ਮੁੜ ਉਡਾਣ ਭਰਨ ਦੀ ਤਿਆਰੀ ਜੈੱਟ ਏਅਰਵੇਜ਼, DGCA ਨੇ ਦਿੱਤੀ ਮਨਜ਼ੂਰੀ

08/01/2023 10:45:08 AM

ਨਵੀਂ ਦਿੱਲੀ (ਭਾਸ਼ਾ) – 31 ਜੁਲਾਈ ਦਾ ਦਿਨ ਜੈੱਟ ਏਅਰਵੇਜ਼ ਲਈ ਕਾਫ਼ੀ ਅਹਿਮ ਦਿਨ ਹੈ। ਹੁਣ ਛੇਤੀ ਹੀ ਜੈੱਟ ਏਅਰਵੇਜ਼ ਹਵਾ ’ਚ ਮੁੜ ਉਡਾਣ ਭਰ ਸਕੇਗਾ। ਜੀ ਹਾਂ, ਏਅਰਲਾਈਨ ਕੰਪਨੀ ਜੈੱਟ ਏਅਰਵੇਜ਼ ਦਾ ਡੀ. ਜੀ. ਸੀ. ਏ. ਨੇ ਏਅਰਪੋਰਟ ਆਪ੍ਰੇਟਰ ਸਰਟੀਫਿਕਟ ਰੀਨਿਊ ਕਰ ਦਿੱਤਾ ਹੈ, ਜਿਸ ਕਾਰਣ ਹੁਣ ਇਸ ਕੰਪਨੀ ਦੇ ਜਹਾਜ਼ ਹਵਾ ’ਚ ਮੁੜ ਉਡਾਣ ਭਰ ਸਕਣਗੇ। ਦੱਸ ਦੇਈਏ ਕਿ ਜੈੱਟ ਏਅਰਵੇਜ਼ ਦੀ ਬੋਲੀ ਜਿੱਤਣ ਵਾਲੇ ਜਾਲਾਨ ਕਾਲਰਾਕ ਕੰਸੋਰਟੀਅਮ (ਜੇ. ਕੇ. ਸੀ.) ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਜੇ. ਕੇ. ਸੀ. ਨੇ ਕਿਹਾ ਕਿ ਉਨ੍ਹਾਂ ਨੂੰ ਭਾਰਤੀ ਏਅਰ ਆਪ੍ਰੇਟਰ ਯਾਨੀ ਡੀ. ਜੀ. ਸੀ. ਏ. ਤੋਂ ਉਡਾਣ ਭਰਨ ਦੀ ਮਨਜ਼ੂਰੀ ਮਿਲ ਗਈ ਹੈ। ਲੰਬੇ ਸਮੇਂ ਤੱਕ ਜ਼ਮੀਨ ’ਤੇ ਰਹਿਣ ਤੋਂ ਬਾਅਦ ਹੁਣ ਏਅਰਲਾਈਨ ਕੰਪਨੀ ਉਡਾਣ ਭਰ ਸਕਦੀ ਹੈ।

