ਆਈ.ਟੀ. ਸੈਕਟਰ ''ਚ ਨੌਕਰੀ ਜਾਣ ਦਾ ਡਰ, ਬੁਰੇ ਹੋਏ ਹਾਲਾਤ
Sunday, Jul 16, 2017 - 01:04 PM (IST)

ਨਵੀਂ ਦਿੱਲੀ—ਆਈ.ਟੀ. ਸੈਕਟਰ ਵਿਚ ਕੋਈ ਨੌਕਰੀ ਸੁਰੱਖਿਆ ਨਹੀਂ ਹੈ। ਮੈਨੂੰ ਆਪਣੇ ਪਰਿਵਾਰ ਨੂੰ ਲੈ ਕੇ ਚਿੰਤਾ ਹੋ ਰਹੀ ਹੈ। ਇਹ ਸੁਸਾਈਡ ਨੋਟ ਪੁੰਨੇ ਵਿਚ ਇੱਕ ਆਈ.ਟੀ.ਫਾਰਮ ਵਿਚ ਕੰਮ ਕਰਨ ਵਾਲੇ ਇਕ ਵਿਅਕਤੀ ਨੇ ਬੁੱਧਵਾਰ ਨੂੰ ਆਪਣੀ ਜਾਨ ਲੈਣ ਤੋਂ ਪਹਿਲਾ ਲਿਖਿਆ। ਉਸੀ ਤਰ੍ਹਾਂ 60 ਸਾਲ ਦਾ ਇਕ ਵਿਅਕਤੀ ਆਪਣੀ ਬੇਟੀ ਦੇ ਬਾਰੇ 'ਚ ਦੱਸਦਾ ਹੈ ਕਿ ਉਸਦੀ ਬੇਟੀ ਅਚਾਨਕ ਬਹੁਤ ਚੁੱਪ ਰਹਿਣ ਲਗੀ ਹੈ। ਪਿਤਾ ਨੇ ਜਦੋਂ ਇਸ ਬਾਰੇ ਜਾਣਕਾਰੀ ਕੱਢੀ ਤਾਂ ਪਤਾ ਲੱਗਾ ਕਿ ਉਨ੍ਹਾਂ ਦੀ ਬੇਟੀ ਦੀ ਨੌਕਰੀ ਚੱਲੀ ਗਈ ਹੈ। ਉਸਦੇ ਬਾਵਜੂਦ ਇਹ ਰੋਜ਼ਾਨਾ 'ਆਫਿਸ ਜਾਣ ਲਈ' ਘਰ ਤੋਂ ਬਾਹਰ ਨਿਕਲਦੀ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਹੁਣ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਕਾਊਂਸਲਰ ਦੀ ਮਦਦ ਲੈ ਰਹੀ ਹੈ। ਆਈ.ਟੀ. ਕੰਪਨੀਆਂ ਵਿਚ ਛਾਂਟੀ ਦੀ ਤਲਵਾਰ ਇਸ ਫੀਲਡ ਦੇ ਲੋਕਾਂ ਲਈ ਵੱਡਾ ਸਿਰ ਦਰਦ ਬਣ ਗਈ ਹੈ। ਕਰਮਚਾਰੀਆਂ ਨੂੰ ਇਸ ਪ੍ਰੇਸ਼ਾਨੀ ਤੋਂ ਛੁਟਕਾਰਾ ਪਾਉਣ ਲਈ ਕਾਉਂਸਲਿੰਗ ਦੀ ਮਦਦ ਲੈਣੀ ਪੈ ਰਹੀ ਹੈ।
-ਯੋਰ ਦੋਸਤ ਨਾਮ ਦੇ ਆਨਲਾਈਨ ਕਾਉਂਸਲਿੰਗ ਪਲੈਟਫਾਰਮ ਨੇ ਅਜਿਹੀਆਂ ਸਮੱਸਿਆਵਾਂ ਤੋਂ ਛੁਟਕਾਰੇ ਲਈ ' ਫਾਇਰਡ ਟੂ ਫਾਇਰਡ ਅਪ' ਸੈਸ਼ਨ ਦੀ ਸ਼ੁਰੂਆਤ ਕੀਤੀ। ਦੱਸਿਆ ਜਾ ਰਿਹਾ ਹੈ ਕਿ ਪਿਛਲੇ 29 ਜੂਨ ਤੋਂ 1 ਜੁਲਾਈ ਤੱਕ ਕਾਊਸਲਿੰਗ ਦੇ ਲਈ ਟਾਲ ਫ੍ਰੀ ਨੰਬਰ ਉੱਤੇ 206 ਕਾਲਸ ਅਤੇ 800 ਚੈਟ ਰਿਕਵੇਸਟ ਆਈ। ' ਯੋਰ ਦੋਸਤ) ਉੱਤੇ ਆਈ ਕਾਲਸ ਵਿੱਚ 43 ਪ੍ਰਤੀਸ਼ਤ ਲੋਕ ਅਜਿਹੇ ਸਨ, ਜੋ ਆਈ.ਟੀ. ਫਾਰਮ ਵਿਚ ਕੰਮ ਕਰਦੇ ਸਨ ਅਤੇ ਨੌਕਰੀ ਜਾਣ ਦੀ ਵਜ੍ਹਾ ਨਾਲ ਡਿਪਰੇਸ਼ਨ ਵਿਚ ਸਨ। ਇਨ੍ਹਾਂ ਕਾਲਸ 'ਚ ਸਭ ਤੋਂ ਜ਼ਿਆਦਾ ਕੋਲ ਕਨਾਟਕ ( 15%) ਤੋਂ ਸਨ। ਇਸਦੇ ਬਾਅਦ ਮਹਾਰਾਸ਼ਟਰ (12%) ਦਿੱਲੀ (11%) ਤੋਂ ਸਨ। ਇੱਥੋਂ ਤੱਕ ਕੀ ਨਾਰਥ ਈਸਟ. ਉੜੀਸਾ ਅਤੇ ਹਿਮਾਚਲ ਪ੍ਰਦੇਸ਼ ਵਰਗੇ ਇਲਾਕਿਆਂ ਤੋਂ ਵੀ ਕੋਈ ਕਾਲਸ ਆਈਆਂ।