Jet Airways ਨੂੰ ਮਿਲੇ ਨਵੇਂ ਮਾਲਕ,ਕਾਲਰਾਕ ਅਤੇ ਮੁਰਾਰੀ ਲਾਲ ਜਾਲਾਨ ਵਾਲਾ ਨੇ ਜਿੱਤੀ ਬੋਲੀ
Sunday, Oct 18, 2020 - 12:27 PM (IST)
ਨਵੀਂ ਦਿੱਲੀ — ਲੰਡਨ ਦੇ ਕਾਲਰਾਕ ਕੈਪੀਟਲ ਅਤੇ ਯੂ. ਏ. ਈ. ਦੇ ਨਿਵੇਸ਼ਕ ਮੁਰਾਰੀ ਲਾਲ ਜਾਲਾਨ ਵਾਲਾ ਕੰਸੋਰਟੀਅਮ ਜੈੱਟ ਏਅਰਵੇਜ਼ ਦਾ ਨਵਾਂ ਮਾਲਕ ਹੋਵੇਗਾ।
ਏਅਰਲਾਇੰਸ ਕੰਪਨੀ ਨੂੰ ਕਰਜ਼ਾ ਦੇਣ ਵਾਲਿਆਂ ਨੇ ਇਸ ਕੰਸੋਰਟੀਅਮ ਦੇ ਰੈਜੋਲਿਊਸ਼ਨ ਪਲਾਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਨਕਦੀ ਸੰਕਟ ਕਾਰਣ ਅਪ੍ਰੈਲ 2019 ਤੋਂ ਜੈੱਟ ਏਅਰਵੇਜ਼ ਦਾ ਸੰਚਾਲਨ ਬੰਦ ਪਿਆ ਹੈ ਅਤੇ ਕੰਪਨੀ ਦੇ ਜਹਾਜ਼ ਕਈ ਏਅਰਪੋਰਟ ’ਤੇ ਪਾਰਕਿੰਗ ’ਚ ਖੜ੍ਹੇ ਹਨ। ਜੈੱਟ ਏਅਰਵੇਜ਼ ਦੀ ਸਥਾਪਨਾ ਨਰੇਸ਼ ਗੋਇਲ ਨੇ ਕੀਤੀ ਸੀ।
ਜੈੱਟ ਏਅਰਵੇਜ਼ ਦੀ ਦਿਵਾਲੀਆ ਪ੍ਰਕਿਰਿਆ ਲਈ ਨਿਯੁਕਤ ਕੀਤੇ ਗਏ ਰੈਜੋਲਿਊਸ਼ਨ ਪ੍ਰੋਫੈਸ਼ਨਲ ਆਸ਼ੀਸ਼ ਝਾਵਰੀ ਨੇ ਸਟਾਕ ਐਕਸਚੇਂਜ ਨੂੰ ਇਹ ਜਾਣਕਾਰੀ ਦਿੱਤੀ ਹੈ। ਆਸ਼ੀਸ਼ ਨੇ ਕਿਹਾ ਕਿ ਕਮੇਟੀ ਆਫ ਕ੍ਰੈਡਿਟਰਸ (ਸੀ. ਓ. ਸੀ.) ਨੇ ਇਨਸੋਲਵੈਂਸੀ ਐਂਡ ਬੈਂਕਰਪਸੀ ਕੋਡ (ਆਈ. ਬੀ. ਸੀ.) ਦੇ ਸੈਕਸ਼ਨ 30 (4) ਦੇ ਤਹਿਤ ਕਾਲਰਾਕ ਕੈਪੀਟਲ ਅਤੇ ਮੁਰਾਰੀ ਲਾਲ ਜਾਲਾਨ ਵਾਲੇ ਕੰਸੋਰਟੀਅਮ ਦੀ ਬੋਲੀ ਨੂੰ ਅਪਰੂਵ ਕਰ ਦਿੱਤਾ ਹੈ।
ਐੱਨ. ਸੀ. ਐੱਲ. ਟੀ. ਦੇ ਸਾਹਮਣੇ ਰੱਖਿਆ ਜਾਵੇਗਾ ਪ੍ਰਸਤਾਵ
