ਜੀਓ ਨੇ ਲਾਂਚ ਕੀਤਾ ਪੋਸਟਪੇਡ ਫੈਮਿਲੀ ਪਲਾਨ ‘ਜੀਓ ਪਲੱਸ’, ਮਿਲਣਗੇ ਇਹ ਫਾਇਦੇ
Wednesday, Mar 15, 2023 - 10:54 AM (IST)
ਗੈਜੇਟ ਡੈਸਕ– ਰਿਲਾਇੰਸ ਜੀਓ ਨੇ ਇਕ ਮਹੀਨੇ ਦੇ ਫ੍ਰੀ ਟ੍ਰਾਇਲ ਨਾਲ ਆਪਣਾ ਨਵਾਂ ਫੈਮਿਲੀ ਪਲਾਨ ‘ਜੀਓ ਪਲੱਸ’ ਲਾਂਚ ਕਰ ਦਿੱਤਾ ਹੈ। ਜੀਓ ਪਲੱਸ ਪਲਾਨ ’ਚ ਪਹਿਲੇ ਕਨੈਕਸ਼ਨ ਲਈ ਗਾਹਕ ਨੂੰ 399 ਰੁਪਏ ਅਦਾ ਕਰਨੇ ਹੋਣਗੇ, ਪਲਾਨ ’ਚ 3 ਵਾਧੂ ਕਨੈਕਸ਼ਨ ਜੋੜੇ ਜਾ ਸਕਣਗੇ। ਕੰਪਨੀ ਨਵੇਂ ਪਲਾਨ ਦੇ ਨਾਲ ਜੀਓ ਟਰੂ 5ਜੀ ਵੈਲਕਮ ਆਫਰ ਵੀ ਦੇ ਰਹੀ ਹੈ।
ਇਹ ਵੀ ਪੜ੍ਹੋ– Airtel ਦੇ ਪੈਸਾ ਵਸੂਲ ਪਲਾਨ, ਮਹੀਨੇ ਦੇ ਰੀਚਾਰਜ 'ਚ 90 ਦਿਨ ਲਈ ਮਿਲੇਗਾ Disney+ Hotstar
ਜੀਓ ਪਲੱਸ ਪਲਾਨ
ਕੰਪਨੀ ਨੇ ਕਿਹਾ ਕਿ ਜੀਓ ਪਲੱਸ ਪਲਾਨ 'ਚ ਪਹਿਲੇ ਕਨੈਕਸ਼ਨ ਲਈ ਗਾਹਕ ਨੂੰ 399 ਰੁਪਏ ਅਦਾ ਕਰਨੇ ਹੋਣਗੇ। ਇਸ ਪਲਾਨ 'ਚ 3 ਵਾਧੂ ਕਨੈਕਸ਼ਨ ਜੋੜੇ ਜਾ ਸਕਣਗੇ। ਹਾਲਾਂਕਿ ਹਰੇਕ ਵਾਧੂ ਕਨੈਕਸ਼ਨ ਲਈ 99 ਰੁਪਏ ਅਦਾ ਕਰਨੇ ਹੋਣਗੇ। ਜੀਓ ਪਲੱਸ ’ਚ 4 ਕਨੈਕਸ਼ਨ ਲਈ 696 ਰੁਪਏ (399+99+99+99) ਪ੍ਰਤੀ ਮਹੀਨੇ ਦਾ ਭੁਗਤਾਨ ਕਰਨਾ ਹੋਵੇਗਾ। ਪਲਾਨ ਨਾਲ 75ਜੀ. ਬੀ. ਡਾਟਾ ਮਿਲੇਗਾ।
ਇਹ ਵੀ ਪੜ੍ਹੋ– WhatApp 'ਤੇ ਫੋਟੋ-ਵੀਡੀਓ ਤੇ GIF ਭੇਜਣਾ ਹੋਵੇਗਾ ਮਜ਼ੇਦਾਰ, ਜਲਦ ਆ ਰਿਹੈ ਸ਼ਾਨਦਾਰ ਫੀਚਰ
4 ਕਨੈਸ਼ਨ ਵਾਲੇ ਫੈਮਿਲੀ ਪਲਾਨ 'ਚ ਇਕ ਸਿਮ 'ਤੇ ਹਰ ਮਹੀਨੇ ਔਸਤਨ 174 ਰੁਪਏ ਖਰਚਾ ਆਏਗਾ। ਪਲਾਨ ਦੇ ਨਾਲ ਪਹਿਲੇ ਮਹੀਨੇ ਦਾ ਫ੍ਰੀ ਟ੍ਰਾਇਲ ਵੀ ਮਿਲ ਰਿਹਾ ਹੈ। ਕੰਪਨੀ ਨੇ ਕਿਹਾ ਕਿ ਜੇਕਰ ਇਕ ਮਹੀਨੇ ਦੇ ਫ੍ਰੀ ਟ੍ਰਾਇਲ ਤੋਂ ਬਾਅਦ ਵੀ ਕੋਈ ਗਾਹਕ ਸਰਵਿਸ ਤੋਂ ਸੰਤੁਸ਼ਟ ਨਹੀਂ ਹੈ ਤਾਂ ਉਹ ਆਪਣਾ ਕਨੈਕਸ਼ਨ ਕੈਂਸਲ ਕਰਵਾ ਸਕਦਾ ਹੈ ਅਤੇ ਉਸ ਤੋਂ ਕੋਈ ਵੀ ਸਵਾਲ ਨਹੀਂ ਪੁੱਛਿਆ ਜਾਵੇਗਾ।
ਇਸ ਤੋਂ ਇਲਾਵਾ ਜਿਨ੍ਹਾਂ ਗਾਹਕਾਂ ਦੀ ਡਾਟਾ ਖਪਤ ਵੱਧ ਹੈ ਉਹ 100 ਜੀ. ਬੀ. ਪ੍ਰਤੀ ਮਹੀਨੇ ਦੇ ਪਲਾਨ ਨੂੰ ਲੈ ਸਕਦੇ ਹਨ। ਇਸ ਲਈ ਪਹਿਲੇ ਕਨੈਕਸ਼ਨ ’ਤੇ 699 ਰੁਪਏ ਅਦਾ ਕਰਨੇ ਹੋਣਗੇ।