ਇਹ ਵੀ ਪੜ੍ਹੋ : ਅਗਸਤ 'ਚ 14 ਦਿਨ ਬੰਦ ਰਹਿਣਗੇ ਬੈਂਕ, ਇਥੇ ਚੈੱਕ ਕਰੋ ਛੁੱਟੀਆਂ ਦੀ ਪੂਰੀ ਸੂਚੀ

4 ਸਾਲਾਂ ਤੋਂ ਬੰਦ ਪਈਆਂ ਹਨ ਉਡਾਣਾਂ
25 ਸਾਲ ਤੱਕ ਅਸਮਾਨ ’ਚ ਉਡਾਣ ਭਰਨ ਤੋਂ ਬਾਅਦ ਅਪ੍ਰੈਲ 2019 ਵਿਚ ਜੈੱਟ ਏਅਰਵੇਜ਼ ਜ਼ਮੀਨ ’ਤੇ ਆ ਗਈ ਹੈ। ਘਾਟੇ, ਕਰਜ਼ੇ ਅਤੇ ਬਕਾਏ ਦੇ ਬੋਝ ਹੇਠ ਦੱਬੀ ਜੈੱਟ ਏਅਰਵੇਜ਼ ਨੂੰ ਉਦੋਂ ਆਪਣੀਆਂ ਉਡਾਣਾਂ ਰੋਕਣੀਆਂ ਪਈਆਂ ਸਨ ਜਦੋਂ ਜੂਨ 2019 ਵਿਚ ਐੱਨ. ਸੀ. ਐੱਲ. ਟੀ. ਨੇ ਏਅਰਲਾਈਨ ਨੂੰ ਦਿਵਾਲੀਆ ਐਲਾਨ ਕਰ ਦਿੱਤਾ ਸੀ, ਜਿਸ ਤੋਂ ਬਾਅਦ ਅੱਜ ਯਾਨੀ 31 ਜੁਲਾਈ ਡੀ. ਜੀ. ਸੀ. ਏ. ਨੇ ਫਲਾਈਟ ਕੰਪਨੀ ਨੂੰ ਉਡਾਣ ਭਰਨ ਦੀ ਇਜਾਜ਼ਤ ਦਿੱਤੀ ਹੈ।

ਇਹ ਵੀ ਪੜ੍ਹੋ : ਸਾਵਧਾਨ! ਵਾਸ਼ਿੰਗ ਮਸ਼ੀਨ 'ਚ ਕੱਪੜੇ ਧੌਂਦੇ ਸਮੇਂ ਕਦੇ ਨਾ ਕਰੋ ਇਹ ਗਲਤੀਆਂ, ਹੋ ਸਕਦੈ ਵੱਡਾ ਧਮਾਕਾ

ਮਨਜ਼ੂਰੀ ਮਿਲਦੇ ਹੀ ਸ਼ੇਅਰ ’ਚ ਆਇਆ ਉਛਾਲ
ਜੈੱਟ ਏਅਰਵੇਜ਼ ਦਾ ਏਅਰਪੋਰਟ ਆਪ੍ਰੇਟਰ ਸਰਟੀਫਿਕੇਟ ਰੀਨਿਊ ਹੋਣ ਦਾ ਅਸਰ ਇਸ ਦੇ ਸ਼ੇਅਰ ’ਤੇ ਵੀ ਪਿਆ। ਜੈੱਟ ਏਅਰਵੇਜ ਦਾ ਸ਼ੇਅਰ ਸੋਮਵਾਰ ਨੂੰ ਅੱਪਰ ਸਰਕਟ ’ਤੇ ਖੁੱਲ੍ਹਾ। ਦੁਪਹਿਰ ਤੱਕ ਵੀ ਇਸ ’ਚ ਅੱਪਰ ਸਰਕਟ ਲੱਗਾ ਹੋਇਆ ਸੀ। ਇਸ ਨਾਲ ਜੈੱਟ ਏਅਰਵੇਜ਼ ਦਾ ਸ਼ੇਅਰ 4.98 ਫ਼ੀਸਦੀ ਜਾਂ 2.41 ਰੁਪਏ ਦੀ ਬੜ੍ਹਤ ਨਾਲ 50.80 ਰੁਪਏ ’ਤੇ ਆ ਗਿਆ ਹੈ। ਉੱਥੇ ਹੀ ਕੰਪਨੀ ਦਾ ਮਾਰਕੀਟ ਕੈਪ 577.07 ਕਰੋੜ ਰੁਪਏ ’ਤੇ ਪੁੱਜ ਗਿਆ।

ਇਹ ਵੀ ਪੜ੍ਹੋ : ਹੈਰਾਨੀਜਨਕ: Flight ਦੌਰਾਨ ਮੁਸਾਫ਼ਰਾਂ ਦੇ ਸਾਮਾਨ ’ਚੋਂ ਮਿਲਦੀਆਂ ਨੇ ਰੋਜ਼ਾਨਾ ਕਰੀਬ 25,000 ਪਾਬੰਦੀਸ਼ੁਦਾ ਵਸਤੂਆਂ


rajwinder kaur

Content Editor

Related News