ਜਾਨਸਨ-ਜਾਨਸਨ ਨੇ ਭਾਰਤ 'ਚ ਆਪਣੇ ਟੀਕੇ ਦੇ ਟ੍ਰਾਇਲ ਲਈ ਮਨਜ਼ੂਰੀ ਮੰਗੀ

04/20/2021 2:20:54 PM

ਨਵੀਂ ਦਿੱਲੀ- ਬਹੁ-ਰਾਸ਼ਟਰੀ ਫਾਰਮਾ ਦਿੱਗਜ ਜਾਨਸਨ ਐਂਡ ਜਾਨਸਨ ਨੇ ਆਪਣੇ ਇਕ ਖ਼ੁਰਾਕ ਵਾਲੇ ਟੀਕੇ ਦੇ ਤੀਜੇ ਦੌਰ ਦੇ ਕਲੀਨੀਕਲ ਟ੍ਰਾਇਲ ਲਈ ਭਾਰਤੀ ਦਵਾ ਕੰਟਰੋਲਰ ਜਨਰਲ (ਡੀ. ਸੀ. ਜੀ. ਆਈ.) ਕੋਲੋਂ ਮਨਜ਼ੂਰੀ ਲਈ ਅਰਜ਼ੀ ਦਾਇਰ ਕੀਤੀ ਹੈ। ਫਾਰਮਾ ਕੰਪਨੀ ਨੇ ਇਕ ਬਿਆਨ ਵਿਚ ਇਸ ਦੀ ਜਾਣਕਾਰੀ ਦਿੱਤੀ ਹੈ।

ਪਿਛਲੇ ਹਫ਼ਤੇ ਸਰਕਾਰ ਨੇ ਵਿਸ਼ਵ ਸਿਹਤ ਸੰਗਠਨ ਜਾਂ ਅਮਰੀਕਾ, ਯੂਰਪ, ਬ੍ਰਿਟੇਨ ਅਤੇ ਜਾਪਾਨ ਦੇ ਰੈਗੂਲੇਟਰਾਂ ਵੱਲੋਂ ਮਨਜ਼ੂਰ ਕੋਵਿਡ-19 ਟੀਕਿਆਂ ਨੂੰ ਭਾਰਤ ਵਿਚ ਜਲਦ ਪ੍ਰਵਾਨਗੀ ਦੇਣ ਦਾ ਫ਼ੈਸਲਾ ਕੀਤਾ ਸੀ।

ਜਾਨਸਨ ਐਂਡ ਜਾਨਸਨ ਦਾ ਟੀਕਾ ਸਿੰਗਲ ਡੋਜ਼ ਵਾਲਾ ਹੈ ਅਤੇ ਇਸ ਨੂੰ 2 ਅਤੇ 8 ਡਿਗਰੀ ਦੇ ਤਾਪਮਾਨ 'ਤੇ ਤਿੰਨ ਮਹੀਨਿਆਂ ਤੱਕ ਲਈ ਸਟੋਰ ਕੀਤਾ ਜਾ ਸਕਦਾ ਹੈ। ਕੰਪਨੀ ਨੇ ਕਿਹਾ ਕਿ ਜਾਨਸਨ ਐਂਡ ਜਾਨਸਨ ਸਿਹਤ ਅਧਿਕਾਰੀਆਂ ਅਤੇ ਵਿਸ਼ਵ ਦੇ ਸਰਬੋਤਮ ਵਿਗਿਆਨੀਆਂ ਨਾਲ ਸਾਂਝੇਦਾਰੀ ਕਰ ਰਹੀ ਹੈ ਤਾਂ ਜੋ ਜਨਸੈਨ ਕੋਵਿਡ-19 ਟੀਕੇ ਦੀ ਐਮਰਜੈਂਸੀ ਵਰਤੋਂ ਵਿਚ ਸਹਾਇਤਾ ਲਈ ਲੋੜੀਂਦੀ ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਦਾ ਡਾਟਾ ਮੁਹੱਈਆ ਕਰਵਾਇਆ ਜਾ ਸਕੇ। ਗੌਰਤਲਬ ਹੈ ਕਿ ਭਾਰਤ ਵਿਚ ਮੌਜੂਦਾ ਸਮੇਂ ਦੋ ਟੀਕੇ ਟੀਕਾਕਰਨ ਵਿਚ ਇਸਤੇਮਾਲ ਹੋ ਰਹੇ ਹਨ। ਇਨ੍ਹਾਂ ਵਿਚ ਇਕ ਸੀਰਮ ਦਾ ਕੋਵੀਸ਼ੀਲਡ ਅਤੇ ਦੂਜਾ ਭਾਰਤ ਬਾਇਓਟੈਕ ਦਾ ਕੋਵੈਕਸਿਨ ਹੈ।


Sanjeev

Content Editor

Related News