ਮੱਧ ਪ੍ਰਦੇਸ਼-ਛੱਤੀਸਗੜ੍ਹ ''ਚ ਜਿਓ ਦਾ ਦਬਦਬਾ ਬਰਕਰਾਰ, ਗਾਹਕਾਂ ਦੀ ਗਿਣਤੀ 3 ਕਰੋੜ ਦੇ ਪਾਰ : ਟਰਾਈ
Thursday, Jul 02, 2020 - 01:21 AM (IST)
ਗੈਜੇਟ ਡੈਸਕ—ਭਾਰਤੀ ਦੂਰਸੰਚਾਰ ਅਥਾਰਿਟੀ ਰੈਗੂਲੇਟਰੀ (ਟਰਾਈ) ਨੇ ਮੱਧ ਪ੍ਰਦੇਸ਼-ਛੱਤੀਸਗੜ੍ਹ ਸਰਕਲ ਲਈ ਟੈਲੀਕਾਮ ਗਾਹਕਾਂ ਦੇ ਅੰਕੜੇ ਜਾਰੀ ਕਰ ਦਿੱਤੇ ਹਨ। ਟਰਾਈ ਦੇ ਅੰਕੜਿਆਂ ਮੁਤਾਬਕ ਮੱਧ ਪ੍ਰਦੇਸ਼-ਛੱਤੀਸਗੜ੍ਹ ਸਰਕਲਸ 'ਚ ਜਿਓ ਦਾ ਦਬਦਬਾ ਕਾਇਮ ਹੈ।
ਟਰਾਈ ਦੀ ਰਿਪੋਰਟ ਮੁਤਾਬਕ ਮੱਧ ਪ੍ਰਦੇਸ਼-ਛੱਤੀਸਗੜ੍ਹ 'ਚ ਜਿਓ 3.01 ਕਰੋੜ ਗਾਹਕਾਂ ਨਾਲ ਪਹਿਲੇ ਸਥਾਨ 'ਤੇ ਹੈ। ਜਿਓ ਨੇ ਫਰਵਰੀ 'ਚ 6.11 ਲੱਖ ਨਵੇਂ ਗਾਹਕ ਜੋੜੇ ਹਨ। ਮੱਧ ਪ੍ਰਦੇਸ਼ 'ਚ ਜਿਓ ਦੇ ਗਾਹਕ ਵਧਣ ਦੇ ਪਿੱਛੇ ਕੰਪਨੀ ਦੇ ਬਿਹਤਰੀਨ 4ਜੀ ਨੈੱਟਵਰਕ ਦੀ ਪਹੁੰਚ ਅਤੇ ਕਿਫਾਇਤੀ ਪਲਾਨ ਪ੍ਰਮੁੱਖ ਕਾਰਣ ਹੈ। ਟਰਾਈ ਮੁਤਾਬਕ ਫਰਵਰੀ 'ਚ ਵੋਡਾਫੋਨ-ਆਈਡੀਆ ਦੇ 8.78 ਲੱਖ ਗਾਹਕ ਘਟੇ ਹਨ। ਵੋਡਾਫੋਨ ਆਈਡੀਆ ਦੇ ਮੱਧ ਪ੍ਰਦੇਸ਼-ਛੱਤੀਸਗੜ੍ਹ 'ਚ ਗਾਹਕ 2.41 ਕਰੋੜ ਤੋਂ ਘੱਟ ਕੇ 2.32 ਕਰੋੜ ਰਹਿ ਗਏ ਹਨ।
ਇਸ ਦੌਰਾਨ ਏਅਰਟੈੱਲ ਦੇ ਮੋਬਾਇਲ ਗਾਹਕਾਂ 'ਚ ਵੀ ਕਮੀ ਆਈ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਫਰਵਰੀ 'ਚ ਏਅਰਟੈੱਲ ਦੇ ਗਾਹਕ 42 ਹਜ਼ਾਰ ਘੱਟ ਕੇ 1.45 ਕਰੋੜ ਰਹਿ ਗਏ ਹਨ। ਉੱਥੇ ਸਰਕਾਰੀ ਕੰਪਨੀ ਬੀ.ਐੱਸ.ਐੱਨ.ਐੱਲ. ਦੇ ਗਾਹਕਾਂ ਦੀ ਗਿਣਤੀ 63.56 ਲੱਖ ਰਹੀ। ਟਰਾਈ ਦੇ ਫਰਵਰੀ 2020 ਦੇ ਅੰਕੜਿਆਂ ਮੁਤਾਬਕ ਮੱਧ ਪ੍ਰਦੇਸ਼-ਛੱਤੀਸਗੜ੍ਹ 'ਚ ਸਰਕਲ 'ਚ ਕੁੱਲ 7.43 ਕਰੋੜ ਮੋਬਾਇਲ ਗਾਹਕ ਹਨ। ਮੱਧ ਪ੍ਰਦੇਸ਼ ਛੱਤੀਸਗੜ੍ਹ ਸਰਕਲ 'ਚ ਕੁੱਲ ਗਾਹਕਾਂ ਦੀ ਗਿਣਤੀ 'ਚ 2.69 ਲੱਖ ਦੀ ਗਿਰਾਵਟ ਦੇਖੀ ਗਈ ਹੈ।
ਟਰਾਈ ਦੇ ਅੰਕੜਿਆਂ ਮੁਤਾਬਕ ਮੱਧ ਪ੍ਰਦੇਸ਼ ਛੱਤੀਸਗੜ੍ਹ ਦੇ ਟੈਲੀਕਾਮ ਮਾਰਕੀਟ 'ਚ ਜਿਓ 40.5 ਫੀਸਦੀ ਨਾਲ ਪਹਿਲੇ ਸਥਾਨ 'ਤੇ ਹੈ। ਉੱਥੇ ਵੋਡਾਫੋਨ-ਆਈਡੀਆ 31.3 ਫੀਸਦੀ ਨਾਲ ਦੂਜੇ, ਏਅਰਟੈੱਲ 19.6 ਫੀਸਦੀ ਨਾਲ ਤੀਸਰੇ ਅਤੇ ਬੀ.ਐੱਸ.ਐੱਨ.ਐੱਲ. 8.6 ਫੀਸਦੀ ਨਾਲ ਚੌਥੇ ਸਥਾਨ 'ਤੇ ਹੈ। ਫਰਵਰੀ ਦੇ ਮਹੀਨੇ 'ਚ ਪੂਰੇ ਦੇਸ਼ 'ਚ ਮੋਬਾਇਲ ਗਾਹਕਾਂ ਦੀ ਗਿਣਤੀ 116.05 ਕਰੋੜ ਰਹੀ। ਪੂਰੇ ਦੇਸ਼ 'ਚ ਰਿਲਾਇੰਸ ਜਿਓ ਦੇ 38.28 ਕਰੋੜ ਗਾਹਕ, ਏਅਰਟੈੱਲ ਦੇ 32.9 ਕਰੋੜ, ਵੋਡਾਫੋਨ ਆਈਡੀਆ ਦੇ 32.55 ਕਰੋੜ ਅਤੇ ਬੀ.ਐੱਸ.ਐੱਨ.ਐੱਲ. ਦੇ 11.9 ਕਰੋੜ ਗਾਹਕ ਹਨ।