ਇਸ ਸਾਲ ਨਵੀ ਮੁੰਬਈ 'ਚ ਸ਼ੁਰੂ ਹੋ ਜਾਵੇਗਾ JIO ਇੰਸਟੀਚਿਊਟ :ਨੀਤਾ ਅੰਬਾਨੀ

06/24/2021 3:35:04 PM

ਨਵੀਂ ਦਿੱਲੀ- ਰਿਲਾਇੰਸ ਇੰਡਸਟਰੀਜ਼ ਦੀ 44ਵੀਂ ਸਾਲਾਨਾ ਜਨਰਲ ਮੀਟਿੰਗ (ਏ. ਜੀ. ਐੱਮ.) ਵਿਚ ਜਿੱਥੇ ਜਿਓ ਫੋਨ ਨੈਕਸਟ ਦੀ ਘੋਸ਼ਣਾ ਕੀਤੀ ਗਈ, ਉੱਥੇ ਹੀ ਏ. ਜੀ. ਐੱਮ. ਵਿਚ ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਨੇ ਕਿਹਾ ਕਿ ਅਸੀਂ ਕੋਰੋਨਾ ਕਾਲ ਵਿਚ ਬੱਚਿਆਂ ਲਈ ਖੇਡਾਂ ਨਾਲ ਜੁੜੀਆਂ ਪਹਿਲ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਇਸ ਪਹਿਲ ਜ਼ਰੀਏ ਉਹ 2.15 ਕਰੋੜ ਬੱਚਿਆਂ ਤੱਕ ਪਹੁੰਚੇ ਹਨ।

ਨੀਤਾ ਅੰਬਾਨੀ ਨੇ ਕਿਹਾ ਕਿ ਜੀਓ ਇੰਸਟੀਚਿਊਟ ਇਸ ਸਾਲ ਤੋਂ ਸ਼ੁਰੂ ਹੋ ਜਾਵੇਗਾ, ਜਿਸ ਦੀ ਸਥਾਪਨਾ ਨਵੀ ਮੁੰਬਈ ਵਿਚ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਦੇਸ਼ ਤੇ ਸਮਾਜ ਨੂੰ ਮਜਬੂਤ ਬਣਾਉਣ ਲਈ ਔਰਤਾਂ ਤੇ ਕੁੜੀਆਂ ਨੂੰ ਮਜਬੂਤ ਬਣਾਉਣਾ ਜ਼ਰੂਰੀ ਹੈ। ਕਾਰੋਬਾਰ ਦੇ ਨਾਲ ਸਮਾਜ ਨੂੰ ਮਜਬੂਤ ਬਣਾਉਣਾ ਵੀ ਸਾਡਾ ਮਿਸ਼ਨ ਹੈ, ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਰਿਲਾਇੰਸ ਫਾਊਂਡੇਸ਼ਨ ਦੇ 5 ਮਹੱਤਵਪੂਰਨ ਮਿਸ਼ਨ ਲਾਂਚ ਕੀਤੇ ਗਏ ਹਨ। ਇਸ ਵਿਚ ਪਹਿਲਾ ਮਿਸ਼ਨ ਆਕਸੀਜਨ, ਦੂਜਾ ਮਿਸ਼ਨ ਕੋਵਿਡ ਇੰਫਰਾ ਅਤੇ ਤੀਜਾ ਮਿਸ਼ਨ ਅੰਨ ਸੇਵਾ ਹੈ। ਇਸ ਤੋਂ ਇਲਾਵਾ ਚੌਥਾ ਮਿਸ਼ਨ ਕਰਮਚਾਰੀ ਦੇਖਭਾਲ ਅਤੇ ਪੰਜਵਾਂ ਮਿਸ਼ਨ ਵੈਕਸੀਨ ਸੁਰੱਖਿਆ ਹੈ। ਰਿਲਾਇੰਸ ਇੰਡਸਟਰੀਜ਼ ਦੀ 44ਵੀਂ ਸਾਲਾਨਾ ਜਨਰਲ ਮੀਟਿੰਗ ਨੂੰ ਸੰਬੋਧਨ ਕਰਦੇ ਨੀਤਾ ਅੰਬਾਨੀ ਨੇ ਕਿਹਾ ਕਿ ਆਰ. ਆਈ. ਐੱਲ. ਨੇ 2 ਹਫ਼ਤੇ ਵਿਚ 1100 ਮੀਟ੍ਰਿਕ ਟਨ ਪ੍ਰਤੀ ਦਿਨ ਆਕਸੀਜਨ ਦਾ ਉਤਪਾਦਨ ਕੀਤਾ ਹੈ। ਦੇਸ਼ ਵਿਚ ਮੈਡੀਕਲ ਆਕਸੀਜਨ ਦਾ 11 ਫ਼ੀਸਦੀ ਉਤਪਾਦਨ ਆਰ. ਆਈ. ਐੱਲ. ਕਰ ਰਿਹਾ ਹੈ। ਅਸੀਂ ਰੋਜ਼ਾਨਾ 15,000 ਕੋਰੋਨਾ ਟੈਂਸਟਿੰਗ ਸਮਰੱਥਾ ਤਿਆਰ ਕੀਤੀ ਹੈ। ਸਾਡਾ ਰਿਲਾਇੰਸ ਪਰਿਵਾਰ ਸਾਨੂੰ ਹੌਂਸਲਾ ਦਿੰਦਾ ਹੈ ਅਤੇ ਇਹ ਵਿਸ਼ਾਲ ਪਰਿਵਾਰ ਸਾਡੇ ਲਈ ਪ੍ਰੇਣਨਾ ਸਰੋਤ ਹੈ।


Sanjeev

Content Editor

Related News