ਇਰਡਾਈ ਦੇ ਕਾਰਜ ਸਮੂਹ ਨੇ ਡਰੋਨ ਬੀਮਾ ਲਈ ਵਿਆਪਕ ਰੂਪ ਰੇਖਾ ਦਾ ਦਿੱਤਾ ਸੁਝਾਅ
Monday, Oct 05, 2020 - 11:29 AM (IST)
ਨਵੀਂ ਦਿੱਲੀ(ਭਾਸ਼ਾ) - ਬੀਮਾ ਰੈਗੂਲੇਟਰੀ ਇਰਡਾਈ ਵੱਲੋਂ ਗਠਿਤ ਇਕ ਕਾਰਜ ਸਮੂਹ ਨੇ ਡਰੋਨ ਉਦਯੋਗ ਨੂੰ ਬੀਮਾ ਕਵਰ ਦੇਣ ਲਈ ਇਕ ਵਿਆਪਕ ਨੀਤੀਗਤ ਢਾਂਚੇ ਅਤੇ ਪ੍ਰਕਿਰਿਆ ਦੀ ਸਿਫਾਰਿਸ਼ ਕੀਤੀ ਹੈ ਅਤੇ ਨਾਲ ਹੀ ਰਿਮੋਟਲੀ ਪਾਇਲਟਿਡ ਏਅਰਕਰਾਫਟ ਸਿਸਟਮਸ (ਆਰ. ਪੀ. ਏ. ਐੱਸ.) ਦੀ ਵਰਤੋਂ ਨਾਲ ਜੁਡ਼ੇ ਵੱਖ-ਵੱਖ ਜੋਖਮਾਂ ਦਾ ਜ਼ਿਕਰ ਵੀ ਕੀਤਾ ਹੈ। ਭਾਰਤੀ ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (ਇਰਡਾਈ) ਨੇ ਡਰੋਨ ਲਈ ਯੋਗ ਬੀਮਾ ਉਤਪਾਦਾਂ ਦੀ ਸਿਫਾਰਿਸ਼ ਕਰਨ ਲਈ ਜੂਨ ’ਚ ਇਕ ਕਾਰਜ ਸਮੂਹ ਦਾ ਗਠਨ ਕੀਤਾ ਸੀ।
ਇਹ ਵੀ ਦੇਖੋ : Spicejet ਦੇ ਰਹੀ Pre-Booking Extra Baggage 'ਤੇ 25% ਦੀ ਛੋਟ, ਜਾਣੋ ਕੀ ਹੈ ਰੇਟ ਅਤੇ ਸਲੈਬ
ਕਾਰਜ ਸਮੂਹ ਨੇ ਵੱਖ-ਵੱਖ ਪ੍ਰਕਿਰਿਆਵਾਂ ਦੀ ਪਾਲਣਾ ਕਰਨ ਅਤੇ ਬੀਮਾ ਦਾਅਵੇ ਦੀ ਹਾਲਤ ’ਚ ਜ਼ਰੂਰੀ ਕਾਗਜ਼ੀ ਕਾਰਵਾਈ ਬਾਰੇ ਸੁਝਾਅ ਦਿੱਤਾ। ਕਾਰਜ ਸਮੂਹ ਨੇ ਆਪਣੀ ਰਿਪੋਰਟ ’ਚ ਇਸ ਸਬੰਧ ’ਚ ਵੱਖ-ਵੱਖ ਪਰਿਭਾਸ਼ਾਵਾਂ ਅਤੇ ਸ਼ਬਦਾਵਲੀਆਂ ਨੂੰ ਪਰਿਭਾਸ਼ਿਤ ਕੀਤਾ ਹੈ, ਜਿਵੇਂ ਤੀਜੇ ਪੱਖ ਦੀ ਕਾਨੂੰਨੀ ਦੇਣਦਾਰੀ, ਡਰੋਨ ਕਵਰ, ਆਪ੍ਰੇਟਰ ਦਾ ਵਿਅਕਤੀਗਤ ਦੁਰਘਟਨਾ ਕਵਰ, ਬਿਨਾਂ ਕਾਰਣਾਂ ਮੈਡੀਕਲ ਕਵਰ, ਆਮ ਵਿਰੋਧ ਅਤੇ ਆਮ ਕਵਰੇਜ। ਦੁਨੀਆ ਭਰ ’ਚ ਡਰੋਨ ਨੂੰ ਇਕ ਜਹਾਜ਼ ਦੇ ਰੂਪ ’ਚ ਵਰਗੀਕ੍ਰਿਤ ਕੀਤਾ ਗਿਆ ਹੈ ਅਤੇ ਹਵਾਬਾਜ਼ੀ ਰੈਗੂਲੇਟਰੀ ਨੇ ਇਸ ਖੇਤਰ ਨੂੰ ਨਿਯਮਿਤ ਕਰਨ ਲਈ ਕਦਮ ਚੁੱਕੇ ਹਨ, ਹਾਲਾਂਕਿ ਵੱਖ-ਵੱਖ ਦੇਸ਼ਾਂ ’ਚ ਡਰੋਨ ਸੰਚਾਲਨ ਦੇ ਨਿਯਮ ਵੱਖ ਹਨ। ਰਿਪੋਰਟ ਅਨੁਸਾਰ ਡਰੋਨ ਬੀਮਾ ਕਵਰੇਜ ਨੂੰ ਤਿੰਨ ਹਿੱਸਿਆਂ ’ਚ ਵੰਡਿਆ ਗਿਆ ਹੈ-ਵੱਖ-ਵੱਖ ਕਿਸਮਾਂ ਕਾਰਣ ਡਰੋਨ ਨੂੰ ਹੋਣ ਵਾਲਾ ਨੁਕਸਾਨ, ਡਰੋਨ ਦੇ ਇਸਤੇਮਾਲ ਕਾਰਣ ਕਿਸੇ ਤੀਜੇ ਪੱਖ ਦੀ ਦੇਣਦਾਰੀ ਅਤੇ ਹੋਰ ਦੇਣਦਾਰੀ।
ਇਹ ਵੀ ਦੇਖੋ : ਰੇਲ ਯਾਤਰੀਆਂ ਲਈ ਖੁਸ਼ਖਬਰੀ: ਸਟੇਸ਼ਨਾਂ 'ਤੇ ਕੁਝ ਦਿਨਾਂ ਲਈ ਮਿਲ ਸਕੇਗਾ ਗਰਮਾਗਰਮ ਭੋਜਨ