ਜਲੰਧਰ-ਦਿੱਲੀ ਹਾਈਵੇ ਬਣਿਆ EV ਫਾਸਟ ਚਾਰਜਿੰਗ ਹਾਈ ਕੋਰੀਡੋਰ

Sunday, Feb 12, 2023 - 10:22 AM (IST)

ਜਲੰਧਰ-ਦਿੱਲੀ ਹਾਈਵੇ ਬਣਿਆ EV ਫਾਸਟ ਚਾਰਜਿੰਗ ਹਾਈ ਕੋਰੀਡੋਰ

ਨਵੀਂ ਦਿੱਲੀ–ਇਸ ਸਮੇਂ ਦੇਸ਼ ਦੇ ਜ਼ਿਆਦਾਤਰ ਹਾਈਵੇ ’ਤੇ ਲੋਕ ਇਲੈਕਟ੍ਰਿਕ ਵ੍ਹੀਕਲ ਲਿਜਾਣ ਤੋਂ ਡਰਦੇ ਹਨ। ਇਸ ਦਾ ਕਾਰਣ ਇਨ੍ਹਾਂ ਹਾਈਵੇ ’ਤੇ ਚਾਰਜਿੰਗ ਸਟੇਸ਼ਨਾਂ ਦੀ ਘਾਟ ਹੈ। ਹੌਲੀ-ਹੌਲੀ ਇਨ੍ਹਾਂ ਹਾਈਵੇ ’ਤੇ ਹੁਣ ਈ. ਵੀ. ਫਾਸਟ ਚਾਰਜਿੰਗ ਸਟੇਸ਼ਨ ਬਣਨ ਲੱਗੇ ਹਨ। ਇਸੇ ਕ੍ਰਮ ’ਚ ਪੈਟਰੋਲ ਪੰਪ ਚਲਾਉਣ ਵਾਲੀ ਸਰਕਾਰੀ ਕੰਪਨੀ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀ. ਪੀ. ਸੀ. ਐੱਲ.) ਨੇ ਅੱਜ ਇਕ ਵੱਡਾ ਐਲਾਨ ਕੀਤਾ। ਕੰਪਨੀ ਨੇ ਦਿੱਲੀ-ਜਲੰਧਰ ਰਾਸ਼ਟਰੀ ਰਾਜਮਾਰਗ (ਐੱਨ. ਐੱਚ.-44 ਦਾ ਹਿੱਸਾ) ਨੂੰ ਈ. ਵੀ. ਕਾਰੀਡੋਰ ’ਚ ਬਦਲ ਦਿੱਤਾ ਹੈ।
ਐੱਨ. ਐੱਚ-44 ਦਾ 750 ਕਿਲੋਮੀਟਰ ਲੰਬਾ ਇਹ ਹਿੱਸਾ ਦੇਸ਼ ਦਾ ਚੌਥਾ ਅਜਿਹਾ ਰਾਜਮਾਰਗ ਹੈ, ਜਿੱਥੇ ਕੰਪਨੀ ਦੇ ਚਾਰਜਿੰਗ ਸਟੇਸ਼ਨ ਬਣ ਗਏ ਹਨ। ਇਸ ਤੋਂ ਪਹਿਲਾਂ ਚੇਨਈ-ਤ੍ਰਿਚੀ ਮਦੁਰੈ, ਚੇਨਈ-ਬੇਂਗਲੁਰੂ ਅਤੇ ਬੇਂਗਲੁਰੂ-ਕੂਰਗ ਹਾਈਵੇ ਨੂੰ ਬੀ. ਪੀ. ਸੀ. ਐੱਲ. ਫਾਸਟ ਚਾਰਜਿੰਗ ਕੋਰੀਡੋਰ ’ਚ ਬਦਲ ਚੁੱਕੀ ਹੈ।

