ਜੀਓ ਨੇ ਲਾਂਚ ਕੀਤੇ ਦੋ ਨਵੇਂ ‘ਜੀਓ-ਨੈੱਟਫਲਿਕਸ ਪ੍ਰੀਪੇਡ ਪਲਾਨ’, Netflix ਨਾਲ 84 ਦਿਨਾਂ ਤਕ ਰੋਜ਼ ਮਿਲੇਗਾ 3GB ਡਾਟਾ

Friday, Aug 18, 2023 - 06:28 PM (IST)

ਜੀਓ ਨੇ ਲਾਂਚ ਕੀਤੇ ਦੋ ਨਵੇਂ ‘ਜੀਓ-ਨੈੱਟਫਲਿਕਸ ਪ੍ਰੀਪੇਡ ਪਲਾਨ’, Netflix ਨਾਲ 84 ਦਿਨਾਂ ਤਕ ਰੋਜ਼ ਮਿਲੇਗਾ 3GB ਡਾਟਾ

ਨਵੀਂ ਦਿੱਲੀ- ਰਿਲਾਇੰਸ ਜੀਓ ਨੇ ਨੈੱਟਫਲਿਕਸ ਸਬਸਕ੍ਰਿਪਸ਼ਨ ਦੇ ਨਾਲ ਆਉਣ ਵਾਲੇ ਆਪਣਏ ਦੋ ਨਵੇਂ 'ਜੀਓ-ਨੈੱਟਫਲਿਕਸ ਪ੍ਰੀਪੇਡ ਪਲਾਨ' ਲਾਂਚ ਕਰ ਦਿੱਤੇ ਹਨ। 1099 ਰੁਪਏ ਦੀ ਕੀਮਤ ਵਾਲੇ ਪਾਨ ਦੇ ਨਾਲ ਗਾਹਕਾਂ ਨੂੰ ਰੋਜ਼ਾਨਾ 2 ਜੀ.ਬੀ. ਡਾਟਾ ਮਿਲੇਗਾ। ਉਥੇ ਹੀ 1499 ਰੁਪਏ ਦੇ ਪਲਾਨ ਦੇ ਨਾਲ ਕੰਪਨੀ ਰੋਜ਼ਾਨਾ 3 ਜੀ.ਬੀ. ਡਾਟਾ ਆਫਰ ਕਰ ਰੀਹ ਹੈ। ਦੋਵਾਂ ਹੀ ਪਲਾਨਜ਼ ਦੀ ਮਿਆਦ 84 ਦਿਨਾਂ ਦੀ ਹੈ। ਹਾਲਾਂਕਿ ਚੁਣੇ ਹੋਏ ਜੀਓ ਪੋਸਟਪੇਡ ਅਤੇ ਜੀਓ ਫਾਈਬਰ ਪਲਾਨਜ਼ 'ਤੇ ਨੈੱਟਫਲਿਕਸ ਸਬਸਕ੍ਰਿਪਸ਼ਨ ਪਹਿਲਾਂ ਤੋਂ ਹੀ ਉਪਲੱਬਧ ਹੈ ਪਰ ਇਹ ਪਹਿਲੀ ਵਾਰ ਹੈ ਕਿ ਪ੍ਰੀਪੇਡ ਪਲਾਨ 'ਤੇ ਨੈੱਟਫਲਿਕਸ ਸਬਸਕ੍ਰਿਪਸ਼ਨ ਉਪਲੱਬਧ ਹੋਵੇਗਾ।

ਇਹ ਵੀ ਪੜ੍ਹੋ– ਸਿਮ ਕਾਰਡਜ਼ ਤੇ ਵਟਸਐਪ ਅਕਾਊਂਟਸ ਨੂੰ ਲੈ ਕੇ ਕੇਂਦਰ ਦੀ ਵੱਡੀ ਕਾਰਵਾਈ, 52 ਲੱਖ ਫਰਜ਼ੀ ਕੁਨੈਕਸ਼ਨ ਕੀਤੇ ਰੱਦ

