JSW ਸਟੀਲ ਨੇ ਵਿਦੇਸ਼ੀ ਬਾਜ਼ਾਰ ''ਚ ਬਾਂਡ ਵਿਕਰੀ ਨਾਲ ਜੁਟਾਏ 40 ਕਰੋੜ ਡਾਲਰ
Wednesday, Sep 25, 2019 - 11:01 AM (IST)

ਮੁੰਬਈ—ਅਮਰੀਕਾ ਬਾਜ਼ਾਰ 'ਚ ਵਿਆਜ ਦਰਾਂ 'ਚ ਗਿਰਾਵਟ ਦਾ ਫਾਇਦਾ ਉਠਾਉਂਦੇ ਹੋਏ ਜੀ.ਐੱਸ.ਡਬਲਿਊ ਨੇ ਮੰਗਲਵਾਰ ਨੂੰ ਸੰਸਾਰਕ ਬਾਂਡ ਨਿਵੇਸ਼ਕਾਂ ਨਾਲ ਡਾਲਰ ਮੁੱਲ 'ਚ 40 ਕਰੋੜ ਡਾਲਰ ਜੁਟਾਏ ਹਨ। ਇਸ ਲਈ ਜੇ.ਐੱਸ.ਡਬਲਿਊ ਸਟੀਲ ਨੇ 5.375 ਫੀਸਦੀ ਦੀ ਕੂਪਨ ਦਰ ਦੀ ਪੇਸ਼ਕਸ਼ ਕੀਤੀ ਹੈ। ਚਾਲੂ ਵਿੱਤੀ ਸਾਲ 'ਚ ਕੰਪਨੀ ਨੇ ਦੂਜੀ ਵਾਰ ਬਾਂਡ ਜਾਰੀ ਕਰਕੇ ਧਨ ਜੁਟਾਇਆ ਹੈ। ਜੇ.ਐੱਸ.ਡਬਲਿਊ. ਦੇ ਨਿਰਦੇਸ਼ਕ ਮੰਡਲ ਨੇ ਇਸ ਸਾਲ ਇਕ ਅਰਬ ਡਾਲਰ ਦੀ ਰਾਸ਼ੀ ਜੁਟਾਉਣ ਦੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਸੀ। ਇਹ ਰਾਸ਼ੀ ਇਸ ਯੋਜਨਾ ਦਾ ਹਿੱਸਾ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਅਪ੍ਰੈਲ 'ਚ 50 ਕਰੋੜ ਡਾਲਰ ਜੁਟਾਏ ਸਨ। ਕੰਪਨੀ ਨੇ ਮੰਗਲਵਾਰ ਨੂੰ ਸ਼ੇਅਰ ਬਾਜ਼ਾਰਾਂ ਨੂੰ ਇਹ ਸੂਚਨਾ ਦਿੱਤੀ। ਕੰਪਨੀ ਇਸ ਰਾਸ਼ੀ ਦੀ ਵਰਤੋਂ ਪੂੰਜੀਗਤ ਖਰਚ ਅਤੇ ਹੋਰ ਕੰਪਨੀ ਕੰਮਕਾਜ਼ ਲਈ ਕਰੇਗੀ।