ਜਿਓ ਨੇ ਦਿੱਤੀ ਇਹ ਵੱਡੀ ਸੌਗਤ, ਹੁਣ ਜਹਾਜ਼ ''ਚ ਵੀ ਚਲਾ ਸਕੋਗੇ ਇੰਟਰਨੈੱਟ

Thursday, Sep 24, 2020 - 07:55 PM (IST)

ਜਿਓ ਨੇ ਦਿੱਤੀ ਇਹ ਵੱਡੀ ਸੌਗਤ, ਹੁਣ ਜਹਾਜ਼ ''ਚ ਵੀ ਚਲਾ ਸਕੋਗੇ ਇੰਟਰਨੈੱਟ

ਨਵੀਂ ਦਿੱਲੀ— ਹੁਣ ਤੁਸੀਂ ਕੌਮਾਂਤਰੀ ਮਾਰਗਾਂ 'ਤੇ ਉਡਾਣ ਦੌਰਾਨ ਵੀ ਇੰਟਰਨੈੱਟ ਮਜ਼ੇ ਨਾਲ ਚਲਾ ਸਕਦੇ ਹੋ, ਹਾਲ ਹੀ 'ਚ ਇਸ ਦੀ ਸ਼ੁਰੂਆਤ ਭਾਰਤ 'ਚ ਹੋਈ ਹੈ। ਹੁਣ ਰਿਲਾਇੰਸ ਜਿਓ ਨੇ ਵੀ 499 ਰੁਪਏ ਪ੍ਰਤੀ ਦਿਨ ਦੇ ਪਲਾਨ ਨਾਲ ਕੌਮਾਂਤਰੀ ਮਾਰਗਾਂ 'ਤੇ 22 ਉਡਾਣਾਂ 'ਚ ਮੋਬਾਇਲ ਸੇਵਾਵਾਂ ਦੇਣਾ ਸ਼ੁਰੂ ਕਰ ਦਿੱਤੀ ਹੈ।

ਰਿਲਾਇੰਸ ਜਿਓ ਨੇ ਜਿਨ੍ਹਾਂ ਏਅਰਲਾਈਨਾਂ ਨਾਲ  ਸਾਂਝੇਦਾਰੀ ਕੀਤੀ ਹੈ ਉਨ੍ਹਾਂ 'ਚ ਕੈਥੇ ਪੈਸੀਫਿਕ, ਸਿੰਗਾਪੁਰ ਏਅਰਲਾਇੰਸ, ਅਮੀਰਾਤ, ਇਤਿਹਾਦ ਏਅਰਵੇਜ਼, ਯੂਰੋ ਵਿੰਗਜ਼, ਲੁਫਥਾਂਸਾ, ਮਾਲਿੰਡੋ ਏਅਰ, ਬਿਮਾਨ ਬੰਗਲਾਦੇਸ਼ ਏਅਰਲਾਇੰਸ ਅਤੇ ਅਲੀਤਾਲੀਆ ਸ਼ਾਮਲ ਹਨ।

ਇਸ ਕਦਮ ਦੇ ਨਾਲ ਹੀ, ਜਿਓ ਇਨ-ਫਲਾਈਟ ਯਾਨੀ ਉਡਾਣ ਦੌਰਾਨ ਮੋਬਾਇਲ ਸੇਵਾਵਾਂ ਦੀ ਪੇਸ਼ਕਸ਼ ਕਰਨ ਵਾਲੀ ਦੂਜੀ ਭਾਰਤੀ ਦੂਰਸੰਚਾਰ ਕੰਪਨੀ ਬਣ ਗਈ ਹੈ। ਇਸ ਤੋਂ ਟਾਟਾ ਸਮੂਹ ਦੀ ਕੰਪਨੀ ਨੇਲਕੋ ਲੰਡਨ ਦੇ ਰਸਤੇ 'ਤੇ ਵਿਸਤਾਰਾ ਏਅਰਲਾਈਨਾਂ 'ਚ ਇਨ-ਫਲਾਈਟ ਮੋਬਾਈਲ ਸੇਵਾਵਾਂ ਦੇਣਾ ਸ਼ੁਰੂ ਕਰ ਚੁੱਕੀ ਹੈ।

