ਕੋਰੋਨਾ ਕਾਲ ’ਚ ਆਈ. ਟੀ. ਕੰਪਨੀਆਂ ਦੀ ਬੰਪਰ ਕਮਾਈ, ਟੁੱਟਾ ਇਕ ਦਹਾਕੇ ਦਾ ਰਿਕਾਰਡ

02/16/2022 10:54:37 AM

ਮੁੰਬਈ– ਕੋਰੋਨਾ ਕਾਲ ’ਚ ਆਈ. ਟੀ. ਕੰਪਨੀਆਂ ਨੇ ਬੰਪਰ ਕਮਾਈ ਕੀਤੀ ਹੈ। ਦੇਸ਼ ਦੇ ਸੂਚਨਾ ਤਕਨਾਲੋਜੀ (ਆਈ. ਟੀ.) ਖੇਤਰ ਦੀ ਆਮਦਨ ਚਾਲੂ ਵਿੱਤੀ ਸਾਲ 2021-22 ’ਚ 15.5 ਫੀਸਦੀ ਦੇ ਰਿਕਾਰਡ ਵਾਧੇ ਨਾਲ 227 ਅਰਬ ਡਾਲਰ ’ਤੇ ਪਹੁੰਚਣ ਲਈ ਤਿਆਰ ਹੈ। ਇਹ ਗ੍ਰੋਥ ਪਿਛਲੇ ਇਕ ਦਹਾਕੇ ਦੇ ਕਿਸੇ ਵੀ ਸਾਲ ’ਚ ਹੋਏ ਵਾਧੇ ’ਚ ਸਭ ਤੋਂ ਵੱਧ ਹੈ। ਆਈ. ਟੀ. ਇੰਡਸਟਰੀ ਦੀ ਸੰਸਥਾ ਨੈਸਕਾਮ ਨੇ ਇਹ ਜਾਣਕਾਰੀ ਦਿੱਤੀ।

ਨੈਸ਼ਨਲ ਐਸੋਸੀਏਸ਼ਨ ਆਫ ਸਾਫਟਵੇਅਰ ਐਂਡ ਸਰਵਿਸਿਜ਼ ਕੰਪਨੀਜ਼ (ਨੈਸਕਾਮ) ਦੇ ਪ੍ਰਧਾਨ ਦੇਬਜਾਨੀ ਘੋਸ਼ ਨੇ ਵਿੱਤੀ ਸਾਲ 2021-22 ਨੂੰ ਰਿਵਾਈਵਲ ਦਾ ਸਾਲ ਕਰਾਰ ਦਿੱਤਾ ਹੈ। ਇਸ ਦੌਰਾਨ ਹੋਏ 15.5 ਫੀਸਦੀ ਦਾ ਵਾਧਾ ਪਿਛਲੇ ਇਕ ਦਹਾਕੇ ਦੇ ਕਿਸੇ ਵੀ ਸਾਲ ’ਚ ਹੋਏ ਵਾਧੇ ’ਚ ਸਭ ਤੋਂ ਵੱਧ ਹੈ। ਉਦਯੋਗ ਸੰਸਥਾ ਮੁਤਾਬਕ ਵਿੱਤੀ ਸਾਲ 2020-21 ’ਚ ਆਈ. ਟੀ. ਖੇਤਰ ਦੀ ਆਮਦਨ 2.3 ਫੀਸਦੀ ਵਧ ਕੇ 194 ਅਰਬ ਡਾਲਰ ਹੋ ਗਈ ਸੀ।

4.5 ਲੱਖ ਨਵੀਆਂ ਨੌਕਰੀਆਂ
ਨੈਸਕਾਮ ਨੇ ਵਿੱਤੀ ਸਾਲ 2022 ਲਈ ਆਪਣੀ ਸਾਲਾਨਾ ਰਣਨੀਤਿਕ ਸਮੀਖਿਆ ’ਚ ਕਿਹਾ ਕਿ ਆਈ. ਟੀ. ਉਦਯੋਗ ਨੇ ਕੁੱਲ ਕਰਮਚਾਰੀਆਂ ਦੀ ਗਿਣਤੀ ਨੂੰ 50 ਲੱਖ ਲੋਕਾਂ ਤੱਕ ਲਿਜਾਣ ਲਈ 4.5 ਲੱਖ ਨਵੀਆਂ ਨੌਕਰੀਆਂ ਜੋੜੀਆਂ। ਨਵੇਂ ਕਰਮਚਾਰੀਆਂ ’ਚ 44 ਤੋਂ ਵੱਧ ਔਰਤਾਂ ਸਨ ਅਤੇ ਉਨ੍ਹਾਂ ਦੀ ਕੁੱਲ ਗਿਣਤੀ ’ਚ ਹੁਣ ਹਿੱਸੇਦਾਰੀ 18 ਲੱਖ ਹੋ ਗਈ ਹੈ। ਭਾਰਤੀ ਆਈ. ਟੀ. ਕੰਪਨੀਆਂ ਦੀ ਬਰਾਮਦ ਤੋਂ ਆਮਦਨ 17.2 ਫੀਸਦੀ ਵਧ ਕੇ 178 ਅਰਬ ਡਾਲਰ ਹੋ ਗਈ ਹੈ, ਜਦ ਕਿ ਘਰੇਲੂ ਆਮਦਨ 10 ਫੀਸਦੀ ਵਧ ਕੇ 49 ਅਰਬ ਡਾਲਰ ’ਤੇ ਪਹੁੰਚ ਗਈ ਹੈ। ਘੋਸ਼ ਨੇ ਕਿਹਾ ਕਿ ਆਈ. ਟੀ. ਖੇਤਰ ’ਚ ਡਿਜੀਟਲ ਸੇਵਾਵਾਂ ਦੀ ਹਿੱਸੇਦਾਰੀ 25 ਫੀਸਦੀ ਵਧ ਕੇ 13 ਅਰਬ ਡਾਲਰ ਹੋ ਗਈ ਹੈ ਅਤੇ ਭਾਰਤ ਕੋਲ ਭਵਿੱਖ ਦੀਆਂ ਤਕਨਾਲੋਜੀਆਂ ਲਈ ਇਕ ਮਜ਼ਬੂਤ ਵਰਕਫੋਰਸ ਹੈ।


Rakesh

Content Editor

Related News