ਵਿਸਤਾਰਾ ਦੀ ਫਲਾਈਟ 'ਚ ਇਟਲੀ ਦੀ ਮਹਿਲਾ ਨੇ ਮਚਾਇਆ ਬਵਾਲ, ਕਰ ਦਿੱਤਾ ਇਹ ਸ਼ਰਮਨਾਕ ਕਾਰਾ

Tuesday, Jan 31, 2023 - 12:43 PM (IST)

ਵਿਸਤਾਰਾ ਦੀ ਫਲਾਈਟ 'ਚ ਇਟਲੀ ਦੀ ਮਹਿਲਾ ਨੇ ਮਚਾਇਆ ਬਵਾਲ, ਕਰ ਦਿੱਤਾ ਇਹ ਸ਼ਰਮਨਾਕ ਕਾਰਾ

ਮੁੰਬਈ- ਫਲਾਈਟਸ 'ਚ ਹੰਗਾਮਿਆਂ ਦੀ ਕੜ੍ਹੀ ਟੁੱਟਦੀ ਨਜ਼ਰ ਨਹੀਂ ਆ ਰਹੀ ਹੈ। ਹੁਣ ਵਿਸਤਾਰਾ ਦੀ ਫਲਾਈਟ 'ਚ ਇਸ ਇਟਲੀ ਦੀ ਮਹਿਲਾ ਵਲੋਂ ਬਵਾਲ ਮਚਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ ਕਿ ਆਬੂ ਧਾਬੀ ਤੋਂ ਮੁੰਬਈ ਆ ਰਹੀ ਇੱਕ ਫਲਾਈਟ 'ਚ ਇਟਾਲੀ ਦੀ ਇੱਕ ਔਰਤ ਨੇ ਕੈਬਿਨ ਕਰੂ ਨਾਲ ਕੁੱਟਮਾਰ ਕੀਤੀ। ਇੰਨਾ ਹੀ ਨਹੀਂ ਉਸ ਨੇ ਫਲਾਈਟ 'ਚ ਆਪਣੇ ਕੱਪੜੇ ਵੀ ਉਤਾਰ ਦਿੱਤੇ। ਮੁੰਬਈ ਪੁਲਸ ਨੇ ਔਰਤ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ।
ਪੁਲਸ ਨੇ ਦੱਸਿਆ ਕਿ ਇਟਲੀ ਮੂਲ ਦੀ ਔਰਤ ਦਾ ਨਾਂ ਪਾਓਲਾ ਪੇਰੂਸ਼ਿਓ ਹੈ। ਉਹ ਕੈਬਿਨ ਕਰੂ ਨਾਲ ਇਕਨਾਮੀ ਦਾ ਟਿਕਟ ਹੋਣ ਦੇ ਬਾਵਜੂਦ ਉਹ ਬਿਜ਼ਨੈੱਸ ਕਲਾਸ 'ਚ ਬੈਠਣ 'ਤੇ ਜਿੱਦ ਕਰ ਰਹੀ ਸੀ। ਕਰੂ ਦੇ ਮਨ੍ਹਾ ਕਰਨ ਤੇ ਉਹ ਹਿੰਸਕ ਹੋ ਗਈ ਅਤੇ ਕੇਬਿਨ ਕਰੂ ਨਾਲ ਕੁੱਟਮਾਰ ਕਰਨ ਲੱਗੀ। ਉਸ ਨੇ ਆਪਣੇ ਕੁਝ ਕੱਪੜੇ ਵੀ ਉਤਾਰ ਦਿੱਤੇ ਅਤੇ ਰਸਤੇ ਦੇ ਵਿਚਕਾਰ ਘੁੰਮਣ ਲੱਗੀ।
ਘਟਨਾ 'ਤੇ ਵਿਸਤਾਰਾ ਨੇ ਵੀ ਬਿਆਨ ਜਾਰੀ ਕੀਤਾ ਹੈ। ਕੰਪਨੀ ਨੇ ਕਿਹਾ ਕਿ ਇਹ ਘਟਨਾ 30 ਜਨਵਰੀ ਨੂੰ ਫਲਾਈਟ ਨੰਬਰ ਯੂਕੇ 256 'ਤੇ ਵਾਪਰੀ। ਇਸ ਫਲਾਈਟ ਨੇ ਆਬੂ ਧਾਬੀ ਤੋਂ ਮੁੰਬਈ ਲਈ ਉਡਾਣ ਭਰੀ ਸੀ। ਇਸ 'ਚ ਇੱਕ ਯਾਤਰੀ ਬੇਕਾਬੂ ਹੋ ਗਿਆ ਅਤੇ ਹਿੰਸਕ ਵਿਵਹਾਰ ਕਰਦੇ ਹੋਏ ਕੈਬਿਨ ਕਰੂ ਅਤੇ ਹੋਰ ਯਾਤਰੀਆਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਫਲਾਈਟ ਦੇ ਕਪਤਾਨ ਨੇ ਮਹਿਲਾ ਨੂੰ ਚਿਤਾਵਨੀ ਕਾਰਡ ਜਾਰੀ ਕੀਤਾ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


author

Aarti dhillon

Content Editor

Related News