ਇਰਡਾ ਨੂੰ ਆਪਣੇ ਸ਼ਿਕਾਇਤ ਸਲਿਊਸ਼ਨ ਕੇਂਦਰ ਦੇ ਪ੍ਰਬੰਧਨ ਲਈ ਏਜੰਸੀ ਦੀ ਭਾਲ
Monday, Jun 14, 2021 - 11:20 AM (IST)
ਨਵੀਂ ਦਿੱਲੀ (ਭਾਸ਼ਾ) – ਭਾਰਤੀ ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਿਟੀ (ਇਰਡਾ) ਨੂੰ ਆਪਣੇ ਬਹੁ-ਮੀਡੀਆ ਸ਼ਿਕਾਇਤ ਸਲਿਊਸ਼ਨ ਕੇਂਦਰ ਦੇ ਪ੍ਰਬੰਧਨ ਲਈ ਇਕ ਏਜੰਸੀ ਦੀ ਭਾਲ ਹੈ। ਇਹ ਕੇਂਦਰ ਬੀਮਿਤ ਲੋਕਾਂ ਦੀਆਂ ਬੀਮਾ ਕੰਪਨੀਆਂ ਖਿਲਾਫ ਸ਼ਿਕਾਇਤ ਨੂੰ ਹੱਲ ਕਰਨ ਦਾ ਕੰਮ ਕਰੇਗਾ। ਬੀਮਾ ਰੈਗੂਲੇਟਰੀ ਨੇ ਬੀਮਾ ਕੰਪਨੀਆਂ ਅਤੇ ਮੱਧਵਰਤੀ ਇਕਾਈਆਂ ਦੇ ਪਾਲਿਸੀਧਾਰਕਾਂ ਦੇ ਹਿੱਤਾਂ ਦੀ ਸੁਰੱਖਿਆ ਨਾਲ ਸਬੰਧਤ ਨਿਯਮਾਂ ਦੀ ਪਾਲਣਾ ਦੀ ਨਿਗਰਾਨੀ ਨੂੰ ਖਪਤਕਾਰ ਮਾਮਲਿਆਂ ਦਾ ਵਿਭਾਗ ਬਣਾਇਆ ਹੈ। ਨਾਲ ਹੀ ਇਹ ਖਪਤਕਾਰਾਂ ਨੂੰ ਸ਼ਿਕਾਇਤ ਸਲਿਊਸ਼ਨ ਸਿਸਟਮ ਬਾਰੇ ਜਾਗਰੂਕ ਕਰ ਕੇ ਉਨ੍ਹਾਂ ਨੂੰ ਮਜ਼ਬੂਤ ਕਰੇਗਾ।
ਬੀਮਾ ਕੰਪਨੀਆਂ ਖਿਲਾਫ ਸ਼ਿਕਾਇਤ ਲਈ ਬਦਲ ਚੈਨਲ ਮੁਹੱਈਆ ਕਰਵਾਉਣ ਲਈ ਰੈਗੂਲੇਟਰੀ ਨੇ ਇਰਡਾ ਸ਼ਿਕਾਇਤ ਕਾਲ ਸੈਂਟਰ (ਆਈ. ਜੀ. ਸੀ.ਸੀ.) ਸਥਾਪਿਤ ਕੀਤਾ ਹੈ। ਇਹ ਸੈਂਟਰ ਟੋਲ ਫ੍ਰੀ ਫੋਨ ਨੰਬਰ ਅਤੇ ਈ-ਮੇਲ ਰਾਹੀਂ ਸ਼ਿਕਾਇਤਾਂ ਪ੍ਰਾਪਤ ਕਰਦਾ ਹੈ। ਸ਼ਿਕਾਇਤ ਦਰਜ ਕਰਨ ਤੋਂ ਇਲਾਵਾ ਇਹ ਸਲਿਊਸ਼ਨ ਦੀ ਸਥਿਤੀ ਦੀ ਵੀ ਜਾਣਕਾਰੀ ਦਿੰਦਾ ਹੈ। ਇਰਡਾ ਨੇ ਆਈ. ਜੀ. ਸੀ.ਸੀ. ਦੇ ਪ੍ਰਬੰਧਨ ਨੂੰ ਏਜੰਸੀ ਦੀ ਨਿਯੁਕਤੀ ਲਈ ਬੇਨਤੀ ਪ੍ਰਸਤਾਵ (ਆਰ. ਐੱਫ. ਪੀ.) ਕੱਢਿਆ ਹੈ। ਆਰ. ਐੱਫ. ਪੀ. ਮੁਤਾਬਕ ਇਹ ਇਕਾਈ ਮੌਜੂਦਾ ਸੇਵਾ ਪ੍ਰੋਵਾਈਡਰ ਤੋਂ ਆਪ੍ਰੇਟਿੰਗ ਆਪਣੇ ਹੱਥ ’ਚ ਲਵੇਗੀ। ਆਰ. ਐਫ. ਪੀ. ਦਸਤਾਵੇਜ਼ ਮੁਤਾਬਕ ਕਾਂਟ੍ਰੈਕਟ ਦੀ ਮਿਆਦ ਤਿੰਨ ਸਾਲ ਦੀ ਹੋਵੇਗੀ। ਇਸ ਨੂੰ ਇਕ-ਇਕਸਾਲ ਕਰ ਕੇ ਦੋ ਸਾਲ ਲਈ ਵਧਾਇਆ ਜਾ ਸਕੇਗਾ।