ਜਿੰਦਲ ਸਟੇਨਲੈੱਸ ਨੂੰ ਪਹਿਲੀ ਤਿਮਾਹੀ ''ਚ 86.5 ਕਰੋੜ ਰੁਪਏ ਦਾ ਘਾਟਾ

Tuesday, Sep 08, 2020 - 06:36 PM (IST)

ਨਵੀਂ ਦਿੱਲੀ— ਜਿੰਦਲ ਸਟੇਨਲੈੱਸ ਲਿਮਟਿਡ (ਜੇ. ਐੱਸ. ਐੱਲ.) ਨੇ ਮੰਗਲਵਾਰ ਨੂੰ ਕਿਹਾ ਕਿ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿਚ ਆਮਦਨੀ ਘਟਣ ਕਾਰਨ ਉਸ ਨੂੰ 86.50 ਕਰੋੜ ਰੁਪਏ ਦਾ ਘਾਟਾ ਪਿਆ ਹੈ। ਜੇ. ਐੱਸ. ਐੱਲ. ਨੇ ਬੰਬਈ ਸਟਾਕ ਐਕਸਚੇਂਜ ਨੂੰ ਭੇਜੀ ਇਕ ਰਿਪੋਰਟ ਵਿਚ ਕਿਹਾ ਹੈ ਕਿ ਇਕ ਸਾਲ ਪਹਿਲਾਂ ਇਸੇ ਤਿਮਾਹੀ ਵਿਚ ਕੰਪਨੀ ਨੂੰ 66.83 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ।

ਚਾਲੂ ਵਿੱਤੀ ਸਾਲ ਦੀ ਅਪ੍ਰੈਲ-ਜੂਨ ਤਿਮਾਹੀ ਦੌਰਾਨ ਕੰਪਨੀ ਦੀ ਕੁੱਲ ਆਮਦਨ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਵਿਚ 3,076.43 ਕਰੋੜ ਰੁਪਏ ਤੋਂ ਘੱਟ ਕੇ 1,271.75 ਕਰੋੜ ਰੁਪਏ ਰਹਿ ਗਈ। ਇਸ ਸਮੇਂ ਦੌਰਾਨ ਕੰਪਨੀ ਦਾ ਕੁਲ ਖਰਚ 1,410.04 ਕਰੋੜ ਰੁਪਏ ਰਿਹਾ। ਪਿਛਲੇ ਸਾਲ ਇਸੇ ਸਮੇਂ, ਕੰਪਨੀ ਦੀ ਪਹਿਲੀ ਤਿਮਾਹੀ ਵਿਚ ਕੁਲ ਖਰਚ 2,995.61 ਕਰੋੜ ਰੁਪਏ ਸੀ।

ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਉਸ ਨੂੰ ਪਹਿਲੀ ਤਿਮਾਹੀ ਵਿਚ ਘਾਟਾ ਸਹਿਣਾ ਪਿਆ ਹੈ ਜਿਸ ਦਾ ਮੁੱਖ ਕਾਰਨ ਕੋਵਿਡ-19 ਮਹਾਮਾਰੀ ਕਾਰਨ ਪੈਦਾ ਹੋਇਆ ਵਪਾਰਕ ਵਾਤਾਵਰਣ ਹੈ। ਕੰਪਨੀ ਨੇ ਕਿਹਾ ਕਿ ਲਾਕਡਾਉਨ ਵਿਚ ਦਿੱਤੀ ਜਾ ਰਹੀ ਢਿੱਲ ਦੇ ਨਾਲ ਹੀ ਮਈ-ਜੂਨ ਤੋਂ ਬਾਅਦ ਤੋਂ ਉਸ ਦਾ ਕੰਮਕਾਜ ਹੌਲੀ-ਹੌਲੀ ਪਟੜੀ 'ਤੇ ਆ ਰਿਹਾ ਹੈ।


Sanjeev

Content Editor

Related News