ਜੀਓ ਨੇ ਏਅਰਟੈੱਲ ਦੇ ਖਿਲਾਫ ਦਿੱਤੀ ਸ਼ਿਕਾਇਤ, ਲਾਇਸੈਂਸ ਨਿਯਮਾਂ ਦੇ ਉਲੰਘਣ ਦਾ ਲਗਾਇਆ ਇਲਜ਼ਾਮ

Sunday, May 13, 2018 - 03:59 PM (IST)

ਨਵੀਂ ਦਿੱਲੀ — ਰਿਲਾਇੰਸ ਜੀਓ ਨੇ ਭਾਰਤੀ ਏਅਰਟੈੱਲ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਜਿਓ ਨੇ ਦੋਸ਼ ਲਗਾਇਆ ਹੈ ਕਿ ਏਅਰਟੈੱਲ ਐੱਪਲ ਵਾਚ ਸੀਰੀਜ਼ 3 'ਤੇ ਈ-ਸਿਮ ਸਰਵਿਸ ਦੇ ਰਹੀ ਹੈ, ਜੋ ਕਿ ਲਾਇਸੈਂਸ ਨਿਯਮਾਂ ਦਾ ਉਲੰਘਣ ਹੈ। ਜਿਓ ਨੇ ਇਸ ਸੇਵਾ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਹੈ।
ਡੀ.ਓ.ਟੀ. ਨੂੰ ਲਿਖੇ ਪੱਤਰ ਵਿਚ ਜਿਓ ਨੇ ਕਿਹਾ ਹੈ ਕਿ ਐੱਪਲ ਵਾਚ ਸੀਰੀਜ਼ 3 ਸੇਵਾ(ਸਰਵਿਸ) ਏਅਰਟੈੱਲ ਵਲੋਂ ਦਿੱਤੀ ਜਾ ਰਹੀ ਹੈ। ਇਹ ਸੇਵਾ ਯੂਨੀਫਾਈਡ ਲਾਇਸੈਂਸ ਦੇ ਨਿਯਮ ਅਤੇ ਸ਼ਰਤਾਂ ਦਾ ਜਾਣਬੁੱਝ ਕੇ ਉਲੰਘਣ ਕਰਕੇ ਦਿੱਤੀ ਜਾ ਰਹੀ ਹੈ। ਹਾਲਾਂਕਿ ਅਜੇ ਤੱਕ ਇਸ ਮਾਮਲੇ ਵਿਚ ਭਾਰਤੀ ਏਅਰਟੈੱਲ ਵਲੋਂ ਕੋਈ ਜਵਾਬ ਨਹੀਂ ਆਇਆ ਹੈ। ਜ਼ਿਕਰਯੋਗ ਹੈ ਕਿ ਰਿਲਾਇੰਸ ਜੀਓ ਅਤੇ ਭਾਰਤੀ ਏਅਰਟੈੱਲ ਦੋਵੇਂ ਹੀ ਆਪਣੇ ਵਿਕਰੀ ਚੈਨਲਾਂ ਰਾਹੀਂ ਐੱਪਲ ਵਾਚ ਸੀਰੀਜ਼ 3 ਦੀ ਵਿਕਰੀ 11 ਮਈ ਤੋਂ ਕਰ ਰਹੀਆਂ ਹਨ।