ਇਹ ਵੀ ਪੜ੍ਹੋ-ਜ਼ਰੂਰਤ ਪਈ ਤਾਂ ਮਨਰੇਗਾ ਨੂੰ ਜ਼ਿਆਦਾ ਧਨ ਦੇਵਾਂਗੇ : ਵਿੱਤ ਮੰਤਰੀ
ਹਰ 100 ਕਿਲੋਮੀਟਰ ’ਤੇ ਇਕ ਚਾਰਜਿੰਗ ਸਟੇਸ਼ਨ
ਬੀ. ਪੀ. ਸੀ. ਐੱਲ. ਦੇ ਸੀ. ਜੀ. ਐੱਮ., ਰਿਟੇਲ ਇਨੀਸ਼ੀਏਟਿਵ ਅਤੇ ਬ੍ਰਾਂਡਸ, ਸ਼ੁਭੰਕਰ ਸੇਨ ਮੁਤਾਬਕ ਐੱਨ. ਐੱਚ.-44 ਦੇ ਇਸ ਹਿੱਸੇ ’ਤੇ ਬੀ. ਪੀ. ਸੀ. ਐੱਲ. ਨੇ 12 ਚਾਰਜਿੰਗ ਸਟੇਸ਼ਨ ਲਗਾਏ ਹਨ। ਇਨ੍ਹਾਂ ਨੂੰ ਇਸ ਤਰੀਕੇ ਨਾਲ ਬਣਾਇਆ ਗਿਆ ਹੈ ਕਿ ਰੋਡ ਦੇ ਦੋਵੇਂ ਪਾਸੇ ਲਗਭਗ 100 ਕਿਲੋਮੀਟਰ ਦੀ ਦੂਰੀ ’ਤੇ ਫਾਸਟ ਚਾਰਜਿੰਗ ਸਟੇਸ਼ਨ ਦੀ ਸਹੂਲਤ ਮਿਲ ਸਕੇ। ਇਸ ਦੇ ਨਾਲ-ਨਾਲ ਭਾਰਤ ਪੈਟਰੋਲੀਅਮ ਨੇ 31 ਮਾਰਚ ਤੱਕ 200 ਰਾਸ਼ਟਰੀ ਰਾਜਮਾਰਗ ਨੂੰ ਪੂਰੀ ਤਰ੍ਹਾਂ ਐਂਡ-ਟੂ-ਐਂਡ, ਫਾਸਟ ਈ. ਵੀ. ਚਾਰਜਿੰਗ ਸਟੇਸ਼ਨਾਂ ਨਾਲ ਕਵਰ ਕਰਨ ਦਾ ਫੈਸਲਾ ਵੀ ਕੀਤਾ ਹੈ।

ਇਹ ਵੀ ਪੜ੍ਹੋ-ਜੰਮੂ-ਕਸ਼ਮੀਰ 'ਚ ਮਿਲਿਆ ਲਿਥੀਅਮ ਦਾ ਖ਼ਜ਼ਾਨਾ, ਜਾਣੋ ਕਿਸ ਕੰਮ ਆਉਂਦਾ ਹੈ ਖਣਿਜ
30 ਕਿਲੋਵਾਟ ਦੇ ਹਨ ਫਾਸਟ ਚਾਰਜਰ
ਐੱਨ. ਐੱਚ. ’ਤੇ ਬਣੇ ਬੀ. ਪੀ. ਸੀ. ਐੱਲ. ਦੇ ਚੋਣਵੇਂ ਫਿਊਲ ਸਟੇਸ਼ਨਾਂ ’ਚ 30 ਕਿਲੋਵਾਟ ਫਾਸਟ ਚਾਰਜਰ ਦੀ ਸਥਾਪਨਾ ਕੀਤੀ ਗਈ ਹੈ। ਇਸ ਨਾਲ ਗਾਹਕਾਂ ਨੂੰ ਈ. ਵੀ. 30 ਮਿੰਟ ’ਚ ਫੁੱਲ ਚਾਰਜ ਹੋ ਜਾਏਗੀ। ਇਸ ਨਾਲ ਉਨ੍ਹਾਂ ਦੀ ਕਾਰ ਨੂੰ 125 ਕਿਲੋਮੀਟਰ ਤੱਕ ਦੀ ਡਰਾਈਵਿੰਗ ਰੇਂਜ ਮਿਲ ਸਕੇਗੀ। ਜ਼ਿਕਰਯੋਗ ਹੈ ਕਿ ਫਾਸਟ ਚਾਰਜਰ ਨੂੰ ਬਿਨਾਂ ਕਿਸੇ ਮੈਨੁਅਲ ਮਦਦ ਦੇ ਖੁਦ ਸੰਚਾਲਿਤ ਕੀਤਾ ਜਾ ਸਕਦਾ ਹੈ। ਹਾਲਾਂਕਿ ਲੋੜ ਪੈਣ ’ਤੇ ਉੱਥੇ ਸਹਾਇਕ ਕਰਮਚਾਰੀ ਵੀ ਮੁਹੱਈਆ ਹੋਣਗੇ। ਇਨ੍ਹਾਂ ਚਾਰਜਿੰਗ ਸਟੇਸ਼ਨਾਂ ’ਤੇ ਗਾਹਕਾਂ ਨੂੰ ਪਖਾਨੇ, ਆਰਾਮ ਕਰਨ ਲਈ ਢਾਬੇ ਆਦਿ ਵਰਗੀਆਂ ਸਹੂਲਤਾਂ ਮਿਲਣਗੀਆਂ।

