IT ਇੰਡੈਕਸ ਰਿਪੋਰਟ : ਭਾਰਤ ਨੂੰ ਮਿਲਿਆ 42ਵਾਂ ਸਥਾਨ, 55 ਦੇਸ਼ ਸਨ ਸ਼ਾਮਲ

Sunday, Feb 26, 2023 - 11:37 AM (IST)

ਵਾਸ਼ਿੰਗਟਨ–ਯੂ. ਐੱਸ. ਚੈਂਬਰ ਆਫ ਕਾਮਰਸ ਦੀ ਹਾਲ ਦੀ ਦੀ ਹਾਲ ਹੀ ਦੀ ਇੰਟਰਨੈਸ਼ਨਲ ਬੌਧਿਕ ਸੰਪੱਤੀ ਸੂਚਕ ਅੰਕ (ਆਈ. ਪੀ. ਇੰਡੈਕਸ) ਰਿਪੋਰਟ ’ਚ ਭਾਰਤ ਨੂੰ 55 ਦੇਸ਼ਾਂ ’ਚੋਂ 42ਵੇਂ ਸਥਾਨ ’ਤੇ ਰੱਖਿਆ ਗਿਆ ਹੈ। ਸਾਲਾਨਾ ਇੰਟਰਨੈਸ਼ਨਲ ਆਈ. ਪੀ. ਇੰਡੈਕਸ ਦੁਨੀਆ ਦੀਆਂ 55 ਪ੍ਰਮੁੱਖ ਅਰਥਵਿਵਸਥਾਵਾਂ ’ਚ ਆਈ. ਪੀ. ਅਧਿਕਾਰਾਂ ਦੀ ਸੁਰੱਖਿਆ ਦਾ ਮੁਲਾਂਕਣ ਕਰਦਾ ਹੈ ਜੋ ਗਲੋਬਲ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦੇ ਲਗਭਗ 90 ਫੀਸਦੀ ਦੀ ਅਗਵਾਈ ਕਰਦੇ ਹਨ।

ਇਹ ਵੀ ਪੜ੍ਹੋ-ਅਡਾਨੀ ਦੇ ਚੱਕਰ 'ਚ ਡੁੱਬਣ ਲੱਗਾ LIC ਦਾ ਪੈਸਾ, 30000 ਕਰੋੜ ਰੁਪਏ ਤੱਕ ਦਾ ਨੁਕਸਾਨ
ਰਿਪੋਰਟ ’ਚ ਪੇਟੈਂਟ ਅਤੇ ਕਾਪੀਰਾਈਟ ਕਾਨੂੰਨਾਂ ਨੂੰ ਲੈ ਕੇ ਆਈ. ਪੀ. ਅਸੈਟਸ ਦੇ ਮੋਨੇਟਾਈਜੇਸ਼ਨ ਦੀ ਸਮਰੱਥਾ ਅਤੇ ਕੌਮਾਂਤਰੀ ਸਮਝੌਤਿਆਂ ਦੇ ਰੈਟੀਫਿਕੇਸ਼ਨ ਤੱਕ ਸਭ ਕੁੱਝ ਸ਼ਾਮਲ ਹੈ। ਇਸ ’ਚ ਘਰੇਲੂ ਅਤੇ ਕੌਮਾਂਤਰੀ ਦੋਹਾਂ ਤਰ੍ਹਾਂ ਦੇ ਪ੍ਰਸਤਾਵ ਨੂੰ ਸਵੀਕਾਰ ਕੀਤਾ ਜਾਂਦਾ ਹੈ। ਇਹ ਬੌਧਿਕ ਸੰਪੱਤੀ (ਇੰਟੈਲੈਕਚੁਅਲ ਪ੍ਰਾਪਰਟੀ) ਦੇ ਅਧਿਕਾਰਾਂ ’ਤੇ ਰਿਪੋਰਟ ਰੱਖਦੀ ਹੈ।

ਇਹ ਵੀ ਪੜ੍ਹੋ-11000 ਕਰਮਚਾਰੀਆਂ ਨੂੰ ਕੱਢਣ ਤੋਂ ਬਾਅਦ ਇਕ ਵਾਰ ਫਿਰ ਛਾਂਟੀ ਕਰੇਗਾ ਫੇਸਬੁੱਕ
ਕੀ ਹੈ ਕਹਿਣਾ ਯੂ. ਐੱਸ. ਚੈਂਬਰ ਆਫ ਕਾਮਰਸ ਦਾ?

