ਜੈੱਟ ਏਅਰਵੇਜ਼ ਨੇ NCLT ’ਚ ਦਾਖਲ ਕੀਤਾ ਰੈਜ਼ੋਲਿਊਸ਼ਨ ਪਲਾਨ
Saturday, Nov 07, 2020 - 11:04 AM (IST)
ਨਵੀਂ ਦਿੱਲੀ (ਇੰਟ.) – ਦਿਵਾਲੀਆ ਪ੍ਰਕਿਰਿਆ ’ਚੋਂ ਲੰਘ ਰਹੀ ਏਅਰਲਾਇੰਸ ਕੰਪਨੀ ਜੈੱਟ ਏਅਰਵੇਜ਼ ਦੀ ਕਮੇਟੀ ਆਫ ਕ੍ਰੈਡੀਟਰਸ (ਸੀ. ਓ. ਸੀ.) ਨੇ ਰੈਜ਼ੋਲਿਊਸ਼ਨ ਪਲਾਨ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਹੁਣ ਕੰਪਨੀ ਦੇ ਰੈਜ਼ੋਲਿਊਸ਼ਨ ਪ੍ਰੋਫੈਸ਼ਨਲ ਆਸ਼ੀਸ਼ ਝਾਵਰੀਆ ਨੇ ਇਸ ਰੈਜ਼ੋਲਿਊਸ਼ਨ ਪਲਾਨ ਨੂੰ ਨੈਸ਼ਨਲ ਕੰਪਨੀ ਲਾ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਵਿਚ ਦਾਖਲ ਕਰ ਦਿੱਤਾ ਹੈ। ਹੁਣ ਇਸ ਪਲਾਨ ਨੂੰ ਐੱਨ. ਸੀ. ਐੱਲ. ਟੀ. ਦੀ ਮਨਜ਼ੂਰੀ ਦਾ ਇੰਤਜ਼ਾਰ ਹੈ।
ਕਾਲਰਾਕ ਕੈਪੀਟਲ-ਮੁਰਾਰੀ ਲਾਲ ਜਾਲਾਨ ਵਾਲੇ ਕੰਸੋਰਟੀਅਮ ਨੇ ਜਿੱਤੀ ਸੀ ਬੋਲੀ
18 ਅਕਤੂਬਰ ਨੂੰ ਜੈੱਟ ਏਅਰਵੇਜ਼ ਨੂੰ ਕਰਜ਼ਾ ਦੇਣ ਵਾਲਿਆਂ ਦੀ ਕਮੇਟੀ ਆਫ ਕ੍ਰੈਡੀਟਰਸ ਨੇ ਸਫਲ ਬੋਲੀਦਾਤਾ ਦਾ ਐਲਾਨ ਕੀਤਾ ਸੀ। ਕਮੇਟੀ ਆਫ ਕ੍ਰੈਡੀਟਰਸ ਨੇ ਲੰਡਨ ਦੇ ਕਾਲਰਾਕ ਕੈਪੀਟਲ ਅਤੇ ਯੂ. ਏ. ਈ. ਦੇ ਨਿਵੇਸ਼ਕ ਮੁਰਾਰੀ ਲਾਲ ਜਾਲਾਨ ਵਾਲਾ ਕੰਸੋਰਟੀਅਮ ਦੀ ਬੋਲੀ ਨੂੰ ਜੇਤੂ ਦੱਸਿਆ ਸੀ। ਇਸ ਕੰਸੋਰਟੀਅਮ ਨੇ ਜੈੱਟ ਏਅਰਵੇਜ਼ ਨੂੰ ਮੁੜ ਪਟੜੀ ’ਤੇ ਲਿਆਉਣ ਲਈ 1,000 ਕਰੋੜ ਰੁਪਏ ਦੇ ਨਿਵੇਸ਼ ਦੀ ਬੋਲੀ ਲਗਾਈ ਸੀ।
ਇਹ ਵੀ ਪੜ੍ਹੋ : SBI ਦਾ ATM ਕਾਰਡ ਗੁਆਚਣ 'ਤੇ ਡਾਇਲ ਕਰੋ ਇਹ ਨੰਬਰ, ਪਲਾਂ 'ਚ ਦੂਰ ਹੋਵੇਗੀ ਤੁਹਾਡੀ ਚਿੰਤਾ
ਕੰਸੋਰਟੀਅਮ ਨੇ 150 ਕਰੋੜ ਰੁਪਏ ਦਾ ਬਾਂਡ ਜਮ੍ਹਾ ਕੀਤਾ
