ਜਿਓ ਦੇ ਰੀਚਾਰਜ ''ਤੇ ਮਿਲ ਰਿਹੈ ਸ਼ਾਨਦਾਰ ਕੈਸ਼ਬੈਕ, ਇੰਝ ਚੁੱਕੋ ਫਾਇਦਾ
Friday, May 15, 2020 - 06:38 PM (IST)
ਗੈਜੇਟ ਡੈਸਕ- ਰਿਲਾਇੰਸ ਜਿਓ ਸਮੇਂ ਦੇ ਨਾਲ-ਨਾਲ ਆਪਣੇ ਗਾਹਕਾਂ ਲਈ ਕਈ ਸ਼ਾਨਦਾਰ ਪਲਾਨਸ ਆਫਰ ਕਰ ਰਹੀ ਹੈ। ਕੰਪਨੀ ਨੇ ਤਾਂ ਇਥੋਂ ਤਕ ਦਾਅਵਾ ਕਰ ਦਿੱਤਾ ਹੈ ਕਿ ਉਸ ਦੇ ਪਲਾਨ ਦੂਜੀਆਂ ਕੰਪਨੀਆਂ ਨਾਲੋਂ 15 ਤੋਂ 20 ਫੀਸਦੀ ਸਸਤੇ ਹਨ। ਹਾਲਾਂਕਿ ਫਿਰ ਵੀ ਜਿਓ ਗਾਹਕਾਂ ਨੂੰ ਲੁਭਾਉਣ ਲਈ ਕੈਸ਼ਬੈਕ ਆਫਰ ਕਰ ਰਹੀ ਹੈ। ਰਿਲਾਇੰਸ ਜਿਓ ਵੱਖ-ਵੱਖ ਰੀਚਾਰਜ ਐਪ 'ਤੇ 50 ਰੁਪਏ ਤਕ ਦਾ ਕੈਸ਼ਬੈਕ ਦੇ ਰਹੀ ਹੈ। ਇਨ੍ਹਾਂ ਐਪਲ 'ਚ ਪੇ.ਟੀ.ਐੱਮ. ਤੋਂ ਲੈ ਕੇ ਫੋਨ ਪੇਅ, ਮੋਬਿਕਵਿਕ ਅਤੇ ਫ੍ਰੀਚਾਰਜ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਗੂਗਲ ਪੇਅ ਐਪ 'ਤੇ 1500 ਰੁਪਏ ਤਕ ਰਿਵਾਰਡ ਪਾਉਣ ਦਾ ਵੀ ਆਫਰ ਮਿਲ ਰਿਹਾ ਹੈ। ਹਾਲਾਂਕਿ ਇਹ ਕੈਸ਼ਬੈਕ ਸਿਰਫ ਸੀਮਿਤ ਸਮੇਂ ਲਈ ਹੀ ਹੈ।
ਕਿਸ ਐਪ 'ਤੇ ਕਿੰਨਾ ਕੈਸ਼ਬੈਕ
- ਸਭ ਤੋਂ ਵੱਡਾ ਕੈਸ਼ਬੈਕ ਗੂਗਲ ਪੇਅ ਆਫਰ ਕਰ ਰਹੀ ਹੈ। ਇਸ 'ਤੇ ਤਿੰਨ ਰੀਚਾਰਜ ਕਰਨ ਵਾਲੇ ਗਾਹਕ ਨੂੰ 1500 ਰੁਪਏ ਤਕ ਜਿੱਤਣ ਦਾ ਮੌਕਾ ਦਿੱਤਾ ਜਾ ਰਿਹਾ ਹੈ।
- ਨਵੇਂ ਗਾਹਕਾਂ ਨੂੰ ਫੋਨ ਪੇਅ ਰਾਹੀਂ ਰੀਚਾਰਜ ਕਰਣ 'ਤੇ 75 ਰੁਪਏ ਤਕ ਦਾ ਅਤੇ ਮੌਜੂਦਾ ਗਾਹਕਾਂ ਨੂੰ 50 ਰੁਪਏ ਤਕ ਦਾ ਰਿਵਾਰਡ ਦਿੱਤਾ ਜਾਵੇਗਾ।
- ਇਸ ਤੋਂ ਇਲਾਵਾ ਨਵੇਂ ਗਾਹਕਾਂ ਨੂੰ ਐਮਾਜ਼ੋਨ 'ਤੇ 200 ਰੁਪਏ ਤਕ ਦਾ ਅਤੇ ਮੌਜੂਦਾ ਗਾਹਕਾਂ ਨੂੰ 50 ਰੁਪਏ ਤਕ ਦਾ ਰਿਵਾਰਡ ਦਿੱਤਾ ਜਾ ਰਿਹਾ ਹੈ।
- ਮੋਬਿਕਵਿਕ 'ਤੇ ਸਾਰੇ ਗਾਹਕਾਂ ਨੂੰ 100 ਰੁਪਏ ਦਾ (ਕੋਡ- JIO50P) ਸੁਪਰਕੈਸ਼ ਮਿਲ ਰਿਹਾ ਹੈ।
- ਪੇ.ਟੀ.ਐੱਮ. ਰਾਹੀਂ ਨਵੇਂ ਗਾਹਕਾਂ ਨੂੰ 30 ਰੁਪਏ ਦਾ (ਕੋਡ- PTMJIO30) ਅਤੇ ਮੌਜੂਦਾ ਗਾਹਕਾਂ ਨੂੰ 15 ਰੁਪਏ ਦਾ (ਕੋਡ- PTMJIO15) ਕੈਸ਼ਬੈਕ ਦਿੱਤਾ ਜਾ ਰਿਹਾ ਹੈ।
- ਫ੍ਰੀਚਾਰਜ ਐਪ 'ਤੇ ਨਵੇਂ ਗਾਹਕਾਂ ਨੂੰ 30 ਰੁਪਏ ਦਾ (ਕੋਡ- JIO30) ਅਤੇ ਮੌਜੂਦਾ ਗਾਹਕਾਂ ਨੂੰ 15 ਰੁਪਏ (ਕੋਡ- JIO15) ਦਾ ਕੈਸ਼ਬੈਕ ਦਿੱਤਾ ਜਾ ਰਿਹਾ ਹੈ।