ਇਸਮਾ ਨੇ ਸਰਕਾਰ ਨੂੰ ਖੰਡ ਦਾ ਘੱਟੋ-ਘੱਟ ਵਿਕਰੀ ਮੁੱਲ ਵਧਾਉਣ ਨੂੰ ਕਿਹਾ
Tuesday, May 18, 2021 - 03:23 AM (IST)
ਨਵੀਂ ਦਿੱਲੀ– ਖੰਡ ਮਿੱਲਾਂ ਦੇ ਮੰਚ ਇਸਮਾ ਨੇ ਸਰਕਾਰ ਨੂੰ ਮੁੜ ਬੇਨਤੀ ਕੀਤੀ ਕਿ ਖੰਡ ਦਾ ਘੱਟੋ-ਘੱਟ ਵਿਕਰੀ ਮੁੱਲ ਵਧਾਇਆ ਜਾਵੇ ਤਾਂ ਕਿ ਖੰਡ ਮਿੱਲਾਂ ਨੂੰ ਕਿਸਾਨਾਂ ਨੂੰ ਗੰਨੇ ਦਾ ਬਕਾਇਆ ਅਦਾ ਕਰਨ ’ਚ ਮਦਦ ਹੋ ਸਕੇ।
ਇਹ ਖ਼ਬਰ ਪੜ੍ਹੋ- ਬਾਰਸੀਲੋਨਾ ਨੇ ਚੇਲਸੀ ਨੂੰ 4-0 ਨਾਲ ਹਰਾ ਕੇ ਪਹਿਲੀ ਵਾਰ WCL ਖਿਤਾਬ ਜਿੱਤਿਆ
ਸੰਗਠਨ ਦਾ ਕਹਿਣਾ ਹੈ ਕਿ ਖੰਡ ਦਾ ਭਾਅ ਆਸ ਤੋਂ ਘੱਟ ਹੈ ਅਤੇ ਇਸ ਕਾਰਨ ਮਿੱਲਾਂ ਦੀ ਨਕਦੀ ਸਮੱਸਿਆ ਵਧੀ ਹੈ। ਸਰਕਾਰੀ ਅੰਕੜਿਆਂ ਮੁਤਾਬਕ 2020-21 ਮਾਰਕੀਟਿੰਗ ਸੈਸ਼ਨ (ਅਕਤੂਬਰ-ਸਤੰਬਰ) ਵਿਚ ਫਰਵਰੀ ਤੱਕ ਗੰਨੇ ਦਾ ਬਕਾਇਆ 22,900 ਕਰੋੜ ਰੁਪਏ ਸੀ, ਜੋ ਸਾਲ 2019-20 ਸੈਸ਼ਨ ਦੇ 19,200 ਕਰੋੜ ਰੁਪਏ ਤੋਂ ਵੱਧ ਹੈ। ਖੰਡ ਦਾ ਵਿਕਰੀ ਮੁੱਲ (ਐੱਮ. ਐੱਸ. ਪੀ.) ਆਖਰੀ ਵਾਰ ਫਰਵਰੀ 2019 ’ਚ ਤੈਅ ਕੀਤਾ ਗਿਆ ਸੀ। ਹਾਲਾਂਕਿ ਗੰਨਾ ਅਤੇ ਖੰਡ ਉਦਯੋਗ ’ਤੇ ਨੀਤੀ ਆਯੋਗ ਵਲੋਂ ਗਠਿਤ ਇਕ ਟਾਸਕ ਫੋਰਸ ਨੇ ਦੋ ਰੁਪਏ ਪ੍ਰਤੀ ਕਿਲੋ ਦੇ ਯਕਮੁਸ਼ਤ ਵਾਧੇ ਦੀ ਸਿਫਾਰਿਸ਼ ਕੀਤੀ ਹੈ। ਖੰਡ ਦਾ ਐੱਮ. ਐੱਸ. ਪੀ., ਉਚਿੱਤ ਅਤੇ ਲਾਭਕਾਰੀ ਮੁੱਲ (ਐੱਫ. ਆਰ. ਪੀ.) ਦੇ ਘਟਕਾਂ ਅਤੇ ਸਭ ਤੋਂ ਕੁਸ਼ਲ ਮਿੱਲਾਂ ਦੀ ਘੱਟੋ-ਘੱਟ ਲਾਗਤ ਨੂੰ ਧਿਆਨ ’ਚ ਰੱਖਦੇ ਹੋਏ ਤੈਅ ਕੀਤਾ ਜਾਂਦਾ ਹੈ।
ਇਹ ਖ਼ਬਰ ਪੜ੍ਹੋ- ਨਿਊਜ਼ੀਲੈਂਡ ਵਿਰੁੱਧ ਟੈਸਟ ਸੀਰੀਜ਼ ’ਚੋਂ ਬਾਹਰ ਹੋਇਆ ਆਰਚਰ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।