜੁਬੀਲੈਂਟ ਨੂੰ 124 ਕਰੋੜ ਰੁ: ਦਾ ਸ਼ੁੱਧ ਮੁਨਾਫਾ
Wednesday, Feb 03, 2021 - 04:27 PM (IST)
ਨਵੀਂ ਦਿੱਲੀ- ਭਾਰਤ ਵਿਚ ਡੋਮੀਨੋਜ਼ ਪੀਜ਼ਾ ਅਤੇ ਡਨਕਿਨ ਡੋਨਟਸ ਰੈਸਟੋਰੈਂਟ ਚਲਾਉਣ ਵਾਲੀ ਜੁਬੀਲੈਂਟ ਫੂਡਵਰਕਸ ਦਾ ਏਕੀਕ੍ਰਿਤ ਸ਼ੁੱਧ ਮੁਨਾਫਾ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ (ਅਕਤੂਬਰ-ਦਸੰਬਰ) ਵਿਚ 21.71 ਫ਼ੀਸਦੀ ਵੱਧ ਕੇ 123.91 ਕਰੋੜ ਰੁਪਏ ਰਿਹਾ।
ਜੁਬੀਲੈਂਟ ਫੂਡਵਰਕਸ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ਵਿਚ ਕਿਹਾ ਕਿ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਵਿਚ ਕੰਪਨੀ 109.91 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਹੋਇਆ ਸੀ।
ਕੰਪਨੀ ਦੀ ਸੰਚਾਲਨ ਆਮਦਨ ਦਸੰਬਰ 2020 ਤਿਮਾਹੀ ਵਿਚ 1,069.27 ਕਰੋੜ ਰੁਪਏ ਰਹੀ, ਜੋ ਇਕ ਸਾਲ ਪਹਿਲਾਂ ਇਸੇ ਮਿਆਦ ਵਿਚ 1,071.36 ਕਰੋੜ ਰੁਪਏ ਸੀ।
ਕੰਪਨੀ ਦੇ ਵਿੱਤੀ ਨਤੀਜਿਆਂ ਬਾਰੇ ਚੇਅਰਮੈਨ ਸ਼ਾਮ ਐੱਸ ਭਰਤੀਆ ਨੇ ਕਿਹਾ ਕਿ ਮਾਲੀਆ ਪਹਿਲੇ ਪੱਧਰ 'ਤੇ ਆ ਗਿਆ ਹੈ ਅਤੇ ਮੁਨਾਫੇ ਵਿਚ ਸੁਧਾਰ ਹੈ। ਉਨ੍ਹਾਂ ਕਿਹਾ ਕਿ ਕੰਪਨੀ ਨੇ ਪਿਛਲੀ ਤਿਮਾਹੀ ਵਿਚ 'ਇਕਦਮ ਬਿਰਆਨੀਜ਼' ਨਾਲ 57 ਸਟੋਰ ਖੋਲ੍ਹੇ। ਇਹ ਇਸ ਕਾਰੋਬਾਰ ਵਿਚ ਮਜਬੂਤ ਸੰਭਾਵਨਾ ਨੂੰ ਲੈ ਕੇ ਸਾਡੇ ਭਰੋਸੇ ਨੂੰ ਦਰਸਾਉਂਦਾ ਹੈ।