ਜੈੱਟ ਏਅਰਵੇਜ਼ ਦੇ ਬਚੇ 2 ਨਿਰਦੇਸ਼ਕਾਂ ਨੇ ਵੀ ਦਿੱਤਾ ਅਸਤੀਫਾ

Tuesday, Jun 18, 2019 - 08:03 PM (IST)

ਨਵੀਂ ਦਿੱਲੀ-ਜੈੱਟ ਏਅਰਵੇਜ਼ ਮਾਮਲੇ ਨੂੰ ਕਰਜ਼ਦਾਤਾ ਬੈਂਕਾਂ ਵੱਲੋਂ ਐੱਨ. ਸੀ. ਐੱਲ. ਟੀ. ਲਿਜਾਣ ਦੇ ਨਾਲ ਹੀ ਜੈੱਟ ਦੇ ਇਤਿਹਾਸ ਬਣਨ ਦੀ ਕਥਾ ਦੀ ਸ਼ੁਰੂਆਤ ਹੋ ਚੁੱਕੀ ਹੈ। ਏਅਰਲਾਈਨ ਦੇ ਬਾਕੀ 2 ਨਿਰਦੇਸ਼ਕ ਅਸ਼ੋਕ ਚਾਵਲਾ ਅਤੇ ਸ਼ਰਦ ਸ਼ਰਮਾ ਨੇ ਵੀ ਕੰਪਨੀ ਦੇ ਬੋਰਡ ਤੋਂ ਅਸਤੀਫਾ ਦੇ ਦਿੱਤਾ ਹੈ। ਇਹ ਅਸਤੀਫਾ 17 ਜੂਨ ਤੋਂ ਪ੍ਰਭਾਵੀ ਹੋ ਗਿਆ ਹੈ। ਬੋਰਡ ਕੰਪਨੀ ਕਾਨੂੰਨ ਦੇ ਪ੍ਰਬੰਧਾਂ ਦੀ ਪਾਲਣਾ ਨਹੀਂ ਕਰ ਰਿਹਾ ਹੈ, ਜਿਸ ਦੇ ਮੱਦੇਨਜ਼ਰ ਕੋਈ ਐਡੀਸ਼ਨਲ ਨਿਰਦੇਸ਼ਕ ਦੀ ਨਿਯੁਕਤੀ ਨਹੀਂ ਹੋਣ ਜਾ ਰਹੀ ਹੈ ਅਤੇ ਕਰਜ਼ਦਾਤਾ ਬੈਂਕਾਂ ਦੀ ਅਗਵਾਈ 'ਚ ਰੈਜ਼ੋਲਿਊਸ਼ਨ ਪਲਾਨ ਨੂੰ ਅੱਗੇ ਨਹੀਂ ਵਧਾਇਆ ਜਾ ਰਿਹਾ ਹੈ। ਹਵਾਬਾਜ਼ੀ ਕੰਪਨੀ 'ਤੇ 8500 ਕਰੋੜ ਰੁਪਏ ਦਾ ਕਰਜ਼ਾ ਹੈ ਅਤੇ ਇਸ ਦੀ ਕੁਲ ਦੇਣਦਾਰੀ 25,000 ਕਰੋੜ ਰੁਪਏ ਹੈ। ਜੈੱਟ ਏਅਰਵੇਜ਼ ਨੇ ਖਰਾਬ ਵਿੱਤੀ ਹਾਲਤ ਤੋਂ ਬਾਅਦ 17 ਅਪ੍ਰੈਲ ਨੂੰ ਆਪਣਾ ਸੰਚਾਲਨ ਬੰਦ ਕਰ ਦਿੱਤਾ ਸੀ।


Karan Kumar

Content Editor

Related News