ਏਅਰਟੈੱਲ ਨੇ ਜ਼ਰੂਰੀ ਨੈੱਟਵਰਕ ਨੋਡ ਨਹੀਂ ਲਗਾਇਆ : ਜੀਓ
ਐੱਪਲ ਵਾਚ ਅਤੇ ਆਈਫੋਨ ਦਾ ਗਾਹਕ ਇਕ ਹੀ ਨੰਬਰ ਦੀ ਵਰਤੋਂ ਕਰ ਸਕਦਾ ਹੈ ਅਤੇ ਉਹ ਈ-ਸਿਮ ਦੇ ਜ਼ਰੀਏ ਆਈਫੋਨ ਅਤੇ ਐੱਪਲ ਵਾਚ ਦਾ ਇਸਤੇਮਾਲ ਵੱਖ-ਵੱਖ ਕਾਲ ਕਰਨ ਲਈ ਕਰ ਸਕਦਾ ਹੈ। ਭਾਵ ਗਾਹਕ ਦੋਵਾਂ ਡਿਵਾਈਸਾਂ 'ਤੇ ਕਾਲ,ਡਾਟਾ ਅਤੇ ਐਪਲੀਕੇਸ਼ਨ ਦੀ ਵੀ ਵਰਤੋਂ ਕਰ ਸਕਦਾ ਹੈ। ਈ-ਸਿਮ ਇਕ ਸਮਰਪਿਤ ਨੈੱਟਵਰਕ ਨੋਡ ਦੇ ਜ਼ਰੀਏ ਆਈਫੋਨ ਦੇ ਸਿਮ ਨਾਲ ਜੁੜੀ ਹੁੰਦੀ ਹੈ। ਜਿਓ ਨੇ ਇਲਜ਼ਾਮ ਲਗਾਇਆ ਹੈ ਕਿ ਏਅਰਟੈੱਲ ਨੇ ਭਾਰਤ ਵਿਚ ਈ-ਸਿਮ ਦੇ ਜ਼ਰੀਏ ਜ਼ਰੂਰੀ ਨੋਡ ਸਥਾਪਤ ਨਹੀਂ ਕੀਤੇ ਹਨ ਅਤੇ ਏਅਰਟੈੱਲ ਐੱਪਲ ਵਾਚ ਸੀਰੀਜ਼ 3 ਦੀ ਸਰਵਿਸ ਜਿਸ ਨੋਡ ਦੇ ਜ਼ਰੀਏ ਦੇ ਰਹੀ ਹੈ ਉਹ ਭਾਰਤ ਦੇ ਬਾਹਰ ਸਥਿਤ ਹੈ ਜੋ ਕਿ ਲਾਇਸੈਂਸ ਦੀਆਂ ਸ਼ਰਤਾਂ ਦਾ ਉਲੰਘਣ ਹੈ।
ਕੌਮੀ ਸੁਰੱਖਿਆ ਨਾਲ ਨਹੀਂ ਹੋਣਾ ਚਾਹੀਦਾ ਸਮਝੌਤਾ
ਮੁਕੇਸ਼ ਅੰਬਾਨੀ ਦੀ ਕੰਪਨੀ ਜਿਓ ਨੇ ਇਹ ਵੀ ਇਲਜ਼ਾਮ ਲਗਾਇਆ ਹੈ ਕਿ ਸੁਨੀਲ ਭਾਰਤੀ ਮਿੱਤਲ ਦੀ ਕੰਪਨੀ ਏਅਰਟੈੱਲ ਨੂੰ ਕਾਨੂੰਨੀ ਪਾਬੰਦੀਆਂ ਅਤੇ ਨਿਗਰਾਨੀ ਦਾ ਪਾਲਣ ਕਰਨਾ ਚਾਹੀਦਾ ਹੈ। ਇਹ ਮਹੱਤਵਪੂਰਨ ਹੈ ਕਿ ਕੌਮੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਣਾ ਚਾਹੀਦਾ । ਜੀਓ ਦਾ ਇਲਜ਼ਾਮ ਹੈ ਕਿ ਏਅਰਟੈੱਲ ਨੇ ਜਾਣਬੁੱਝ ਕੇ ਅਜਿਹੇ ਨੈੱਟਵਰਕ ਦੀ ਚੋਣ ਕੀਤੀ ਜੋ ਕਿ ਦੇਸ਼ ਤੋਂ ਬਾਹਰ ਹੈ।
ਭਾਰਤੀ ਏਅਰਟੈੱਲ ਦੇ ਖਿਲਾਫ ਹੋਵੇ ਕਾਰਵਾਈ
ਡੀ.ਓ.ਟੀ. ਨੂੰ ਆਪਣੀ ਸ਼ਿਕਾਇਤ ਵਿਚ ਜਿਓ ਨੇ ਕਿਹਾ,' ਅਸੀਂ ਬੇਨਤੀ ਕਰਦੇ ਹਾਂ ਕਿ ਮੈਸਰਜ਼ ਭਾਰਤੀ ਏਅਰਟੈੱਲ ਲਿਮਟਿਡ ਦੇ ਖਿਲਾਫ ਵਿਭਾਗ ਸਖਤ ਕਾਰਵਾਈ ਕਰੇ ਅਤੇ ਲਾਇਸੈਂਸ ਨਿਯਮਾਂ ਦੇ ਤਹਿਤ ਸਖਤ ਪੈਨਲਟੀ ਲਗਾਏ। ਇਸ ਤੋਂ ਇਲਾਵਾ ਏਅਰਟੈੱਲ ਨੂੰ ਤੁਰੰਤ ਸੇਵਾ ਬੰਦ ਕਰਨ ਅਤੇ ਲਾਇਸੈਂਸ ਦੀਆਂ ਸ਼ਰਤਾਂ ਦਾ ਪਾਲਣ ਕਰਨ ਤੋਂ ਬਾਅਦ ਹੀ ਸੇਵਾ ਸ਼ੁਰੂ ਕਰਨ ਦਾ ਨਿਰਦੇਸ਼ ਜਾਰੀ ਕਰਨ।


Related News