ਜਿਓ ਨੇ ਗੁਜਰਾਤ ਦੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ''ਚ ਸ਼ੁਰੂ ਕੀਤੀ 5ਜੀ ਸੇਵਾ

11/26/2022 1:13:19 PM

ਨਵੀਂ ਦਿੱਲੀ : ਦੂਰਸੰਚਾਰ ਕੰਪਨੀ ਜੀਓ ਨੇ ਗੁਜਰਾਤ ਦੇ ਸਾਰੇ 33 ਜ਼ਿਲ੍ਹਾ ਹੈੱਡਕੁਆਰਟਰਾਂ ਵਿੱਚ ਪ੍ਰਯੋਗਾਤਮਕ ਪੜਾਅ ਦੇ ਤਹਿਤ 5ਜੀ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ। ਕੰਪਨੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਗੁਜਰਾਤ ਪਹਿਲਾ ਸੂਬਾ ਬਣ ਗਿਆ ਹੈ, ਜਿਸ ਵਿੱਚ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਵਿੱਚ 5ਜੀ ਸੇਵਾ ਸ਼ੁਰੂ ਕੀਤੀ ਗਈ ਹੈ। ਕੰਪਨੀ ਨੇ ਇਕ ਬਿਆਨ 'ਚ ਕਿਹਾ, ''ਅੱਜ ਜਿਓ ਨੇ ਗੁਜਰਾਤ ਦੇ ਸਾਰੇ 33 ਜ਼ਿਲਾ ਹੈੱਡਕੁਆਰਟਰਾਂ 'ਤੇ 'ਟਰੂ-5ਜੀ' ਸੇਵਾ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਗੁਜਰਾਤ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਜਿੱਥੇ 100 ਫੀਸਦੀ ਜ਼ਿਲਾ ਹੈੱਡਕੁਆਰਟਰ ਜੀਓ ਦੇ "ਟਰੂ 5G ਕਵਰੇਜ ਅਧੀਨ ਹਨ। । ਗੁਜਰਾਤ ਰਿਲਾਇੰਸ ਦਾ ਜਨਮ ਸਥਾਨ ਹੋਣ ਕਰਕੇ ਇੱਕ ਮਹੱਤਵਪੂਰਨ ਸਥਾਨ ਰੱਖਦਾ ਹੈ।

ਇਹ ਵੀ ਪੜ੍ਹੋ : ਅਮਰੀਕਾ ’ਤੇ ਮੰਦੀ ਦਾ ਖਤਰਾ! ਫੈੱਡ ਰਿਜ਼ਰਵ ਦੀ ਚਿਤਾਵਨੀ-ਹੁਣ 50 ਫੀਸਦੀ ਪਹੁੰਚਿਆ ਮੰਦੀ ਦਾ ਖਦਸ਼ਾ

Jio ਆਪਣੇ ਉਪਭੋਗਤਾਵਾਂ ਨੂੰ 5G ਸੇਵਾ ਪ੍ਰਦਾਨ ਕਰਨ ਲਈ ਕੋਈ ਵਾਧੂ ਫੀਸ ਨਹੀਂ ਲੈ ਰਿਹਾ ਹੈ। ਇਹ ਸੇਵਾ ਸੂਬੇ ਵਿੱਚ ਕੰਪਨੀ ਦੀ 'True-5G' ਪਹਿਲਕਦਮੀ ਵੱਲੋਂ 'ਐਜੂਕੇਸ਼ਨ ਫਾਰ ਆਲ' ਰਾਹੀਂ ਸ਼ੁਰੂ ਕੀਤੀ ਗਈ ਹੈ। ਇਸ ਪਹਿਲਕਦਮੀ ਦੇ ਤਹਿਤ ਰਿਲਾਇੰਸ ਫਾਊਂਡੇਸ਼ਨ ਅਤੇ ਜੀਓ ਮਿਲ ਕੇ ਗੁਜਰਾਤ ਦੇ 100 ਸਕੂਲਾਂ ਨੂੰ ਡਿਜੀਟਲਾਈਜ਼ ਕਰਨਗੇ। ਰਿਲਾਇੰਸ ਜੀਓ ਇਨਫੋਕਾਮ ਦੇ ਚੇਅਰਮੈਨ ਆਕਾਸ਼ ਐਮ ਅੰਬਾਨੀ ਨੇ ਇੱਕ ਬਿਆਨ ਵਿੱਚ ਕਿਹਾ, “ਸਾਨੂੰ ਇਹ ਸਾਂਝਾ ਕਰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਗੁਜਰਾਤ ਸਾਡੇ ਟਰੂ 5ਜੀ ਨੈਟਵਰਕ ਦੁਆਰਾ ਕਵਰ ਕੀਤੇ 100% ਜ਼ਿਲ੍ਹਾ ਹੈੱਡਕੁਆਰਟਰ ਵਾਲਾ ਪਹਿਲਾ ਰਾਜ ਬਣ ਗਿਆ ਹੈ। ਅਸੀਂ ਇਸ ਟੈਕਨਾਲੋਜੀ ਦੀ ਅਸਲੀ ਤਾਕਤ ਦਾ ਪ੍ਰਦਰਸ਼ਨ ਕਰਨਾ ਚਾਹੁੰਦੇ ਹਾਂ ਅਤੇ ਇਹ ਦਿਖਾਣਾ ਚਾਹੁੰਦੇ ਹਾਂ ਕਿ ਕਿਸ ਤਰ੍ਹਾਂ ਇਹ ਤਕਨੀਕ ਅਰਬਾਂ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਸਕਦੀ ਹੈ।

ਉਨ੍ਹਾਂ ਕਿਹਾ, “5G ਭਾਰਤ ਦੇ ਹਰ ਨਾਗਰਿਕ, ਹਰ ਘਰ ਅਤੇ ਹਰ ਕਾਰੋਬਾਰ ਤੱਕ ਪਹੁੰਚਣਾ ਚਾਹੀਦਾ ਹੈ। ਤਦ ਹੀ ਅਸੀਂ ਉਤਪਾਦਨ, ਆਮਦਨ ਅਤੇ ਜੀਵਨ ਪੱਧਰ ਨੂੰ ਵਧਾਉਣ ਦੇ ਯੋਗ ਹੋਵਾਂਗੇ ਅਤੇ ਦੇਸ਼ ਵਿੱਚ ਇੱਕ ਖੁਸ਼ਹਾਲ ਅਤੇ ਸਮਾਵੇਸ਼ੀ ਸਮਾਜ ਦੀ ਸਿਰਜਣਾ ਕਰ ਸਕਾਂਗੇ।

ਇਹ ਵੀ ਪੜ੍ਹੋ :  Twitter ਦੇ ਪੁਰਾਣੇ ਅਤੇ ਮੌਜੂਦਾ ਮੁਲਾਜ਼ਮਾਂ ਨੂੰ ਝਟਕਾ, Elon Musk ਨੇ ਰੋਕੀ ਪੇਮੈਂਟ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News