ਰੈਜੋਲਿਊਸ਼ਨ ਪ੍ਰੋਫੈਸ਼ਨਲ ਨੇ ਕਿਹਾ ਕਿ ਹੁਣ ਆਈ. ਬੀ. ਸੀ. ਦੇ ਸੈਕਸ਼ਨ 30 (6) ਦੇ ਤਹਿਤ ਜਿੱਤਣ ਵਾਲੇ ਪਲਾਨ ਨੂੰ ਮਨਜ਼ੂਰੀ ਲਈ ਐੱਨ. ਸੀ. ਐੱਲ. ਟੀ. ਦੇ ਸਾਹਮਣੇ ਰੱਖਣਗੇ। ਐੱਨ. ਸੀ. ਐੱਲ. ਟੀ. ਦੀ ਮਨਜ਼ੂਰੀ ਮਿਲਣ ਤੋਂ ਬਾਅਦ ਕੰਸੋਰਟੀਅਮ ਨੂੰ ਏਅਰਲਾਈਨ ਦਾ ਨਵਾਂ ਮਾਲਕ ਐਲਾਨ ਕਰ ਦਿੱਤਾ ਜਾਏਗਾ। ਐੱਨ. ਸੀ. ਐੱਲ. ਟੀ. ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਮੈਂਬਰਾਂ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਜਾਏਗੀ।
ਇਹ ਵੀ ਪੜ੍ਹੋ: ਰੇਲਵੇ ਮੁਲਾਜ਼ਮਾਂ ਨੇ ਦਿੱਤਾ ਅਲਟੀਮੇਟਮ, 20 ਅਕਤੂਬਰ ਤੱਕ ਬੋਨਸ ਦਾ ਪੈਸਾ ਨਹੀਂ ਮਿਲਿਆ ਤਾਂ...
ਜੂਨ 2019 ਤੋਂ ਚੱਲ ਰਹੀ ਹੈ ਦਿਵਾਲੀਆ ਪ੍ਰਕਿਰਿਆ
ਜੈੱਟ ਏਅਰਵੇਜ਼ ਨੂੰ ਦਿਵਾਲੀਆ ਐਲਾਨ ਕਰਨ ਲਈ ਜੂਨ 2019 ’ਚ ਐੱਨ. ਸੀ. ਐੱਲ. ਟੀ. ’ਚ ਅਰਜ਼ੀ ਦਾਖਲ ਕੀਤੀ ਗਈ ਸੀ। ਇਸ ਤੋਂ ਬਾਅਦ ਹੁਣ ਤੱਕ ਸੀ. ਓ. ਸੀ. ਦੀ 16 ਵਾਰ ਬੈਠਕ ਹੋ ਚੁੱਕੀ ਹੈ। ਦਿਵਾਲੀਆ ਪ੍ਰਕਿਰਿਆ ਦੇ ਇਸ ਸਾਲ ਜੂਨ ’ਚ ਪੂਰਾ ਹੋਣ ਦੀ ਉਮੀਦ ਸੀ, ਪਰ ਲਾਕਡਾਊਨ ਦੀਆਂ ਪਾਬੰਦੀਆਂ ਕਾਰਣ ਇਸ ਨੂੰ 21 ਅਗਸਤ ਤੱਕ ਲਈ ਟਾਲ ਦਿੱਤਾ ਗਿਆ ਸੀ। ਬਾਅਦ ’ਚ ਰੈਜੋਲਿਊਸ਼ਨ ਪ੍ਰੋਫੈਸ਼ਨਲ ਨੇ ਇਸ ਨੂੰ ਅਨਿਸ਼ਚਿਤਕਾਲ ਤੱਕ ਲਈ ਟਾਲ ਦਿੱਤਾ ਸੀ।
ਕਾਲਰਾਕ ਕੈਪੀਟਲ ਨੇ 886 ਕਰੋੜ ਰੁਪਏ ਦਾ ਆਫਰ ਦਿੱਤਾ ਸੀ
