ਜੇਫ ਬੇਜ਼ੋਸ ਨੇ ਉਦਯੋਗਪਤੀਆਂ ਨਾਲ ਕੀਤੀ ਮੁਲਾਕਾਤ

Saturday, Jan 18, 2020 - 10:19 AM (IST)

ਜੇਫ ਬੇਜ਼ੋਸ ਨੇ ਉਦਯੋਗਪਤੀਆਂ ਨਾਲ ਕੀਤੀ ਮੁਲਾਕਾਤ

ਮੁੰਬਈ—ਈ-ਵਪਾਰਕ ਕੰਪਨੀ ਐਮਾਜ਼ੋਨ ਦੇ ਮੁੱਖ ਕਾਰਜਪਾਲਕ ਅਧਿਕਾਰੀ ਅਤੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਜੇਫ ਬੇਜ਼ੋਸ ਨੇ ਸ਼ੁੱਕਰਵਾਰ ਨੂੰ ਦਿੱਗਜ ਉਦਯੋਗਪਤੀ ਮੁਕੇਸ਼ ਅੰਬਾਨੀ ਸਮੇਤ ਹੋਰ ਕਾਰੋਬਾਰੀਆਂ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਦੀ ਤਿੰਨ ਦਿਨ ਦੀ ਭਾਰਤ ਯਾਤਰਾ ਦਾ ਆਖਿਰੀ ਦਿਨ ਸੀ। ਖੁਦਰਾ ਕਾਰੋਬਾਰ 'ਚ ਕੰਮ ਕਰ ਰਹੇ ਅੰਬਾਨੀ ਨਾਲ ਬੇਜ਼ੋਸ ਦੀ ਮੁਲਾਕਾਤ ਦੱਖਣੀ ਮੁੰਬਈ ਦੇ ਦੌਰਾਨ ਐੱਸ.ਬੀ.ਆਈ. ਦੇ ਚੇਅਰਮੈਨ ਰਜ਼ਨੀਸ਼ ਕੁਮਾਰ, ਗੋਦਰੇਜ਼ ਗਰੁੱਪ ਦੇ ਚੇਅਰਮੈਨ ਆਦਿ ਗੋਦਰੇਜ਼, ਸਟੈਂਡਰਡ ਚਾਰਟਿਡ ਬੈਂਕ ਦੇ ਜਰੀਨ ਦਾਰੂਵਾਲਾ, ਸ਼ਿਓਮੀ ਦੇ ਭਾਰਤ 'ਚ ਪ੍ਰਮੁੱਖ ਮਨੁ ਜੈਨ, ਇੰਫੋਸਿਸ ਦੇ ਸਹਿ-ਸੰਸਥਾਪਕ ਐੱਨ.ਆਰ. ਨਾਰਾਇਣਮੂਰਤੀ, ਭਾਰਤੀ ਏਅਰਟੈੱਲ ਦੇ ਸੁਨੀਲ ਮਿੱਤਲ ਅਤੇ ਬੈਂਕ ਆਫ ਅਮਰੀਕਾ ਦੇ ਕਾਕੁ ਨਖਾਟੇ ਮੌਜੂਦ ਸਨ। ਮੀਟਿੰਗ 'ਚ ਖੁਦਰਾ ਅਤੇ ਰੋਜ਼ਮੱਰਾ ਦੇ ਵਰਤੋਂ ਦਾ ਸਾਮਾਨ ਬਣਾਉਣ ਵਾਲੀਆਂ ਕੰਪਨੀਆਂ 'ਚ ਸ਼ਾਮਲ ਫਿਊਚਰ ਗਰੁੱਪ ਦੇ ਕਿਸ਼ੋਰ ਬਿਆਨੀ, ਹਿੰਦੁਸਤਾਨ ਯੂਨੀਲੀਵਰ ਦੇ ਸੰਜੀਵਚ ਮਹਿਤਾ, ਨੈਸਲੇ ਇੰਡੀਆ ਦੇ ਸੁਰੇਸ਼ ਨਾਰਾਇਣ ਅਤੇ ਪ੍ਰਾਡੈਕਟ ਐਂਡ ਗੈਂਬਲ ਇੰਡੀਆ ਦੇ ਮਧੁਸੂਦਨ ਗੋਪਾਲਨ ਵੀ ਮੌਜੂਦ ਸਨ। ਐਮਾਜ਼ੋਨ ਦਾ ਫਿਊਚਰ ਗਰੁੱਪ 'ਚ ਨਿਵੇਸ਼ ਹੈ। ਉਦਯੋਗਪਤੀਆਂ ਨਾਲ ਮੁਲਾਕਾਤ ਦੇ ਦੌਰਾਨ ਐਮਾਜ਼ੋਨ ਇੰਡੀਆ ਦੇ ਪ੍ਰਮੁੱਖ ਅਮਿਤ ਅਗਰਵਾਲ ਵੀ ਮੌਜੂਦ ਸਨ। ਵਰਣਨਯੋਗ ਹੈ ਕਿ ਬੇਜ਼ੋਸ ਨੇ ਭਾਰਤ 'ਚ 2025 ਤੱਕ ਇਕ ਅਰਬ ਡਾਲਰ ਦੇ ਨਿਵੇਸ਼ ਦੀ ਘੋਸ਼ਣਾ ਕੀਤੀ ਹੈ।


author

Aarti dhillon

Content Editor

Related News