ਕਰਜ਼ ਅਤੇ ਬਿਜਲੀ ਲੈਣ ''ਚ ਭਾਰਤ ਟਾਪ-30 ''ਚ ਸ਼ਾਮਲ

Wednesday, Nov 01, 2017 - 04:48 PM (IST)

ਨਵੀਂ ਦਿੱਲੀ— ਵਿਸ਼ਵ ਬੈਂਕ ਦੀ ਇਜ਼ ਆਫ ਡੂਇੰਗ ਬਿਜ਼ਨੈੱਸ ਰਿਪੋਰਟ ਨੇ ਭਾਰਤ ਨੂੰ ਖੁਸ਼ ਹੋਣ ਦਾ ਮੌਕਾ ਦਿੱਤਾ ਹੈ। ਇਸ ਸਾਲ ਭਾਰਤ ਦੀ ਰੈਂਕਿੰਗ 'ਚ ਉਛਾਲ ਆਇਆ ਹੈ। ਭਾਰਤ ਇਸ ਸਾਲ ਸੁਧਾਰ ਲਾਗੂ ਕਰਨ ਦੇ ਮਾਮਲੇ 'ਚ ਟਾਪ-10 ਜਦਕਿ ਛੋਟੇ ਨਿਵੇਸ਼ਕਾਂ ਦੀ ਸੁਰੱਖਿਆ 'ਚ ਟਾਪ-5 'ਚ ਸ਼ਾਮਲ ਹਨ। ਬੈਸਟ ਪ੍ਰੈਕਟਿਸਿਸ ਦੇ ਮਾਮਲੇ 'ਚ ਵੀ ਭਾਰਤ ਨੇ 8 ਫੀਸਦੀ ਦਾ ਵਾਧਾ ਦਰਜ ਕੀਤਾ ਹੈ। ਰਿਪੋਰਟ ਦੇ ਮੁਤਾਬਕ ਕਰਜ਼ ਅਤੇ ਬਿਜਲੀ ਲੈਣ 'ਚ ਭਾਰਤ ਟਾਪ-30 'ਚ ਸ਼ਾਮਲ ਹੈ ਜਦਕਿ 10 'ਚੋਂ 9 ਪੈਮਾਨਿਆਂ 'ਤੇ ਡਿਸਟੈਂਸ ਟੂ ਫਰੰਟੀਅਰ ( ਡੀ.ਟੀ.ਐੱਫ) 'ਚ ਸੁਧਾਰ ਦੇਖਣ ਨੂੰ ਮਿਲਿਆ ਹੈ। ਸਰਕਾਰ ਨੇ ਵਿਸ਼ਵ ਬੈਂਕ ਦੀ ਰਿਪੋਰਟ ਨੂੰ ਇਕ ਵੱਡੀ ਪ੍ਰਾਪਤੀ ਦੱਸਿਆ ਹੈ।
ਵਿੱਤ ਮੰਤਰੀ ਅਰੁਣ ਜੇਟਲੀ ਨੇ ਕਿਹਾ ਕਿ ਭਾਰਤ ਦੀ ਰੈਂਕਿੰਗ ਸੁਧਾਰਾਂ 'ਚ ਸੂਬਿਆਂ ਦਾ ਵੱਡਾ ਯੋਗਦਾਨ ਹੈ ਅਤੇ ਸਾਰੇ ਸੂਬਿਆਂ 'ਤੇ ਅੱਗੇ ਵੀ ਇਸੇ ਤਰ੍ਹਾਂ ਦੇ ਸੁਧਾਰਾਂ ਦਾ ਵੱਡਾ ਦਾਰੇਮਦਾਰ ਰਹੇਗਾ। ਵਿਸ਼ਵ ਬੈਂਕ ਦੀ ਰਿਪੋਰਟ ਦੇ ਮੁਤਾਬਕ ਭਾਰਤ ਨੇ ਟਾਪ-100 ਫੁੱਟਬੋਰਡ 'ਚ ਆਪਣਾ ਸਥਾਨ ਹਾਸਲ ਕਰਨ ਦੇ ਲਈ ਵੱਡੇ ਸੁਧਾਰ ਕੀਤੇ ਹਨ। ਵਿਸ਼ਵ ਬੈਂਕ ਦੇ ਅਨੁਸਾਰ ਹਾਲ 'ਚ ਬੈਂਕਰਸਪੀ ਕੋਡ.ਜੀ.ਐੱਸ.ਟੀ. ਵਰਗੇ ਆਰਥਿਕ ਸੁਧਾਰਾਂ ਦੀ ਵਜ੍ਹਾਂ ਨਾਲ ਕਾਰੋਬਾਰੀ ਮਾਹੌਲ ਬਿਹਤਰ ਹੋਇਆ ਹੈ।


Related News