ਇਹ ਵੀ ਪੜ੍ਹੋ-ADB ਨੇ ਹਿਮਾਚਲ 'ਚ ਬਾਗਬਾਨੀ ਨੂੰ ਵਾਧਾ ਦੇਣ ਲਈ 13 ਕਰੋੜ ਡਾਲਰ ਦੇ ਕਰਜ਼ੇ ਨੂੰ ਦਿੱਤੀ ਮਨਜ਼ੂਰੀ
ਐੱਮ. ਜੀ. ਮੋਟਰਸ ਨਾਲ ਮਿਲਾਇਆ ਹੱਥ

ਬੀ. ਪੀ. ਸੀ. ਐੱਲ. ਨੇ ਬ੍ਰਿਟਿਸ਼ ਆਟੋਮੋਟਿਵ ਬ੍ਰਾਂਡ ਐੱਮ. ਜੀ. ਮੋਟਰਸ ਨਾਲ ਆਪਣੀ ਸਾਂਝੇਦਾਰੀ ਦਾ ਵੀ ਐਲਾਨ ਕੀਤਾ ਹੈ। ਇਸ ਕੰਪਨੀ ਨੇ ਭਾਰਤੀ ਬਾਜ਼ਾਰ ’ਚ 8,900 ਇਲੈਕਟ੍ਰਿਕ ਵਾਹਨ ਵੇਚੇ ਹਨ। ਇਸ ਸਾਂਝੇਦਾਰੀ ਤੋਂ ਬਾਅਦ ਹੁਣ ਐੱਮ. ਜੀ. ਈ. ਵੀ. ਦੇ ਸਾਰੇ ਗਾਹਕਾਂ ਨੂੰ ਉਨ੍ਹਾਂ ਦੇ ਕਾਰ ਦੇ ਡੈਸ਼ਬੋਰਡ ’ਤੇ ਹੀ ਬੀ. ਪੀ. ਸੀ. ਐੱਲ. ਈ. ਵੀ. ਚਾਰਜਿੰਗ ਸਟੇਸ਼ਨ ਦਾ ਪਤਾ ਮਿਲ ਜਾਏਗਾ।

ਇਹ ਵੀ ਪੜ੍ਹੋ-ਦਸੰਬਰ ’ਚ ਉਦਯੋਗਿਕ ਉਤਪਾਦਨ ਦਾ ਵਿਕਾਸ ਘਟ ਕੇ 4.3 ਫੀਸਦੀ ’ਤੇ ਆਇਆ
ਚਾਰਜਿੰਗ ਸਟੇਸ਼ਨ ਹੋਣਗੇ ਤਾਂ ਹੀ ਵਧੇਗੀ ਮੰਗ
ਐੱਮ. ਜੀ. ਮੋਟਰਸ ਦੇ ਚੀਫ ਕਮਰਸ਼ੀਅਲ ਆਫਿਸਰ ਗੌਰਵ ਗੁਪਤਾ ਦਾ ਕਹਿਣਾ ਹੈ ਕਿ ਜੇ ਚਾਰਜਿੰਗ ਇੰਫ੍ਰਾਸਟ੍ਰਕਚਰ ਸਹੀ ਹੋਵੇਗਾ ਤਾਂ ਇਲੈਕਟ੍ਰਿਕ ਵ੍ਹੀਕਲ ਦੀ ਮੰਗ ਤੇਜ਼ੀ ਨਾਲ ਵਧੇਗੀ। ਇਸ ਸਮੇਂ ਭਾਰਤ ’ਚ ਵੀ ਚਾਰਜਿੰਗ ਈਕੋ ਸਿਸਟਮ ਲੋੜੀਂਦਾ ਨਹੀਂ ਹੈ। ਇਸ ਕਾਰਣ ਲੋਕ ਈ. ਵੀ. ਖਰੀਦਣ ’ਚ ਝਿਜਕ ਰਹੇ ਹਨ। ਬੀ. ਪੀ. ਸੀ. ਐੱਲ. ਦੇ ਇਹ ਫਾਸਟ ਚਾਰਜਰ ਨੂੰ ਯੂਜ਼ਰਸ ਖੁਦ ਹੀ ਇਸਤੇਮਾਲ ਕਰ ਸਕਦੇ ਹਨ। ਚਾਰਜਿੰਗ ਸਟੇਸ਼ਨ ਦਾ ਪਤਾ ਗਾਹਕਾਂ ਨੂੰ ਈ. ਵੀ. ਦੇ ਡੈਸ਼ ਬੋਰਡ ’ਤੇ ਮਿਲੇਗਾ।

ਇਹ ਵੀ ਪੜ੍ਹੋ-PNB ਅਤੇ ਬੈਂਕ ਆਫ ਬੜੌਦਾ ਨੇ ਕਰਜ਼ੇ 'ਤੇ ਵਧਾਈਆਂ ਵਿਆਜ ਦਰਾਂ, ਜਾਣੋ ਹੁਣ ਕਿੰਨੀ ਜ਼ਿਆਦਾ ਦੇਣੀ ਹੋਵੇਗੀ EMI

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News