IT ਸੈਕਟਰ : ਭਰਤੀ ''ਚ ਵਾਧੇ ਕਾਰਨ ਰੁਜ਼ਗਾਰ ''ਚ 6% ਦਾ ਵਾਧਾ: ਰਿਪੋਰਟ

Friday, Oct 18, 2024 - 05:52 PM (IST)

IT ਸੈਕਟਰ : ਭਰਤੀ ''ਚ ਵਾਧੇ ਕਾਰਨ ਰੁਜ਼ਗਾਰ ''ਚ 6% ਦਾ ਵਾਧਾ: ਰਿਪੋਰਟ

ਨਵੀਂ ਦਿੱਲੀ- ਦੇਸ਼ ਵਿਚ ਸੂਚਨਾ ਤਕਨਾਲੋਜੀ ਖੇਤਰ ਵਿਚ ਭਰਤੀ ਵਿਚ ਵਾਧੇ ਦੇ ਨਾਲ ਸਤੰਬਰ ਮਹੀਨੇ ਵਿਚ ਸਾਲਾਨਾ ਆਧਾਰ 'ਤੇ ਰੋਜ਼ਗਾਰ ਵਿਚ ਛੇ ਫੀਸਦੀ ਦਾ ਜ਼ਬਰਦਸਤ ਵਾਧਾ ਹੋਇਆ ਹੈ। ਨੌਕਰੀਆਂ ਬਾਰੇ ਜਾਣਕਾਰੀ ਦੇਣ ਵਾਲੇ ਔਨਲਾਈਨ ਪੋਰਟਲ Naukri.com ਦੀ ਇੱਕ ਰਿਪੋਰਟ ਵਿੱਚ ਇਹ ਗੱਲ ਕਹੀ ਗਈ ਹੈ। ਰਿਪੋਰਟ ਮੁਤਾਬਕ ਦੇਸ਼ ਵਿੱਚ ਦਫ਼ਤਰੀ ਨੌਕਰੀਆਂ (ਵ੍ਹਾਈਟ ਕਾਲਰ) ਦੀ ਸਥਿਤੀ ਨੂੰ ਦਰਸਾਉਣ ਵਾਲਾ ਮੁੱਖ ਸੂਚਕਾਂਕ, ਨੌਕਰੀ ਜੌਬਸਪੀਕ ਇੰਡੈਕਸ ਸਤੰਬਰ ਵਿੱਚ ਛੇ ਫੀਸਦੀ ਵਧ ਕੇ 2,727 ਅੰਕਾਂ ਤੱਕ ਪਹੁੰਚ ਗਿਆ। ਮਹੀਨਾਵਾਰ ਆਧਾਰ 'ਤੇ ਜਾਰੀ ਕੀਤਾ ਜਾਂਦਾ ਇਹ ਸੂਚਕਾਂਕ ਦੇਸ਼ 'ਚ ਰੁਜ਼ਗਾਰ ਬਾਜ਼ਾਰ ਦੀ ਸਥਿਤੀ ਦੱਸਦਾ ਹੈ।
ਇਸ 'ਚ ਕਿਹਾ ਗਿਆ ਹੈ ਕਿ ਇਸ ਵਾਧੇ ਦਾ ਮੁੱਖ ਕਾਰਨ ਸੂਚਨਾ ਤਕਨਾਲੋਜੀ (ਆਈ. ਟੀ.) ਖੇਤਰ 'ਚ ਭਰਤੀ 'ਚ ਵਾਧਾ ਸੀ। ਸਤੰਬਰ ਮਹੀਨੇ 'ਚ ਸਾਲਾਨਾ ਆਧਾਰ 'ਤੇ 18 ਫੀਸਦੀ ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ, ਫਾਸਟ ਮੂਵਿੰਗ ਘਰੇਲੂ ਉਤਪਾਦਾਂ (ਐੱਫਐੱਮਸੀਜੀ) ਸੈਕਟਰ ਵਿੱਚ ਭਰਤੀ ਗਤੀਵਿਧੀਆਂ ਵਿੱਚ ਵੀ 23 ਪ੍ਰਤੀਸ਼ਤ ਵਾਧਾ ਅਤੇ ਤੇਲ ਅਤੇ ਗੈਸ ਖੇਤਰ ਵਿੱਚ 13 ਪ੍ਰਤੀਸ਼ਤ ਵਾਧਾ ਹੋਇਆ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ (AI/ML) 31 ਫੀਸਦੀ ਵਧੀ ਹੈ।
Naukri.com ਦੇ ਚੀਫ ਬਿਜ਼ਨਸ ਅਫਸਰ ਪਵਨ ਗੋਇਲ ਨੇ ਕਿਹਾ, “ਭਰਤੀ ਗਤੀਵਿਧੀ ਵਿੱਚ ਛੇ ਫੀਸਦੀ ਵਾਧਾ ਉਤਸ਼ਾਹਜਨਕ ਹੈ, ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਲੰਬੇ ਸਮੇਂ ਬਾਅਦ ਆਈਟੀ ਸੈਕਟਰ ਵਿੱਚ ਮਜ਼ਬੂਤ ​​ਵਾਪਸੀ ਹੋਈ ਹੈ। ਦਰਅਸਲ, ਆਈਟੀ, ਬੀਪੀਓ (ਬਿਜ਼ਨਸ ਪ੍ਰੋਸੈਸ ਆਊਟਸੋਰਸਿੰਗ), ਆਰਟੀਫੀਸ਼ੀਅਲ ਇੰਟੈਲੀਜੈਂਸ-ਮਸ਼ੀਨ ਲਰਨਿੰਗ ਵਰਗੇ ਖੇਤਰਾਂ ਦੀ ਬਿਹਤਰ ਕਾਰਗੁਜ਼ਾਰੀ ਉਤਸ਼ਾਹਜਨਕ ਹੈ। ਇਸ ਮਿਆਦ ਦੇ ਦੌਰਾਨ, ਜੈਪੁਰ ਅਤੇ ਕੋਲਕਾਤਾ ਵਰਗੇ ਉਭਰਦੇ IT ਖੇਤਰਾਂ ਵਿੱਚ ਵੀ ਭਰਤੀ ਗਤੀਵਿਧੀਆਂ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ।


author

Aarti dhillon

Content Editor

Related News