ਜੈੱਟ ਏਅਰਵੇਜ਼ ਨੂੰ ਖਰੀਦਣ ਲਈ ਕਾਲਰਾਕ ਕੈਪੀਟਲ ਦੀ ਅਗਵਾਈ ਵਾਲੇ ਕੰਸੋਰਟੀਅਮ ਤੋਂ ਇਲਾਵਾ ਹਰਿਆਣਾ ਦੀ ਲਾਈਟ ਸਿਮੁਲੇਸ਼ਨ ਟੈਕਨੀਕ ਸੈਂਟਰ ਅਤੇ ਅਬੁਧਾਬੀ ਦਾ ਇੰਪੀਲੀਅਲ ਕੈਪੀਟਲ ਇਨਵੈਸਟਮੈਂਟ ਐੱਲ. ਐੱਲ. ਸੀ. ਵਾਲੇ ਕੰਸੋਰਟੀਅਮ ਨੇ ਵੀ ਬੋਲੀ ਲਗਾਈ ਸੀ। ਰਿਪੋਰਟ ਮੁਤਾਬਕ ਕਾਲਰਾਕ ਕੈਪੀਟਲ ਦੀ ਅਗਵਾਈ ਵਾਲੇ ਕੰਸੋਰਟੀਅਮ ਨੇ ਜੈੱਟ ਏਅਰਵੇਜ਼ ਦੇ ਦੇਣਦਾਰਾਂ ਨੂੰ ਕੁਲ 886 ਕਰੋੜ ਰੁਪਏ ਦਾ ਬਕਾਇਆ ਚੁਕਾਉਣ ਦਾ ਆਫਰ ਦਿੱਤਾ ਸੀ। ਇਸ ਨੂੰ ਲਾਈਟ ਸਿਮੁਲੇਸ਼ਨ ਤਕਨੀਕ ਸੈਂਟਰ ਦੇ ਆਫਰ ਤੋਂ ਬਿਹਤਰ ਦੱਸਿਆ ਜਾ ਰਿਹਾ ਸੀ।
ਇਹ ਵੀ ਪੜ੍ਹੋ: 1 ਰੁਪਏ ਮਹੀਨਾ ਪ੍ਰੀਮੀਅਮ 'ਤੇ ਖਰੀਦੋ ਇਹ ਸਰਕਾਰੀ ਪਾਲਸੀ, ਇਸ ਸਕੀਮ ਦੇ ਹਨ ਬਹੁਤ ਫਾਇਦੇ
ਕੌਣ ਹਨ ਮੁਰਾਰੀ ਲਾਲ ਜਾਲਾਨ ਅਤੇ ਕਾਲਰਾਕ ਕੈਪੀਟਲ
ਮੁਰਾਰੀ ਲਾਲ ਜਾਲਾਨ ਯੂ. ਏ. ਈ. ਦੇ ਐਂਟਰਪ੍ਰੇਨਿਓਰ ਹਨ। ਜਾਪਾਨ ਐੱਮ. ਜੇ. ਡਿਵੈੱਲਪਰਸ ਕੰਪਨੀ ਦੇ ਮਾਲਕ ਹਨ। ਇਨ੍ਹਾਂ ਦੀ ਰਿਅਲ ਅਸਟੇਟ, ਮਾਈਨਿੰਗ, ਟ੍ਰੇਡਿੰਗ, ਕੰਸਟ੍ਰਕਸ਼ਨ, ਐੱਫ. ਐੱਮ. ਸੀ. ਜੀ., ਟਰੈਵਲ ਐਂਡ ਟੂਰਿਜ਼ਮ ਅਤੇ ਇੰਡਸਟ੍ਰੀਅਲ ਵਰਕਸ ਵਰਗੇ ਖੇਤਰਾਂ ’ਚ ਰੁਚੀ ਹੈ। ਜਾਲਾਨ ਨੇ ਯੂ. ਏ. ਈ., ਭਾਰਤ, ਰੂਸ ਅਤੇ ਉਜਬੇਕਿਸਤਾਨ ਸਮੇਤ ਕਈ ਦੇਸ਼ਾਂ ’ਚ ਨਿਵੇਸ਼ ਕੀਤਾ ਹੈ। ਕਾਲਰਾਕ ਕੈਪੀਟਲ ਲੰਡਨ ਦੀ ਫਾਇਨਾਂਸ਼ੀਅਲ ਐਡਵਾਇਰਜ਼ਰੀ ਅਤੇ ਅਲਟਰਨੇਟਿਵ ਅਸੈਟ ਮੈਨੇਜਮੈਂਟ ਨਾਲ ਜੁੜਿਆ ਕਾਰੋਬਾਰ ਕਰਦੀ ਹੈ। ਇਹ ਕੰਪਨੀ ਰਿਅਲ ਅਸਟੇਟ ਅਤੇ ਵੈਂਚਰ ਕੈਪੀਟਲ ਨਾਲ ਮੁੱਖ ਰੂਪ ਨਾਲ ਜੁੜੀ ਹੈ।
ਇਹ ਵੀ ਪੜ੍ਹੋ: ਟਿਕਟ ਕੈਂਸਲੇਸ਼ਨ ਦੇ ਬਾਅਦ ਰਿਫੰਡ 'ਤੇ ਕੇਂਦਰ ਸਖ਼ਤ, ਟਰੈਵਲ ਏਜੈਂਟਾਂ ਨੂੰ ਦਿੱਤੀ ਚਿਤਾਵਨੀ