ਜੈੱਟ ਏਅਰਵੇਜ਼ ਵਲੋਂ ਬੀ. ਐੱਸ. ਈ. ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਬੋਲੀ ਜਿੱਤਣ ਵਾਲੇ ਕੰਸੋਰਟੀਅਮ ਨੇ 3 ਨਵੰਬਰ ਨੂੰ 150 ਕਰੋੜ ਰੁਪਏ ਦਾ ਸਿਕਿਓਰਿਟੀ ਬਾਂਡ ਜਮ੍ਹਾ ਕਰ ਦਿੱਤਾ ਹੈ। ਇਨਸਾਲਵੈਂਸੀ ਐਂਡ ਬੈਂਕਰਪਸੀ ਕੋਡ (ਆਈ. ਬੀ. ਸੀ.) ਦੇ ਮੁਤਾਬਕ ਬੋਲੀ ਜਿੱਤਣ ਵਾਲੇ ਨੂੰ ਇਕ ਨਿਸ਼ਚਿਤ ਅਨੁਪਾਤ ’ਚ ਰਾਸ਼ੀ ਬਾਂਡ ਦੇ ਰੂਪ ’ਚ ਜਮ੍ਹਾ ਕਰਨੀ ਹੁੰਦੀ ਹੈ। ਇਹ ਬਾਂਡ ਇਸ ਗੱਲ ਦੀ ਗਾਰੰਟੀ ਹੁੰਦੀ ਹੈ ਕਿ ਬੋਲੀ ਲਗਾਉਣ ਵਾਲੇ ਪਲਾਨ ਨੂੰ ਐਗਜ਼ੀਕਿਊਟ ਕਰਨ ਤੋਂ ਪਿੱਛੇ ਨਹੀਂ ਹਟੇਗਾ। ਜੇ ਬੋਲੀ ਲਗਾਉਣ ਵਾਲਾ ਪਲਾਨ ਨੂੰ ਐਗਜ਼ੀਕਿਊਟ ਨਹੀਂ ਕਰਦਾ ਹੈ ਤਾਂ ਇਹ ਰਾਸ਼ੀ ਜਬਤ ਕਰ ਲਈ ਜਾਂਦੀ ਹੈ।
ਇਹ ਵੀ ਪੜ੍ਹੋ : ਬਿਲਡਰ ਨੇ ਫਲੈਟ ਦੇਣ ਦੇ ਨਾਮ 'ਤੇ ਕੀਤੀ ਠੱਗੀ , ਆਮਪਾਲੀ ਸਮੂਹ ਦੇ ਡਾਇਰੈਕਟਰ ਸਣੇ 14 ਗ੍ਰਿਫਤਾਰ
ਐੱਨ. ਸੀ. ਐੱਲ. ਟੀ. ਦੀ ਮਨਜ਼ੂਰੀ ਤੋਂ ਬਾਅਦ ਐਕਵਾਇਰ ਦੀ ਪ੍ਰਕਿਰਿਆ ਹੋਵੇਗੀ ਸ਼ੁਰੂ
ਰੈਜ਼ੋਲਿਊਸ਼ਨ ਪਲਾਨ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਸਫਲ ਬੋਲੀਦਾਤਾ ਜੈੱਟ ਏਅਰਵੇਜ਼ ਦੇ ਐਕਵਾਇਰ ਦੀ ਪ੍ਰਕਿਰਿਆ ਸ਼ੁਰੂ ਕਰੇਗਾ। ਇਸ ਲਈ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਅਤੇ ਡੀ. ਜੀ. ਸੀ. ਏ. ਤੋਂ ਕਈ ਤਰ੍ਹਾਂ ਦੀ ਕਲੀਅਰੈਂਸ ਲੈਣੀ ਹੋਵੇਗੀ। ਇਸ ’ਚ ਏਅਰ ਆਪ੍ਰੇਟਰ ਸਰਟੀਫਿਕੇਟ ਅਤੇ ਫਲਾਈਟ ਸਲਾਟਸ ਵੀ ਸ਼ਾਮਲ ਹਨ। ਤੁਹਾਨੂੰ ਦੱਸ ਦਈਏ ਕਿ ਨਕਦੀ ਸੰਕਟ ਕਾਰਣ ਅਪ੍ਰੈਲ 2019 ਤੋਂ ਜੈੱਟ ਏਅਰਵੇਜ਼ ਦਾ ਸੰਚਾਲਨ ਬੰਦ ਪਿਆ ਹੈ।
ਇਹ ਵੀ ਪੜ੍ਹੋ : ਸੋਨਾ ਗਹਿਣੇ ਰੱਖ ਕੇ ਲਏ ਕੰਜੰਪਸ਼ਨ ਲੋਨ ’ਤੇ ਵੀ ਮਿਲੇਗਾ ਵਿਆਜ਼ ’ਤੇ ਵਿਆਜ਼ ਮਾਫ਼ੀ ਦਾ ਲਾਭ