ਜਿਓ ਦਾ ਦੀਵਾਲੀ ਧਮਾਕਾ, ਸਿਰਫ 699 ਰੁਪਏ ’ਚ ਮਿਲੇਗਾ 4G ਫੋਨ

10/01/2019 5:12:58 PM

ਗੈਜੇਟ ਡੈਸਕ– ਭਾਰਤ ’ਚ ਤਿਉਹਾਰੀ ਸੀਜ਼ਨ ਸ਼ੁਰੂ ਹੋ ਚੁੱਕਾ ਹੈ, ਜਿਸ ਨੂੰ ਧਿਆਨ ’ਚ ਰੱਖ ਕੇ ਸਾਰੀਆਂ ਟੈਲੀਕਾਮ ਕੰਪਨੀਆਂ ਨੇ ਗਾਹਕਾਂ ਲਈ ਸ਼ਾਨਦਾਰ ਡਾਟਾ ਪਲਾਨ ਅਤੇ ਆਫਰਜ਼ ਪੇਸ਼ ਕੀਤੇ ਹਨ। ਹੁਣ ਦੇਸ਼ ਦੀ ਦਿੱਗਜ ਦੂਰਸੰਚਾਰ ਕੰਪਨੀ ਰਿਲਾਇੰਸ ਜਿਓ ਨੇ ਵੀ ਦੀਵਾਲੀ 2019 ਆਫਰ ਨੂੰ ਭਾਰਤੀ ਬਾਜ਼ਾਰ ’ਚ ਪੇਸ਼ ਕੀਤਾ ਹੈ। ਗਾਹਕ ਇਸ ਆਫਰ ਰਾਹੀਂ ਜਿਓ ਫੋਨ ਨੂੰ ਸਿਰਫ 699 ਰੁਪਏ ’ਚ ਖਰੀਦ ਸਕਣਗੇ, ਇਸ ਫੋਨ ਦੀ ਅਸਲ ਕੀਮਤ 1,500 ਰੁਪਏ ਹੈ। ਤਾਂ ਆਓ ਜਾਣਦੇ ਹਾਂ ਜਿਓ ਦੀਵਾਲੀ ਆਫਰ ਬਾਰੇ...

PunjabKesari

1. ਗਾਹਕ ਇਸ ਆਫਰ ਤਹਿਤ ਜਿਓ ਫੋਨ ਨੂੰ ਘੱਟ ਕੀਮਤ ਦੇ ਨਾਲ ਖਰੀਦ ਸਕਦੇ ਹਨ। ਇਸ ਲਈ ਉਨ੍ਹਾਂ ਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ ’ਤੇ ਜਾਣਾ ਹੋਵੇਗਾ।
2. ਗਾਹਕ 699 ਰੁਪਏ ਦਾ ਭੁਗਤਾਨ ਕਰਕੇ ਜਿਓ ਫੋਨ ਖਰੀਦ ਸਕਣਗੇ, ਜਦੋਂਕਿ ਇਸ ਫੋਨ ਦੀ ਕੀਮਤ 1500 ਰੁਪਏ ਹੈ।
3. ਜਿਓ ਯੂਜ਼ਰਜ਼ ਨੂੰ ਫੋਨ ਦੇ ਨਾਲ ਘੱਟੋ-ਘੱਟ 99 ਰੁਪਏ ਦਾ ਪਲਾਨ ਰੀਚਾਰਜ ਕਰਵਾਉਣਾ ਹੋਵੇਗਾ, ਜਿਸ ਦੀ ਮਿਆਦ 30 ਦਿਨਾਂ ਦੀ ਹੋਵੇਗੀ। 
4. ਕੰਪਨੀ ਗਾਹਕਾਂ ਨੂੰ ਪਹਿਲੇ 7 ਰੀਚਾਰਜ ’ਤੇ ਵਾਧੂ 4ਜੀ ਡਾਟਾ ਦੇਵੇਗੀ ਜੋ ਕਿ ਕੁਲ 14 ਜੀ.ਬੀ. ਹੋਵੇਗਾ। 
5. 6 ਅਕਤੂਬਰ ਤੋਂ ਹੋਵੇਗੀ ਨਵੇਂ ਆਫਰ ਦੀ ਸ਼ੁਰੂਆਤ।

ਦੱਸ ਦੇਈਏ ਕਿ ਗਾਹਕ ਰਿਲਾਇੰਸ ਜਿਓ ਦੇ ਆਫਰ ਦਾ ਲਾਭ ਦੀਵਾਲੀ ਤਕ ਲੈ ਸਕਣਗੇ। ਇਸ ਤਿਉਹਾਰ ਤੋਂ ਬਾਅਦ ਜਿਓ ਫੋਨ ਦੀ ਕੀਮਤ ਦੁਬਾਰਾ 1500 ਰੁਪਏ ਹੋ ਜਾਵੇਗੀ। ਇਸ ਦੇ ਨਾਲ ਹੀ ਗਾਹਕਾਂ ਨੂੰ ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਰੀਚਾਰਜ ਕਰਵਾਉਣਾ ਬਹੁਤ ਜ਼ਰੂਰੀ ਹੈ। ਇਸ ਤੋਂ ਬਾਅਦ ਗਾਹਕਾਂ ਨੂੰ ਹਰ ਇਕ ਰੀਚਾਰਜ ’ਤੇ ਵਾਧੂ ਡਾਟਾ ਮਿਲੇਗਾ। 

ਦੀਵਾਲੀ ਆਫਰ ਦੀ ਲਾਂਚਿੰਗ ਮੌਕੇ ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਕਿਹਾ ਕਿ ਜਿਓ ਇਹ ਯਕੀਨੀ ਕਰੇਗਾ ਕਿ ਕੋਈ ਵੀ ਭਾਰਤੀ ਕਿਫਾਇਤੀ ਇੰਟਰਨੈੱਟ ਅਤੇ ਡਿਜੀਟਲ ਕ੍ਰਾਂਤੀ ਦੇ ਫਲ ਤੋਂ ਵਾਂਝਾ ਨਾ ਰਹਿ ਜਾਵੇ। ਸਭ ਤੋਂ ਹੇਠਲੇ ਸਥਾਨ ’ਤੇ ਖੜ੍ਹੇ ਵਿਅਕਤੀ ਨੂੰ ਇੰਟਰਨੈੱਟ ਅਰਥਵਿਵਸਥਾ ਨਾਲ ਜੋੜਨ ਲਈ ਅਸੀਂ ਪ੍ਰਤੀ ਨਵੇਂ ਵਿਅਕਤੀ ’ਤੇ ਜਿਓ ਫੋਨ ਦੀਵਾਲੀ ਗਿਫਟ ਆਫਰ ਰਾਹੀਂ 1500 ਰੁਪਏ ਦਾ ਨਿਵੇਸ਼ ਕਰ ਰਹੇ ਹਾਂ। ਇਹ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੂਰਦਰਸ਼ੀ ਡਿਜੀਟਲ ਇੰਡੀਆ ਮਿਸ਼ਨ ਦੀ ਸਫਲਤਾ ਲਈ, ਸਾਡੀ ਵਚਨਬੱਧਤਾ ਨੂੰ ਦਰਸ਼ਾਉਂਦਾ ਹੈ। 


Related News