ਦੁਨੀਆ 'ਚ ਪਹਿਲੀ ਵਾਰ ਨੈੱਟਫਲਿਕਸ ਨੂੰ ਬੰਡਲ ਟੈਲਕੋ ਪ੍ਰੀਪੇਡ ਪਲਾਨ ਦੇ ਮਾਧਿਅਮ ਨਾਲ ਲਾਂਚ ਕੀਤਾ ਗਿਆ ਹੈ। ਇਸ ਲਾਂਚ ਦੇ ਨਾਲ ਹੀ ਜੀਓ ਦੇ 40 ਕਰੋੜ ਤੋਂ ਜ਼ਿਆਦਾ ਪ੍ਰੀਪੇਡ ਗਾਹਕਾਂ ਨੂੰ ਨੈੱਟਫਲਿਕਸ ਸਬਸਕ੍ਰਿਪਸ਼ਨ ਵਾਲੇ ਪਲਾਨ ਚੁਣਨ ਦਾ ਆਪਸ਼ਨ ਮਿਲ ਜਾਵੇਗਾ। ਨੈੱਟਫਲਿਕਸ ਦੇ ਨਾਲ ਗਾਹਕ ਆਪਣੇ ਮੋਬਾਇਲ ਡਿਵਾਈਸ 'ਤੇ ਕਦੇ ਵੀ, ਕਿਤੇ, ਹਾਲੀਵੁੱਡ ਤੋਂ ਬਾਲੀਵੁੱਡ, ਭਾਰਤੀ ਖੇਤਰੀ ਫਿਲਮਾਂ ਅਤੇ ਲੋਕਪ੍ਰਿਯ ਟੀਵੀ ਸ਼ੋਅ ਦੇਖ ਸਕਣਗੇ। ਦੋਵਾਂ ਹੀ ਪਲਾਨਜ਼ ਨੂੰ ਜੀਓ ਦੇ ਹੋਰ ਪਲਾਨਜ਼ ਦੀ ਤਰ੍ਹਾਂ ਆਨਲਾਈਨ ਜਾਂ ਆਫਲਾਈਨ ਰੀਚਾਰਜ ਦੀ ਸਹੂਲਤ ਗਾਹਕਾਂ ਨੂੰ ਮਿਲੇਗੀ। 

ਇਹ ਵੀ ਪੜ੍ਹੋ– ਇਸ ਦਿਨ ਹੋਵੇਗੀ iPhone 15 Series ਦੀ ਐਂਟਰੀ, ਸਾਹਮਣੇ ਆਈ ਲਾਂਚ ਤਾਰੀਖ਼ ਤੋਂ ਲੈ ਕੇ ਕੀਮਤ ਤਕ ਦੀ ਜਾਣਕਾਰੀ

ਲਾਂਚ ਮੌਕੇ ਜੀਓ ਪਲੇਟਫਾਰਮਜ਼ ਲਿਮਟਿਡ ਦੇ ਸੀ.ਈ.ਓ. ਕਿਰਨ ਥਾਮਸ ਨੇ ਕਿਹਾ ਕਿ ਅਸੀਂ ਆਪਣੇ ਗਾਹਕਾਂ ਲਈ ਵਿਸ਼ਵ ਪੱਧਰੀ ਸੇਵਾਵਾਂ ਲਿਆਉਣ ਲਈ ਵਚਨਬੱਧ ਹਾਂ। ਸਾਡੇ ਪ੍ਰੀਪੇਡ ਪਲਾਨ ਦੇ ਨਾਲ ਨੈੱਟਫਲਿਕਸ ਬੰਜਲ ਦਾ ਲਾਂਚ ਸਾਡੇ ਸੰਕਲਪ ਨੂੰ ਪ੍ਰਦਰਸ਼ਿਤ ਕਰਨ ਦਾ ਇਕ ਹੋਰ ਕਦਮ ਹੈ। ਨੈੱਟਫਲਿਕਸ ਵਰਗੇ ਗਲੋਬਲ ਸਾਂਝੇਦਾਰ ਦੇ ਨਾਲ ਸਾਡੀ ਸਾਂਝੇਦਾਰੀ ਮਜਬੂਤ ਹੋਈ ਹੈ ਅਤੇ ਨਾਲ ਮਿਲ ਕੇ ਅਸੀਂ ਬਾਕੀ ਦੁਨੀਆ ਦੀ ਪਾਲਣਾ ਕਰਨ ਲਈ 'ਵਰਤੋਂ ਦੇ ਮਾਮਲੇ' ਤਿਆਰ ਕਰ ਰਹੇ ਹਾਂ।

