ITI ਦੀ ਆਮਦਨੀ 20 ਫੀਸਦੀ ਵਧ ਕੇ 2,051 ਕਰੋੜ ਰੁਪਏ ਹੋਈ
Saturday, Apr 13, 2019 - 10:35 AM (IST)

ਨਵੀਂ ਦਿੱਲੀ—ਦੂਰਸੰਚਾਰ ਉਤਪਾਦਨ ਬਣਾਉਣ ਵਾਲੀ ਸਰਕਾਰੀ ਕੰਪਨੀ ਆਈ.ਟੀ.ਆਈ. ਲਿਮਟਿਡ ਲਿਮਟਿਡ ਦੀ ਕੁੱਲ ਆਮਦਨ ਵਿੱਤੀ ਸਾਲ 2018-19 'ਚ 20 ਫੀਸਦੀ ਵਧ ਕੇ 2,051 ਕਰੋੜ ਰੁਪਏ ਹੋ ਗਈ ਹੈ। ਵਿੱਤੀ ਸਾਲ 2017-18 'ਚ ਕੰਪਨੀ ਦੀ ਕੁੱਲ ਆਮਦਨੀ 1,703 ਕਰੋੜ ਰੁਪਏ ਰਹੀ ਸੀ।
ਆਈ.ਆਈ.ਟੀ. ਨੇ ਬਿਆਨ ਜਾਰੀ ਕਰਕੇ ਕਿਹਾ ਕਿ ਸਰਕਾਰ ਵਲੋਂ ਪੈਕੇਜ ਮਿਲਣ ਅਤੇ ਭਾਰਤਨੇਟ ਦੇ ਦੂਜੇ ਪੜ੍ਹਾਅ ਦੇ ਪ੍ਰਾਜੈਕਟਾਂ ਨੂੰ ਲਾਗੂ ਕਰਨ ਅਤੇ ਲੇਬਰ ਫੋਰਸ ਦੇ ਪੂਨਰਗਠਨ ਨਾਲ ਕੰਪਨੀ ਦੀ ਆਮਦਨ 'ਚ ਇਹ ਵਾਧਾ ਹੋਇਆ ਹੈ।