ਗਰਮੀਆਂ ''ਚ 144 ਨਵੀਆਂ ਉਡਾਨਾਂ ਸ਼ੁਰੂ ਕਰੇਗੀ ਜੈੱਟ ਏਅਰਵੇਜ਼

Thursday, Mar 15, 2018 - 03:34 PM (IST)

ਗਰਮੀਆਂ ''ਚ 144 ਨਵੀਆਂ ਉਡਾਨਾਂ ਸ਼ੁਰੂ ਕਰੇਗੀ ਜੈੱਟ ਏਅਰਵੇਜ਼

ਨਵੀਂ ਦਿੱਲੀ—ਹਵਾਈ ਕੰਪਨੀ ਜੈੱਟ ਏਅਰਵੇਜ਼ ਨੇ ਘਰੇਲੂ ਬਾਜ਼ਾਰ 'ਚ ਆਪਣੀ ਪਕੜ ਮਜ਼ਬੂਤ ਕਰਨ ਦੇ ਉਦੇਸ਼ ਨਾਲ ਆਉਣ ਵਾਲੇ ਗਰਮੀ ਦੇ ਮੌਸਮ 'ਚ ਹਰ ਹਫਤੇ 144 ਨਵੀਆਂ ਉਡਾਨਾਂ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ ਹੈ।

ਕੰਪਨੀ ਨੇ ਦੱਸਿਆ ਕਿ ਇਹ ਗਰਮੀ ਦੇ ਪਹਿਲੇ ਚਰਣ 'ਚ ਹਰ ਹਫਤੇ 144 ਉਡਾਨਾਂ ਸ਼ੁਰੂ ਕੀਤੀਆਂ ਜਾਣਗੀਆਂ ਜਿਨ੍ਹਾਂ 'ਚ ਉੱਤਰ-ਪੂਰਬ ਅਤੇ ਛੋਟੇ ਸ਼ਹਿਰਾਂ 'ਤੇ ਜ਼ਿਆਦਾ ਫੋਕਸ ਹੋਵੇਗਾ। ਉਸ ਨੇ ਦੱਸਿਆ ਕਿ ਮੁੰਬਈ ਤੋਂ ਇੰਫਾਲ ਅਤੇ ਜੋਰਹਾਟ, ਦਿੱਲ ਤੋਂ ਜੋਰਹਾਟ ਅਤੇ ਤਿਰੁਚਿਰਾਪਲੀ ਤੇ ਇੰਫਾਲ ਅਤੇ ਪੂੰਨੇ 'ਚ ਸਿੱਧੀ ਸੇਵਾ ਸ਼ੁਰੂ ਕਰਨ ਵਾਲੀ ਇਹ ਪਹਿਲੀ ਏਅਰਲਾਈਨਜ਼ ਹੈ। ਇਸਦੇ ਇਲਾਵਾ ਦਿੱਲੀ ਤੋਂ ਆਈਜ਼ਾਲ, ਸਿਲਚਰ ਅਤੇ ਜੋਰਹਾਟ, ਮੁੰਬਈ ਤੋਂ ਤਿਰੁਚਿਰਾਪੱਲੀ ਅਤੇ ਪੂੰਨੇ ਤੋਂ ਪਟਨਾ ਅਤੇ ਰਾਏਪੁਰ ਦੇ ਲਈ ਨਾਨਸਟਾਪ ਉਡਾਨਾਂ ਦੀ ਘੋਸ਼ਣਾ ਕਰਨ ਵਾਲੀ ਵੀ ਇਹ ਪਹਿਲੀ ਕੰਪਨੀ ਹੈ। ਇਸਦੇ ਇਲਾਵਾ ਉਸ ਨੇ ਮੁੰਬਈ ਅਤੇ ਬੰਗਲੂਰ ਤੋਂ ਅੰਮ੍ਰਿਤਸਰ ਦੇ ਲਈ ਨਾਨਸਟਾਪ ਸਿੱਧੀ ਉਡਾਨ ਦੀ ਵੀ ਘੋਸ਼ਣਾ ਕੀਤੀ ਹੈ।

ਏਅਰਲਾਈਨ ਦੇ ਸੀਨੀਅਰ ਉਪ ਪ੍ਰਧਾਨ ਰਾਜ ਸ਼ਿਵਕੁਮਾਰ ਨੇ ਦੱਸਿਆ ਕਿ ਪੂਰੇ ਦੇਸ਼ 'ਚ ਹਵਾਈ ਯਾਤਰਾ ਦੀ ਮੰਗ ਵਧ ਰਹੀ ਹੈ। ਯਾਤਰੀ ਘੱਟ ਤੋਂ ਘੱਟ ਠਹਿਰਣ ਵਾਲੀ ਸੇਵਾ ਚਾਹੁੰਦੇ ਹਨ, ਚਾਹੇ ਉਹ ਕਿਸੇ ਵੀ ਸਥਾਨ ਤੋਂ ਆਪਣੀ ਯਾਤਰੀ ਸ਼ੁਰੂ ਕਰ ਰਹੇ ਹੋਣ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਨਵੀਆਂ ਉਡਾਨਾਂ ਸ਼ੁਰੂ ਕਰਨ ਤੋਂ ਯਾਤਰੀ ਜੈੱਟ ਏਅਰਵੇਜ਼ ਨੂੰ ਜ਼ਿਆਦਾ ਪਸੰਦ ਕਰਣਗੇ।


Related News