ਜੇ.ਪੀ. ਸਮੂਹ ਨੂੰ ਸ਼ੇਅਰਧਾਰਕਾਂ ਤੋਂ 2,000 ਕਰੋੜ ਰੁਪਏ ਇੱਕਠੇ ਕਰਨ ਦੀ ਮਿਲੀ ਮਨਜ਼ੂਰੀ
Monday, Sep 25, 2017 - 06:51 PM (IST)
ਨਵੀਂ ਦਿੱਲੀ—ਜੇ.ਪੀ ਸਮੂਹ ਦੀ ਪ੍ਰਮੁੱਖ ਕੰਪਨੀ ਜੈਪ੍ਰਕਾਸ਼ ਐਸੋਸੀਏਟਸ ਨੂੰ ਉਨ੍ਹਾਂ ਦੇ ਸ਼ੇਅਰਧਾਰਕਾਂ ਤੋਂ 2000 ਕਰੋੜ ਰੁਪਏ ਇੱਕਠੇ ਕਰਨ ਦੀ ਮਨਜ਼ੂਰੀ ਮਿਲ ਗਈ ਹੈ। ਬੰਬਈ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ ਅਨੁਸਾਰ ਕੰਪਨੀ ਦੀ 23 ਸਤੰਬਰ ਨੂੰ ਹੋਈ ਆਮ ਸਲਾਨਾ ਬੈਠਕ 'ਚ ਉਸ ਦੇ ਸ਼ੇਅਰਧਾਰਕਾਂ ਨੇ ਉਸ ਨੂੰ ਇਹ ਮਨਜ਼ੂਰੀ ਦੇ ਦਿੱਤੀ ਹੈ। ਕੰਪਨੀ ਦਾ ਪੱਤਰ ਸੰਸਥਾਗਤ ਯੋਜਨਾਬੰਦੀ ਆਦਿ ਦੇ ਰਾਹੀ ਪ੍ਰਤੀਭੂਤੀਆਂ ਜਾਰੀ ਕਰ ਇਹ ਰਾਸ਼ੀ ਇੱਕਠੀ ਕਰੇਗੀ। ਜੇ.ਪੀ.ਸਮੂਹ ਨੇ ਸ਼ੇਅਰਧਾਰਕਾਂ ਨੂੰ ਦਿੱਤੇ ਨੋਟਿਸ 'ਚ ਕਿਹਾ ਸੀ ਕਿ ਰਾਸ਼ੀ ਦੀ ਵਰਤੋਂ ਪੂੰਜੀ ਖਰਚ, ਕਰਜ਼ੇ 'ਚ ਕਟੌਤੀ, ਜਨਰਲ ਕੰਪਨੀ ਕੰਮਕਾਜ ਆਦਿ 'ਚ ਕੀਤਾ ਜਾਵੇਗਾ।