ਇਹ ਵੀ ਪੜ੍ਹੋ– iPhone ਯੂਜ਼ਰਜ਼ ਨੂੰ 5 ਹਜ਼ਾਰ ਰੁਪਏ ਦਾ ਮੁਆਵਜ਼ਾ ਦੇ ਰਹੀ ਐਪਲ, ਜਾਣੋ ਕੀ ਹੈ ਮਾਮਲਾ

ਨੈੱਟਫਲਿਕਸ ਦੇ APAC ਪਾਰਟਨਰਸ਼ਿਪ ਦੇ ਉਪ-ਪ੍ਰਧਾਨ, ਟੋਨੀ ਜ਼ਮੇਕਜ਼ਕੋਵਸਕੀ ਨੇ ਕਿਹਾ ਕਿ ਅਸੀਂ ਜੀਓ ਦੇ ਨਾਲ ਆਪਣੇ ਸੰਬੰਧਾਂ ਦਾ ਵਿਸਤਾਰ ਉਤਸ਼ਾਹਿਤ ਹਾਂ। ਪਿਛਲੇ ਕੁਝ ਸਾਲਾਂ 'ਚ ਅਸੀਂ ਕਈ ਸਫਲ ਲੋਕਲ ਸ਼ੋਅ, ਡਾਕੂਮੈਂਟਰੀ ਅਤੇ ਫਿਲਮਾਂ ਲਾਂਚ ਕੀਤੀਆਂ ਹਨ ਜਿਨ੍ਹਾਂ ਨੂੰ ਪੂਰੇ ਭਾਰਤ 'ਚ ਦਰਸ਼ਕਾਂ ਦੁਆਰਾ ਪਸੰਦ ਕੀਤਾ ਗਿਆ ਹੈ। ਜੀਓ ਦੇ ਨਾਲ ਸਾਡੀ ਨਵੀਂ ਪ੍ਰੀਪੇਡ ਬੰਡਲ ਸਾਂਝੇਦਾਰੀ, ਗਾਹਕਾਂ ਨੂੰ ਭਾਰਤੀ ਕੰਟੈਂਟ ਦੇ ਨਾਲ-ਨਾਲ ਦੁਨੀਆ ਭਰ ਦੇ ਕੰਟੈਂਟ ਤਕ ਪਹੁੰਚ ਪ੍ਰਦਾਨ ਕਰੇਗੀ।

ਗਾਹਕ ਚਾਹੁਣ ਤਾਂ ਨੈੱਟਫਲਿਕਸ ਐਪ ਨੂੰ ਕਈ ਡਿਵਾਈਸ 'ਤੇ ਡਾਊਨਲੋਡ ਕਰ ਸਕਦਾ ਹੈ ਅਤੇ ਸਮਾਨ ਲਾਗ-ਇਨ ਕ੍ਰੈਡੇਂਸ਼ੀਅਲ ਦੇ ਨਾਲ ਇਸਤੇਮਾਲ ਕਰ ਸਕਦਾ ਹੈ। ਪਰ ਇਕ ਵਾਰ 'ਚ ਸਿਰਫ ਇਕ ਹੀ ਡਿਵਾਈਸ 'ਤੇ ਇਸਨੂੰ ਦੇਖਿਆ ਜਾ ਸਕੇਗਾ। 1499 ਰੁਪਏ ਵਾਲੇ ਪਲਾਨ 'ਚ ਨੈੱਟਫਲਿਕਸ ਨੂੰ ਟੀਵੀ ਜਾਂ ਲੈਪਟਾਪ ਵਰਗੀ ਕਿਸੇ ਵੱਡੀ ਸਕਰੀਨ 'ਤੇ ਵੀ ਸਟਰੀਮ ਕੀਤਾ ਜਾ ਸਕੇਗਾ।

ਇਹ ਵੀ ਪੜ੍ਹੋ– 'ਮੇਡ ਇਨ ਇੰਡੀਆ' ਹੋਵੇਗਾ iPhone 15, ਕੰਪਨੀ ਭਾਰਤ 'ਚ ਜਲਦ ਸ਼ੁਰੂ ਕਰੇਗੀ ਪ੍ਰੋਡਕਸ਼ਨ


author

Rakesh

Content Editor

Related News