ਜਿਓ ਵੱਲੋਂ ਸ਼ਾਨਦਾਰ 4G ਪੈਕ ਲਾਂਚ, ਰੋਜ਼ਾਨਾ 2 GB ਮਿਲੇਗਾ ਹਾਈ ਸਪੀਡ ਡਾਟਾ

03/22/2020 7:43:50 AM

ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਪ੍ਰਕੋਪ ਕਾਰਨ ਤੁਸੀਂ ਘਰ ਤੋਂ ਕੰਮ ਕਰ ਰਹੇ ਹੋ ਤਾਂ ਰਿਲਾਇੰਸ ਜਿਓ ਨੇ ਸ਼ਨੀਵਾਰ ਨੂੰ 'ਵਰਕ ਫਰਾਮ ਹੋਮ ਪੈਕ' ਲਾਂਚ ਕੀਤਾ ਹੈ, ਜਿਸ ਵਿਚ ਰੋਜ਼ਾਨਾ 2GB ਡਾਟਾ ਮਿਲੇਗਾ।

ਇੰਨਾ ਹੀ ਨਹੀਂ ਡਾਟਾ ਦੀ ਇਹ ਲਿਮਟ ਖਤਮ ਹੋਣ 'ਤੇ ਵੀ ਤੁਸੀਂ ਇੰਟਰਨੈੱਟ ਚਲਾ ਸਕੋਗੇ। ਹਾਲਾਂਕਿ, ਲਿਮਟ ਸਮਾਪਤ ਹੋਣ 'ਤੇ 64Kbps ਸਪੀਡ ਹੀ ਮਿਲੇਗੀ, ਯਾਨੀ ਕਿ ਤੁਸੀਂ ਘੱਟੋ-ਘੱਟ ਬ੍ਰਾਊਜ਼ ਕਰ ਸਕਦੇ ਹੋ।

 

ਕਿੰਨੀ ਹੈ ਵੈਲਡਿਟੀ?
ਇਸ ਪੈਕ ਦੀ ਵੈਲਡਿਟੀ 51 ਦਿਨ ਦੀ ਹੈ ਅਤੇ ਇਸ ਦੀ ਕੀਮਤ 251 ਰੁਪਏ ਹੈ, ਯਾਨੀ ਲਗਭਗ ਦੋ ਮਹੀਨੇ ਤੁਸੀਂ ਬਿਨਾਂ ਕਿਸੇ ਰੁਕਾਵਟ ਦੇ ਮਜ਼ੇ ਨਾਲ ਕੰਮ ਕਰ ਸਕਦੇ ਹੋ ਪਰ ਇਸ ਪੈਕ ਵਿਚ ਤੁਹਾਨੂੰ SMS ਅਤੇ ਕਾਲਿੰਗ ਦੀ ਸੁਵਿਧਾ ਨਹੀਂ ਮਿਲੇਗੀ। ਇਹ ਪੈਕ ਸਿਰਫ ਡਾਟਾ ਲਈ ਹੈ। ਜਿਓ ਗਾਹਕ ਇਸ 4G ਡਾਟਾ ਵਾਊਚਰ ਦਾ ਰੀਚਾਰਜ ਤਾਂ ਹੀ ਕਰਾ ਸਕਦਾ ਹੈ, ਜੇਕਰ ਉਸ ਕੋਲ ਡਾਟਾ ਪਲਾਨ ਹੈ।
ਉੱਥੇ ਹੀ, ਜਿਓ ਦੇ 11, 21, 51 ਅਤੇ 101 ਰੁਪਏ ਦੇ 4G ਪ੍ਰੀਪੇਡ ਡਾਟਾ ਵਾਊਚਰ ਪੈਕ ਵਿਚ ਕ੍ਰਮਵਾਰ 800MB, 2GB, 6GB ਤੇ 12GB ਹਾਈ ਸਪੀਡ ਡਾਟਾ ਮਿਲ ਰਿਹਾ ਹੈ।ਇਨ੍ਹਾਂ ਵਾਊਚਰ ਵਿਚ ਤੁਹਾਨੂੰ ਗੈਰ-ਜਿਓ ਨੰਬਰਾਂ 'ਤੇ ਕਾਲ ਲਈ ਕ੍ਰਮਵਾਰ 75, 200, 500 ਅਤੇ 1000 ਮਿੰਟ ਵੀ ਮਿਲਦੇ ਹਨ।


Sanjeev

Content Editor

Related News