''ਰਤਨ ਅਤੇ ਗਹਿਣਾ ਨਿਰਮਾਣ ਗਤੀਵਿਧੀਆਂ ਨੂੰ ਕੋਵਿਡ-19 ਐਮਰਜੈਂਸੀ ਉੁਪਾਅ ਤੋਂ ਛੋਟ''

Sunday, Apr 11, 2021 - 12:16 PM (IST)

ਮੁੰਬਈ (ਭਾਸ਼ਾ) – ਰਤਨ ਅਤੇ ਗਹਿਣਾ ਬਰਾਮਦ ਪ੍ਰਮੋਸ਼ਨ ਕੌਂਸਲ (ਜੀ. ਜੇ. ਈ. ਪੀ. ਸੀ.) ਨੇ ਸ਼ਨੀਵਾਰ ਨੂੰ ਕਿਹਾ ਕਿ ਮਹਾਰਾਸ਼ਟਰ ਸਰਕਾਰ ਨੇ ਕੋਰੋਨਾ ਵਾਇਰਸ ਦੇ ਪ੍ਰਸਾਰ ’ਤੇ ਰੋਕ ਲਈ ਲਾਗੂ ਨਾਈਟ ਕਰਫਿਊ ਅਤੇ ਵੀਕੈਂਡ ਲਾਕਡਾਊਨ ਤੋਂ ਬਰਾਮਦ ਆਪ੍ਰੇਟਿੰਗ ਨੂੰ ਛੋਟ ਦਿੰਦੇ ਹੋਏ ਆਪ੍ਰੇਟਿੰਗ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਹੈ। ਹਾਲਾਂਕਿ ਇਸ ਦੇ ਤਹਿਤ ਨਿਰਮਾਣ ਇਕਾਈਆਂ ਨੂੰ ਕੰਮ ਕਰਨ ਵਾਲੇ ਵਿਅਕਤੀਆਂ ਦੀ ਗਿਣਤੀ ਸੀਮਤ ਰਹੇਗੀ।

ਜੀ. ਜੇ. ਈ. ਪੀ. ਸੀ. ਨੇ ਬਿਆਨ ’ਚ ਕਿਹਾ ਕਿ ਰਤਨ ਅਤੇ ਗਹਿਣਾ ਨਿਰਮਾਤਾਵਾਂ ਦੀ ਸ਼ੁੱਕਰਵਾਰ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨਾਲ ਵਰਚੁਅਲ ਬੈਠਕ ਹੋਈ। ਬੈਠਕ ’ਚ ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ-19 ਦੀ ਦੂਜੀ ਲਹਿਰ ਕਾਰਨ ਲਾਗੂ ਐਮਰਜੈਂਸੀ ਉਪਾਅ ਨਾਲ ਨਿਰਮਾਣ ਅਤੇ ਸਬੰਧਤ ਗਤੀਵਿਧੀਆਂ ਨੂੰ ਛੋਟ ਹੋਵੇਗੀ। ਬੈਠਕ ਦੌਰਾਨ ਮਹਾਰਾਸ਼ਟਰ ਦੇ ਪ੍ਰਮੁੱਖ ਸਕੱਤਰ ਰਾਹਤ ਅਤੇ ਪੁਨਰਵਾਸ ਵਿਭਾਗ ਅਸੀਮ ਗੁਪਤਾ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਕਿ ਕੰਮਕਾਜ ਸ਼ਿਫਟਾਂ ’ਚ ਹੋਵੇਗਾ, ਰਤਨ ਅਤੇ ਗਹਿਣਾ ਨਿਰਮਾਣ ਅਤੇ ਸਬੰਧਤ ਗਤੀਵਿਧੀਆਂ ਨੂੰ ਐਮਰਜੈਂਸੀ ਉਪਾਅ ਤੋਂ ਛੋਟ ਮਿਲੇਗੀ।

ਬਿਆਨ ਮੁਤਾਬਕ ਠਾਕਰੇ ਨੇ ਗਹਿਣਾ ਉਦਯੋਗ ਨੂੰ ਖੁਦ ਨੂੰ ਨਵੇਂ ਤਾਲਮੇਲ ਨਾਲ ਢਾਲਣ ਨੂੰ ਕਿਹਾ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਉਦਯੋਗ ਨੂੰ ਰੁਝੇਵੇਂ ਭਰੇ ਸਮੇਂ ਦੀ ਧਾਰਨਾ ਨੂੰ ਛੱਡਣਾ ਚਾਹੀਦਾ ਹੈ ਅਤੇ ਸ਼ਿਫਟਾਂ ’ਚ ਕੰਮ ਕਰਨਾ ਚਾਹੀਦਾ ਹੈ। ਸਿਰਫ ਜ਼ਰੂਰੀ ਗਿਣਤੀ ’ਚ ਹੀ ਕਰਮਚਾਰੀਆਂ ਨੂੰ ਵਰਕ ਪਲੇਸ ’ਤੇ ਸੱਦਿਆ ਜਾਣਾ ਚਾਹੀਦਾ ਹੈ। ਬਾਕੀ ਕਰਮਚਾਰੀਆਂ ਨੂੰ ਘਰ ਤੋਂ ਕੰਮ ਦੀ ਇਜਾਜ਼ਤ ਦੇਣੀ ਚਾਹੀਦੀ ਹੈ। ਜੀ. ਜੇ. ਈ. ਪੀ. ਸੀ. ਦੇ ਚੇਅਰਮੈਨ ਕੋਲਿਨ ਸ਼ਾਹ ਨੇ ਠਾਕਰੇ ਨੂੰ ਅਪੀਲ ਕੀਤੀ ਕਿ ਹੀਰਾ ਉਦਯੋਗ ਵਲੋਂ ਬੈਂਕਾਂ ਦੇ ਗਠਜੋੜ ਤੋਂ ਕਰਜ਼ਾ ਲੈਣ ਦੌਰਾਨ ਦੋਹਰੀ ਸਟਾਂਪ ਡਿਊਟੀ ਨੂੰ ਮਾਫ ਕਰਨ ’ਤੇ ਵਿਚਾਰ ਕੀਤਾ ਜਾਏ।


Harinder Kaur

Content Editor

Related News