Jet Airways ਦੇ ਮਾਲਕ ਨਰੇਸ਼ ਗੋਇਲ ''ਤੇ ED ਦਾ ਸ਼ਿਕੰਜਾ, ਮਨੀ ਲਾਂਡਰਿੰਗ ਦਾ ਮਾਮਲਾ ਦਰਜ

Thursday, Mar 05, 2020 - 06:07 PM (IST)

ਨਵੀਂ ਦਿੱਲੀ — ਇਨਫੋਰਸਮੈਂਟ ਡਾਇਰੈਕਟੋਰੇਟ(ਈ.ਡੀ.) ਨੇ ਮਨੀ ਲਾਂਡਰਿੰਗ ਦੇ ਇਕ ਮਾਮਲੇ ਤਹਿਤ ਜੈਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ ਅਤੇ ਕੁਝ ਹੋਰਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਏਜੰਸੀ ਉਨ੍ਹਾਂ ਦੇ ਟਿਕਾਣਿਆਂ ਦੀ ਤਲਾਸ਼ੀ ਲੈ ਰਹੀ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਗੋਇਲ ਦੇ ਖਿਲਾਫ ਹੁਣੇ ਜਿਹੇ ਮੁੰਬਈ ਪੁਲਸ ਵਲੋਂ ਦਰਜ ਕੀਤੀ ਗਈ ਪਟੀਸ਼ਨ ਦੇ ਤਹਿਤ ਕਾਰਵਾਈ ਕਰਦਿਆਂ ਮਨੀ ਲਾਂਡਰਿੰਗ ਐਕਟ(ਪੀ.ਐਮ.ਐਲ.ਏ.) ਦੇ ਤਹਿਤ ਏਅਰਲਾਈਂਸ ਦੇ ਸਾਬਕਾ ਚੇਅਰਮੈਨ ਦੇ ਖਿਲਾਫ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ।
ਅਧਿਕਾਰੀਆਂ ਅਨੁਸਾਰ ਈ.ਡੀ. ਨੇ ਬੁੱਧਵਾਰ ਨੂੰ ਮੁੰਬਈ 'ਚ ਗੋਇਲ ਦੇ ਕੰਪਲੈਕਸ 'ਤੇ ਛਾਪਾ ਮਾਰਿਆ ਅਤੇ ਮਾਮਲਾ ਦਰਜ ਕਰਨ ਦੇ ਬਾਅਦ ਪੁੱਛਗਿੱਛ ਵੀ ਕੀਤੀ। ਮੁੰਬਈ ਪੁਲਸ ਦੀ ਐਫ.ਆਈ.ਆਰ.(FIR) ਮੁੰਬਈ ਦੀ ਇਕ ਯਾਤਰਾ ਕੰਪਨੀ ਦੇ ਖਿਲਾਫ ਗੋਇਲ ਅਤੇ ਹੋਰਾਂ ਵਲੋਂ ਕੀਤੀ ਗਈ ਧੋਖਾਧੜੀ ਦੇ ਦੋਸ਼ਾਂ ਨਾਲ ਜੁੜੀ ਹੈ। ਕੇਂਦਰੀ ਜਾਂਚ ਏਜੰਸੀ ਨੇ ਬੀਤੇ ਸਾਲ ਸਤੰਬਰ ਵਿਚ ਵਿਦੇਸ਼ੀ ਮੁਦਰਾ ਪ੍ਰਬੰਧਨ ਕਾਨੂੰਨ(ਫੇਮਾ) ਦੇ ਤਹਿਤ ਦਰਜ ਇਕ ਮਾਮਲੇ 'ਚ ਗੋਇਲ ਕੋਲੋਂ ਪੁੱਛਗਿੱਛ ਕੀਤੀ ਸੀ।

ਏਜੰਸੀ ਨੇ ਗੋਇਲ , ਉਨ੍ਹਾਂ ਦੇ ਪਰਿਵਾਰ ਅਤੇ ਹੋਰਾਂ ਦੇ ਖਿਲਾਫ ਪਿਛਲੇ ਸਾਲ ਅਗਸਤ ਵਿਚ ਫੇਮਾ ਦੇ ਤਹਿਤ ਪਹਿਲਾਂ ਵੀ ਛਾਪੇਮਾਰੀ ਕੀਤੀ ਸੀ। ਈ.ਡੀ. ਨੇ ਦੋਸ਼ ਲਗਾਇਆ ਕਿ ਕਾਰੋਬਾਰੀ ਦੀਆਂ 19 ਨਿੱਜੀ ਕੰਪਨੀਆਂ ਸਨ ਜਿਨ੍ਹਾਂ ਵਿਚੋਂ 5 ਵਿਦੇਸ਼ਾਂ 'ਚ ਰਜਿਸਟਰ ਹਨ। ਏਜੰਸੀ ਇਨ੍ਹਾਂ ਦੋਸ਼ਾਂ ਦੀ ਜਾਂਚ ਕਰ ਰਹੀ ਹੈ ਕਿ ਇਨ੍ਹਾਂ ਕੰਪਨੀਆਂ ਨੇ ਸ਼ੱਕੀ ਲੈਣ-ਦੇਣ ਕੀਤਾ।        

ਇਹ ਖਾਸ ਖਬਰ ਵੀ ਜ਼ਰੂਰ ਪੜ੍ਹੋ : EPFO ਨੇ PF ਦੀਆਂ ਵਿਆਜ ਦਰਾਂ 0.15 ਫੀਸਦੀ ਤੱਕ ਘਟਾਈਆਂ, 6 ਕਰੋੜ ਲੋਕਾਂ 'ਤੇ ਹੋਵੇਗਾ ਅਸਰ

ਇਹ ਖਾਸ ਖਬਰ ਵੀ ਜ਼ਰੂਰ ਪੜ੍ਹੋ : ਜਾਨਸਨ ਐਂਡ ਜਾਨਸਨ ਨੂੰ ਰਾਹਤ, ਹੁਣ ਨਹੀਂ ਦੇਣਾ ਹੋਵੇਗਾ 230 ਕਰੋੜ ਰੁਪਏ ਦਾ ਜੁਰਮਾਨਾ


Related News