ਕੀ ਹਨ ਪਲਾਨ-
ਕੰਪਨੀ ਨੇ ਭਾਰਤ ਦੇ ਕੌਮਾਂਤਰੀ ਯਾਤਰੀਆਂ ਲਈ 3 ਕੌਮਾਂਤਰੀ ਰੋਮਿੰਗ ਪਲਾਨਸ ਦੀ ਘੋਸ਼ਣਾ ਕੀਤੀ ਹੈ, ਜਿਨ੍ਹਾਂ ਦੀ ਕੀਮਤ 499 ਰੁਪਏ, 699 ਰੁਪਏ ਅਤੇ 999 ਰੁਪਏ ਹੈ। ਇਨ੍ਹਾਂ ਸਭ ਪਲਾਨਸ ਦੀ ਵੈਲਡਿਟੀ ਇਕ ਦਿਨ ਦੀ ਹੈ। ਇਨ੍ਹਾਂ ਸਭ ਪਲਾਨਸ 'ਚ 100 ਮਿੰਟ ਆਊਟਗੋਇੰਗ ਵੌਇਸ ਕਾਲਾਂ ਅਤੇ 100 ਐੱਸ. ਐੱਮ. ਐੱਸ. ਦੀ ਪੇਸ਼ਕਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ 499 ਰੁਪਏ ਦੇ ਪਲਾਨ 250-ਐੱਮ. ਬੀ. ਮੋਬਾਈਲ ਡਾਟਾ ਮਿਲੇਗਾ, 699 ਰੁਪਏ 'ਚ 500-ਐੱਮ. ਬੀ. ਅਤੇ 999 ਰੁਪਏ ਦੇ ਪਲਾਨ 'ਚ 1-ਜੀਬੀ ਡਾਟਾ ਮਿਲੇਗਾ।

ਇਹ ਵੀ ਪੜ੍ਹੋ- NRIs ਲਈ ਘਰ ਪੈਸੇ ਭੇਜਣ ਦਾ ਸ਼ਾਨਦਾਰ ਸਮਾਂ, ਇੰਨੀ ਹੋਈ ਡਾਲਰ ਦੀ ਕੀਮਤ ► ATM-ਕ੍ਰੈਡਿਟ ਕਾਰਡ ਦੀ ਵਰਤੋਂ ਕਰਨ ਵਾਲੇ ਬੈਂਕ ਖਾਤਾਧਾਰਕਾਂ ਲਈ ਵੱਡੀ ਖ਼ਬਰ

ਰਿਪੋਰਟਾਂ ਮੁਤਾਬਕ, ਹਾਲਾਂਕਿ, ਇਨ੍ਹਾਂ ਪਲਾਨ'ਚ ਇਨਕਮਿੰਗ ਕਾਲਾਂ ਦੀ ਮਨਜ਼ੂਰੀ ਨਹੀਂ ਹੋਵੇਗੀ, ਜਦੋਂ ਕਿ ਇਨਕਮਿੰਗ ਐੱਸ. ਐੱਮ. ਐੱਸ. ਮੁਫ਼ਤ ਹਨ। ਇਸ ਦੇ ਨਾਲ ਹੀ ਇਹ ਸੁਵਿਧਾ ਜਿਓ ਫੋਨ ਅਤੇ ਜਿਓ ਵਾਈ-ਫਾਈ ਡਿਵਾਈਸ 'ਤੇ ਕੰਮ ਨਹੀਂ ਮਿਲੇਗੀ। ਪਹਿਲੀ ਵਾਰ ਯੂਜ਼ਰਜ਼ ਨੂੰ ਇਨ-ਫਲਾਈਟ ਯਾਨੀ ਉਡਾਣ ਦੌਰਾਨ ਮੋਬਾਇਲ ਸੇਵਾਵਾਂ ਲਈ ਜਿਓ ਨੈੱਟਵਰਕ 'ਤੇ ਪਲਾਨ ਨੂੰ ਚਾਲੂ ਕਰਨ ਦੀ ਜ਼ਰੂਰਤ ਹੋਵੇਗੀ।


author

Sanjeev

Content Editor

Related News