EPFO ਦਾ ਦਾਅਵਾ : ਹਰ ਮਹੀਨੇ 5.14 ਲੱਖ ਲੋਕਾਂ ਨੂੰ ਮਿਲ ਰਹੀ ਨੌਕਰੀ
Friday, Jan 24, 2020 - 02:09 AM (IST)
![EPFO ਦਾ ਦਾਅਵਾ : ਹਰ ਮਹੀਨੇ 5.14 ਲੱਖ ਲੋਕਾਂ ਨੂੰ ਮਿਲ ਰਹੀ ਨੌਕਰੀ](https://static.jagbani.com/multimedia/2019_9image_15_46_550631136jobs11.jpg)
ਨਵੀਂ ਦਿੱਲੀ (ਇੰਟ.)-ਇੰਪਲਾਈਮੈਂਟ ਪ੍ਰੋਵੀਡੈਂਟ ਫੰਡ ਆਰਗੇਨਾਈਜ਼ੇਸ਼ਨ (ਈ. ਪੀ. ਐੱਫ. ਓ.) ਨੇ ਰੋਜ਼ਗਾਰ ਨੂੰ ਲੈ ਕੇ ਇਕ ਨਵਾਂ ਡਾਟਾ ਜਾਰੀ ਕੀਤਾ ਹੈ। ਈ. ਪੀ. ਐੱਫ. ਓ. ਦਾ ਦਾਅਵਾ ਹੈ ਕਿ ਹਰ ਮਹੀਨੇ 5.14 ਲੱਖ ਲੋਕਾਂ ਨੂੰ ਨੌਕਰੀ ਮਿਲ ਰਹੀ ਹੈ। ਮੌਜੂਦਾ ਵਿੱਤੀ ਸਾਲ ’ਚ ਨਵੰਬਰ ਮਹੀਨੇ ਤੱਕ 62.38 ਲੋਕਾਂ ਨੂੰ ਰਸਮੀ ਖੇਤਰ ’ਚ ਨੌਕਰੀ ਮਿਲੀ ਹੈ। ਸਾਲ 2019 ’ਚ ਨਵੰਬਰ ਮਹੀਨੇ ’ਚ 11.62 ਲੱਖ ਲੋਕਾਂ ਨੂੰ ਨੌਕਰੀ ਮਿਲੀ। ਉਥੇ ਹੀ ਠੀਕ ਇਸ ਮਹੀਨੇ ਸਾਲ 2018 ’ਚ 4.3 ਲੱਖ ਲੋਕਾਂ ਨੂੰ ਨੌਕਰੀ ਮਿਲੀ ਸੀ। ਉਥੇ ਹੀ ਅਕਤੂਬਰ 2019 ’ਚ 6.48 ਲੋਕਾਂ ਨੂੰ ਨੌਕਰੀ ਮਿਲੀ। ਹਾਲਾਂਕਿ ਇਹ ਅੰਤਿਮ ਡਾਟਾ ਨਹੀਂ ਹੈ। ਈ. ਪੀ. ਐੱਫ. ਓ. ਹਰ ਮਹੀਨੇ ਡਾਟਾ ਨੂੰ ਸੋਧਦਾ ਹੈ।