ਜੈਪ੍ਰਕਾਸ਼ ਐਸੋਸੀਏਟਸ ਨੇ 4,044 ਕਰੋੜ ਰੁਪਏ ਦਾ ਕਰਜ਼ਾ ਮੋੜਨ ’ਚ ਕੀਤੀ ਧੋਖਾਦੇਹੀ

Saturday, Jul 08, 2023 - 09:52 AM (IST)

ਜੈਪ੍ਰਕਾਸ਼ ਐਸੋਸੀਏਟਸ ਨੇ 4,044 ਕਰੋੜ ਰੁਪਏ ਦਾ ਕਰਜ਼ਾ ਮੋੜਨ ’ਚ ਕੀਤੀ ਧੋਖਾਦੇਹੀ

ਨਵੀਂ ਦਿੱਲੀ (ਭਾਸ਼ਾ) – ਸੰਕਟ ’ਚ ਫਸੀ ਜੇ. ਪੀ. ਸਮੂਹ ਦੀ ਪ੍ਰਮੁੱਖ ਕੰਪਨੀ ਜੈਪ੍ਰਕਾਸ਼ ਐਸੋਸੀਏਟਸ ਨੇ ਮੂਲ ਅਤੇ ਵਿਆਜ ਦੀ ਰਕਮ ਸਮੇਤ 4,044 ਕਰੋੜ ਰੁਪਏ ਦੇ ਕਰਜ਼ੇ ਨੂੰ ਮੋੜਨ ’ਚ ਧੋਖਾਦੇਹੀ ਕੀਤੀ ਹੈ। ਜੈਪ੍ਰਕਾਸ਼ ਐਸੋਸੀਏਟਸ ਲਿਮਟਿਡ (ਜੇ. ਏ. ਐੱਲ.) ਨੇ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਕੰਪਨੀ ਨੇ 1,660 ਕਰੋੜ ਰੁਪਏ ਦੀ ਮੂਲ ਰਾਸ਼ੀ ਅਤੇ 2,384 ਕਰੋੜ ਰੁਪਏ ਦੇ ਵਿਆਜ ਨੂੰ ਮੋੜਨ ’ਚ 30 ਜੂਨ ਨੂੰ ਧੋਖਾਦੇਹੀ ਕੀਤੀ ਹੈ।

ਇਹ ਵੀ ਪੜ੍ਹੋ :  ਟਰੱਕ ਡਰਾਇਵਰਾਂ ਲਈ ਵੱਡੀ ਖ਼ੁਸ਼ਖ਼ਬਰੀ, ਮੋਦੀ ਸਰਕਾਰ ਨੇ ਇਸ ਡਰਾਫਟ ਨੂੰ ਦਿੱਤੀ ਮਨਜ਼ੂਰੀ

ਕਰਜ਼ਾ ਵੱਖ-ਵੱਖ ਬੈਂਕਾਂ ਨਾਲ ਸਬੰਧਤ

ਜੇ. ਏ. ਐੱਲ. ਨੇ ਕਿਹਾ ਕਿ ਕੰਪਨੀ ’ਤੇ ਕੁੱਲ ਕਰਜ਼ਾ (ਵਿਆਜ ਸਮੇਤ) 29,477 ਕਰੋੜ ਰੁਪਏ ਹੈ, ਜਿਸ ਨੂੰ 2037 ਤੱਕ ਅਦਾ ਕਰਨਾ ਹੈ। ਇਸ ’ਚੋਂ ਸਿਰਫ 4,044 ਕਰੋੜ ਰੁਪਏ 30 ਜੂਨ 2023 ਤੱਕ ਮੋੜੇ ਜਾਣੇ ਸਨ। ਕੰਪਨੀ ਨੇ ਕਿਹਾ ਕਿ 29,477 ਕਰੋੜ ਰੁਪਏ ਦੇ ਕੁੱਲ ਉਧਾਰ ’ਚੋਂ 18,319 ਕਰੋੜ ਰੁਪਏ ਪ੍ਰਸਤਾਵਿਤ ਵਿਸ਼ੇਸ਼ ਟੀਚਾ ਇਕਾਈ (ਐੱਲ. ਪੀ. ਵੀ.) ਵਿਚ ਟ੍ਰਾਂਸਫਰ ਕੀਤੇ ਜਾਣਗੇ। ਇਸ ਬਾਰੇ ਸਾਰੇ ਸਬੰਧਤ ਪੱਖਾਂ ਤੋਂ ਮਨਜ਼ੂਰੀ ਮਿਲ ਗਈ ਹੈ। ਯੋਜਨਾ ਨੂੰ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ) ਦੀ ਮਨਜ਼ੂਰੀ ਮਿਲਣੀ ਹੈ।

ਇਸ ’ਚ ਕਿਹਾ ਗਿਆ ਹੈ ਕਿ ਸੰਪੂਰਣ ਕਰਜ਼ਾ ਕਿਸੇ ਵੀ ਸਥਿਤੀ ’ਚ ਪੁਨਰਗਠਨ ਦੇ ਅਧੀਨ ਹੈ। ਕੰਪਨੀ ਨੇ ਕਿਹਾ ਕਿ ਉਹ ਉਧਾਰ ਘੱਟ ਕਰਨ ਲਈ ਠੋਸ ਕਦਮ ਉਠਾ ਰਹੀ ਹੈ। ਜੈਪ੍ਰਕਾਸ਼ ਐਸੋਸੀਏਟਸ ਨੇ ਕਿਹਾ ਕਿ ਸੀਮੈਂਟ ਕਾਰੋਬਾਰ ਦੇ ਪ੍ਰਸਤਾਵਿਤ ਨਿਵੇਸ਼ ਅਤੇ ਵਿਚਾਰ ਅਧੀਨ ਪੁਨਰਗਠਨ ਤੋਂ ਬਾਅਦ ਸੋਧੀ ਹੋਈ ਪੁਨਰਗਠਨ ਯੋਜਨਾ ਨੂੰ ਲਾਗੂ ਕਰਨ ’ਤੇ ਉਧਾਰ ਲਗਭਗ ਜ਼ੀਰੋ ਹੋ ਜਾਏਗਾ।

ਇਹ ਵੀ ਪੜ੍ਹੋ : McDonalds ਦੇ ਬਰਗਰ 'ਚੋਂ ਗਾਇਬ ਹੋਇਆ ਟਮਾਟਰ, ਵਧਦੀਆਂ ਕੀਮਤਾਂ ਵਿਚਾਲੇ ਲਿਆ ਗਿਆ ਇਹ ਫੈਸਲਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News