ਜਾਪਾਨ ਦੇ ਸਭ ਤੋਂ ਵੱਡੇ ਬੈਂਕ ਨੇ ਵੀ ਮੰਨਿਆ ਭਾਰਤ ਦਾ ਲੋਹਾ, ਚੀਨ ਤੋਂ ਹੋਇਆ ਮੋਹ ਭੰਗ
Sunday, Dec 24, 2023 - 05:07 PM (IST)
ਨਵੀਂ ਦਿੱਲੀ – ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਵਾਲੇ ਦੇਸ਼ ਚੀਨ ਨੂੰ ਕਈ ਮੋਰਚਿਆਂ ਉੱਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਨੀਆ ਦੀਆਂ ਕਈ ਕੰਪਨੀਆਂ ਦਾ ਚੀਨ ਤੋਂ ਮੋਹ ਭੰਗ ਹੋਣ ਲੱਗਾ ਹੈ। ਇਨ੍ਹਾਂ ਵਿਚ ਜਾਪਾਨ ਦੇ ਸਭ ਤੋਂ ਵੱਡੇ ਬੈਂਕ ਮਿਤਸੁਬਿਸ਼ੀ ਯੂ. ਐੱਫ. ਜੇ. ਫਾਈਨਾਂਸ਼ੀਅਲ ਗਰੁੱਪ ਇੰਕ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਇਸ ਬੈਂਕ ਨੇ ਹੁਣ ਭਾਰਤ ਵਿਚ ਆਪਣਾ ਨਿਵੇਸ਼ ਵਧਾਉਣ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ : GST ਦੀ ਵਸੂਲੀ ’ਚ ਪੰਜਾਬ ਦੇ ਮੁਕਾਬਲੇ ਹਰਿਆਣਾ ਅੱਗੇ, ਸੂਬੇ ’ਚ ਲੋਹਾ-ਸਕ੍ਰੈਪ ਟੈਕਸ ਮਾਫੀਆ ਦੀ ‘ਗਰਜ’
ਇਸ ਵਿੱਤੀ ਸਾਲ ਵਿਚ ਭਾਰਤ ਦੀ ਜੀ. ਡੀ. ਪੀ. ਗ੍ਰੋਥ ਦੇ 7 ਫੀਸਦੀ ਰਹਿਣ ਦਾ ਅਨੁਮਾਨ ਹੈ ਜੋ ਵੱਡੇ ਦੇਸ਼ਾਂ ਵਿਚ ਸਭ ਤੋਂ ਵੱਧ ਹੈ। ਭਾਰਤ ਕੈਪੀਟਲ ਮਾਰਕੀਟਸ ਲਈ ਬ੍ਰਾਈਟ ਸਪੌਟ ਬਣ ਕੇ ਉੱਭਰਿਆ ਹੈ। ਇਹੀ ਕਾਰਨ ਹੈ ਕਿ ਦੁਨੀਆ ਭਰ ਦੀਆਂ ਪ੍ਰਾਈਵੇਟ ਇਕਵਿਟੀ ਕੰਪਨੀਆਂ ਅਤੇ ਫਾਈਨਾਂਸ਼ੀਅਲ ਇੰਸਟੀਚਿਊਸ਼ਨਸ ਭਾਰਤ ਵੱਲ ਰੁਖ ਕਰ ਰਹੇ ਹਨ।
ਇਹ ਵੀ ਪੜ੍ਹੋ : Year Ender 2023 : 2,000 ਦੇ ਨੋਟ ਤੋਂ ਲੈ ਕੇ UPI ਤੱਕ ਇਸ ਸਾਲ ਬੈਂਕਿੰਗ ਪ੍ਰਣਾਲੀ 'ਚ ਹੋਏ ਕਈ ਬਦਲਾਅ