ਯੂ. ਐੱਸ. ਚੈਂਬਰ ਆਫ ਕਾਮਰਸ ਗਲੋਬਲ ਇਨੋਵੇਸ਼ਨ ਦੇ ਸੀਨੀਅਰ ਉੱਪ-ਪ੍ਰਧਾਨ ਪੈਟ੍ਰਿਕ ਕਿਲਬ੍ਰਾਈਡ ਨੇ ਕਿਹਾ ਕਿ ਜਿਵੇਂ ਕਿ ਭਾਰਤ ਦਾ ਆਕਾਰ ਅਤੇ ਆਰਥਿਕ ਪ੍ਰਭਾਵ ਵਿਸ਼ਵ ਮੰਚ ’ਤੇ ਵਧਦਾ ਹੈ, ਭਾਰਤ ਆਈ. ਪੀ. ਸੰਚਾਲਿਤ ਇਨੋਵੇਸ਼ਨ ਦੇ ਮਾਧਿਅਮ ਰਾਹੀਂ ਆਪਣੀ ਅਰਥਵਿਵਸਥਾ ਨੂੰ ਬਦਲਣ ਦੀ ਮੰਗ ਕਰਨ ਵਾਲੇ ਉੱਭਰਦੇ ਬਾਜ਼ਾਰਾਂ ਲਈ ਇਕ ਨੇਤਾ ਬਣਨ ਲਈ ਤਿਆਰ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤ ਨੇ ਕਾਪੀਰਾਈਟ-ਉਲੰਘਣਾ ਸਮੱਗਰੀ ਖਿਲਾਫ ਲਾਗੂਕਰਨ ’ਚ ਸੁਧਾਰ ਲਈ ਕਦਮ ਉਠਾਏ ਹਨ ਅਤੇ ਆਈ. ਪੀ. ਜਾਇਦਾਦਾਂ ਦੀ ਬਿਹਤਰ ਸਮਝ ਅਤੇ ਵਰਤੋਂ ਨੂੰ ਬੜ੍ਹਾਵਾ ਦੇਣ ਲਈ ਇਕ ਬੈਸਟ ਇਨ ਕਲਾਸ ਢਾਂਚਾ ਮੁਹੱਈਆ ਕਰਦਾ ਹੈ।

ਇਹ ਵੀ ਪੜ੍ਹੋ-ਘਰ ਵਰਗਾ ਖਾਣਾ ਉਪਲੱਬਧ ਕਰਵਾਏਗਾ 'ਜ਼ੋਮੈਟੋ', ਕੀਮਤ ਕਰ ਦੇਵੇਗੀ ਹੈਰਾਨ
ਨਵਾਂ ਆਈ. ਪੀ. ਮਾਡਲ ਵਿਕਸਿਤ ਕਰਨਾ ਹੋਵੇਗਾ ਅਹਿਮ
ਪੈਟ੍ਰਿਕ ਕਿਲਬ੍ਰਾਈਡ ਨੇ ਕਿਹਾ ਕਿ ਭਾਰਤ ਨੇ ਆਈ. ਪੀ. ਜਾਇਦਾਦਾਂ ਦੀ ਬਿਹਤਰ ਸਮਝ ਨੂੰ ਬੜ੍ਹਾਵਾ ਦਿੱਤਾ ਹੈ ਅਤੇ ਇਸ ਲਈ ਸ਼ਾਨਦਾਰ ਫ੍ਰੇਮਵਰਕ ਵੀ ਬਣਾਇਆ ਗਿਆ ਹੈ। ਹਾਲਾਂਕਿ ਭਾਰਤ ਲਈ ਆਈ. ਪੀ. ਫ੍ਰੇਮਵਰਕ ’ਚ ਬਦਲਾਅ ਅਤੇ ਨਵਾਂ ਮਾਡਲ ਵਿਕਸਿਤ ਕਰਨਾ ਅਹਿਮ ਹੋਵੇਗਾ ਕਿਉਂਕਿ ਆਈ. ਪੀ. ਢਾਂਚੇ ’ਚ ਲੰਬੇ ਸਮੇਂ ਤੋਂ ਚਲੀਆਂ ਆ ਰਹੀਆਂ ਖਾਮੀਆਂ ਨੂੰ ਦੂਰ ਕਰਨਾ ਭਾਰਤ ਦੀ ਖੇਤਰ ਲਈ ਇਕ ਨਵਾਂ ਮਾਡਲ ਬਣਾਉਣ ਦੀ ਸਮਰੱਥਾ ਅਤੇ ਭਾਰਤ ਦੇ ਨਿਰੰਤਰ ਆਰਥਿਕ ਵਾਧੇ ਲਈ ਅਹਿਮ ਹੋਵੇਗਾ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News