ਐੱਮ. ਯੂ. ਐੱਫ. ਜੀ. ਦੇ ਸੀ. ਈ. ਓ. ਹੀਰੋਨੋਰੀ ਕਾਮੇਜਾਵਾ ਨੇ ਕਿਹਾ ਕਿ ਭਾਰਤ ਲਈ ਇਕਨਾਮਿਕ ਗ੍ਰੋਥ ਕੋਈ ਚੁਣੌਤੀ ਨਹੀਂ ਹੈ। ਇਹ ਹੋਣਾ ਹੀ ਹੈ। ਜਾਪਾਨ ਦੇ ਇਸ ਸਭ ਤੋਂ ਵੱਡੇ ਬੈਂਕ ਨੇ ਹਾਲ ਹੀ ਦੇ ਸਾਲਾਂ ਵਿਚ ਭਾਰਤ ਵਿਚ ਆਪਣਾ ਨਿਵੇਸ਼ ਵਧਾਇਆ ਹੈ। ਪਿਛਲੇ ਸਾਲ ਅਗਸਤ ਵਿਚ ਬੈਂਕ ਨੇ ਗੁਜਰਾਤ ਇੰਟਰਨੈਸ਼ਨਲ ਫਾਈਨਾਂਸ ਟੈੱਕ-ਸਿਟੀ ਵਿਚ ਆਪਣੀ ਬ੍ਰਾਂਚ ਖੋਲ੍ਹੀ ਸੀ। ਨਾਲ ਹੀ ਬੈਂਕ ਨੇ ਸਟਾਰਟਅਪ ਕੰਪਨੀਆਂ ਲਈ ਇਕ ਫੰਡ ਸਥਾਪਿਤ ਕੀਤਾ ਹੈ। ਇਸ ਮਹੀਨੇ ਉਸ ਨੇ ਇਕ ਭਾਰਤੀ ਫਿਨਟੈੱਕ ਕੰਪਨੀ ਡੀ. ਐੱਮ. ਆਈ. ਫਾਈਨਾਂਸ ਪ੍ਰਾਈਵੇਟ ਲਿਮਟਿਡ ਵਿਚ ਹਿੱਸੇਦਾਰੀ ਖਰੀਦੀ ਹੈ।
ਇਹ ਵੀ ਪੜ੍ਹੋ : ਸਾਊਦੀ ਅਰਬ ਤੋਂ ਭਾਰਤ ਆ ਰਹੇ ਜਹਾਜ਼ 'ਚ ਲੱਗੀ ਅੱਗ, ਡਰੋਨ ਹਮਲੇ ਦਾ ਸ਼ੱਕ, ਅਲਰਟ 'ਤੇ Indian Navy
ਬਲੂਮਬਰਗ ਦੀ ਇਕ ਰਿਪੋਰਟ ਮੁਤਾਬਕ ਕਾਮੇਜਾਵਾ ਨੇ ਕਿਹਾ ਕਿ ਅਸੀਂ ਭਾਰਤ ਵਿਚ ਆਪਣੀ ਮੌਜੂਦਗੀ ਵਧਾਉਣਾ ਚਾਹੁੰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਭਾਰਤ ਬੈਂਕ ਦੇ ਬੈਕ ਆਫਿਸ ਆਪ੍ਰੇਸ਼ਨਸ ਸੈਂਟਰ ਦਾ ਕੰਮ ਕਰਦਾ ਹੈ। ਚੀਨ ਦੀ ਤੁਲਨਾ ਵਿਚ ਭਾਰਤ ਵਿਚ ਵਧੇਰੇ ਸੰਭਾਵਨਾਵਾਂ ਹਨ। ਉਨ੍ਹਾਂ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਇਨਵੈਸਟਮੈਂਟ ਡੈਸਟੀਨੇਸ਼ਨ ਵਜੋਂ ਭਾਰਤ ਅਜਿਹੇ ਨਿਵੇਸ਼ ਨੂੰ ਆਕਰਸ਼ਿਤ ਕਰ ਸਕਦਾ ਹੈ ਜੋ ਚੀਨ ਤੋਂ ਬਚਣਾ ਚਾਹੁੰਦਾ ਹੈ।
ਇਹ ਵੀ ਪੜ੍ਹੋ : ਹਾਈਵੇਅ 'ਤੇ ਸਪੀਡ ਸੀਮਾ ਦੇ ਅੰਦਰ ਗੱਡੀ ਨਾ ਚਲਾਉਣ 'ਤੇ ਸਜ਼ਾ ਦਾ ਪ੍ਰਬੰਧ: ਨਿਤਿਨ ਗਡਕਰੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8