ਹੁਣ ਬਿਨਾਂ ਕਲੇਮ ਤੁਹਾਡੇ ਬੈਂਕ ਖ਼ਾਤੇ 'ਚ ਆਉਣਗੇ PF ਦੇ ਪੈਸੇ! EPFO ਨੇ ਸ਼ੁਰੂ ਕੀਤਾ ਨਵਾਂ ਸਿਸਟਮ

Friday, Apr 10, 2026 - 12:58 AM (IST)

ਹੁਣ ਬਿਨਾਂ ਕਲੇਮ ਤੁਹਾਡੇ ਬੈਂਕ ਖ਼ਾਤੇ 'ਚ ਆਉਣਗੇ PF ਦੇ ਪੈਸੇ! EPFO ਨੇ ਸ਼ੁਰੂ ਕੀਤਾ ਨਵਾਂ ਸਿਸਟਮ

ਵੈੱਬ ਡੈਸਕ- ਨੌਕਰੀਪੇਸ਼ਾ ਲੋਕਾਂ ਲਈ ਇੱਕ ਵੱਡੀ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਜੇਕਰ ਤੁਹਾਡੀ ਪੁਰਾਣੀ ਕੰਪਨੀ ਦਾ ਪੀਐੱਫ ਦਾ ਪੈਸਾ ਸਾਲਾਂ ਤੋਂ ਫਸਿਆ ਹੋਇਆ ਹੈ, ਤਾਂ ਹੁਣ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ। ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਇੱਕ ਨਵਾਂ ਨਿਯਮ ਲਾਗੂ ਕੀਤਾ ਹੈ, ਜਿਸ ਦੇ ਤਹਿਤ ਬਿਨਾਂ ਕਿਸੇ ਕਾਗਜ਼ੀ ਕਾਰਵਾਈ ਜਾਂ ਫਾਰਮ ਭਰੇ, ਤੁਹਾਡਾ ਰੁਕਿਆ ਹੋਇਆ ਪੈਸਾ ਸਿੱਧਾ ਤੁਹਾਡੇ ਆਧਾਰ ਨਾਲ ਲਿੰਕਡ ਬੈਂਕ ਖਾਤੇ ਵਿੱਚ ਭੇਜ ਦਿੱਤਾ ਜਾਵੇਗਾ।

EPFO ਨੇ ਇੱਕ ਨਵੇਂ ਪਾਇਲਟ ਪ੍ਰੋਜੈਕਟ ਰਾਹੀਂ ਅਜਿਹੇ ਇਨਐਕਟਿਵ (ਗੈਰ-ਸਰਗਰਮ) ਖਾਤਿਆਂ ਦਾ ਪੈਸਾ ਸਿੱਧਾ ਖਾਤੇ ਵਿੱਚ ਪਹੁੰਚਾਉਣ ਦੀ ਤਿਆਰੀ ਕਰ ਲਈ ਹੈ। ਸ਼ੁਰੂਆਤੀ ਪੜਾਅ ਵਿੱਚ ਅਜਿਹੇ 8.1 ਲੱਖ ਖਾਤਿਆਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਵਿੱਚ 5,200 ਕਰੋੜ ਰੁਪਏ ਦਾ ਭਾਰੀ ਫੰਡ ਜਮ੍ਹਾ ਹੈ। ਅਕਸਰ ਲੋਕ ਨੌਕਰੀ ਬਦਲਣ ਸਮੇਂ ਆਪਣਾ ਪੁਰਾਣਾ ਪੀਐੱਫ ਟ੍ਰਾਂਸਫਰ ਕਰਨਾ ਭੁੱਲ ਜਾਂਦੇ ਹਨ, ਜਿਸ ਕਾਰਨ ਹਜ਼ਾਰਾਂ ਕਰੋੜ ਰੁਪਏ 'ਅਣ-ਕਲੇਮਡ' ਪਏ ਰਹਿੰਦੇ ਹਨ।

ਇਹ ਵੀ ਪੜ੍ਹੋ- ਧੜਮ ਡਿੱਗੀ Samsung ਦੇ ਧਾਕੜ ਫੋਨ ਦੀ ਕੀਮਤ!

ਇਹ ਨਵਾਂ ਸਿਸਟਮ ਸਮਾਰਟ ਤਕਨੀਕ 'ਤੇ ਅਧਾਰਤ ਹੈ, ਜੋ ਆਪਣੇ ਆਪ ਪੁਰਾਣੇ ਖਾਤਿਆਂ ਦੀ ਨਿਸ਼ਾਨਦੇਹੀ ਕਰਕੇ ਫੰਡ ਟ੍ਰਾਂਸਫਰ ਕਰੇਗਾ। ਹਾਲਾਂਕਿ, ਇਸ ਲਈ ਕੁਝ ਸ਼ਰਤਾਂ ਦਾ ਪੂਰਾ ਹੋਣਾ ਲਾਜ਼ਮੀ ਹੈ:

- ਤੁਹਾਡਾ ਪੀਐੱਫ ਖਾਤਾ ਆਧਾਰ ਕਾਰਡ ਨਾਲ ਲਿੰਕ ਹੋਣਾ ਚਾਹੀਦਾ ਹੈ।
- ਤੁਹਾਡੀ KYC ਜਾਣਕਾਰੀ ਪੂਰੀ ਤਰ੍ਹਾਂ ਸਹੀ ਹੋਣੀ ਚਾਹੀਦੀ ਹੈ।
- ਬੈਂਕ ਖਾਤਾ ਵੈਰੀਫਾਈਡ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ- Airtel ਦੇ 379 ਰੁਪਏ ਵਾਲੇ ਪਲਾਨ 'ਚ 4000 ਰੁਪਏ ਦਾ ਫਾਇਦਾ!

ਦੱਸ ਦੇਈਏ ਕਿ ਪਹਿਲਾਂ ਇਹ ਆਟੋਮੈਟਿਕ ਸਹੂਲਤ ਸਿਰਫ਼ 1,000 ਰੁਪਏ ਤੱਕ ਦੇ ਬੈਲੇਂਸ ਲਈ ਸੀ ਪਰ ਹੁਣ EPFO ਇਸ ਨੂੰ ਵੱਡੀ ਰਕਮ ਲਈ ਵੀ ਸ਼ੁਰੂ ਕਰ ਰਿਹਾ ਹੈ।
ਵਿਭਾਗ ਅਨੁਸਾਰ ਕੁਝ ਤਕਨੀਕੀ ਖਾਮੀਆਂ ਕਾਰਨ ਪੈਸਾ ਅਟਕ ਵੀ ਸਕਦਾ ਹੈ। ਜੇਕਰ ਤੁਹਾਡੇ EPFO ਰਿਕਾਰਡ ਅਤੇ ਆਧਾਰ ਵਿੱਚ ਨਾਮ ਜਾਂ ਜਨਮ ਤਰੀਕ ਵੱਖ-ਵੱਖ ਹੈ, ਤਾਂ ਇਹ ਵੱਡੀ ਰੁਕਾਵਟ ਬਣ ਸਕਦੀ ਹੈ। ਇਸ ਤੋਂ ਇਲਾਵਾ, ਇੱਕ ਹੀ ਵਿਅਕਤੀ ਦੇ ਕਈ ਯੂਏਐੱਨ ਨੰਬਰ ਐਕਟਿਵ ਹੋਣਾ ਜਾਂ ਪੁਰਾਣੀ ਕੰਪਨੀ ਵੱਲੋਂ ਨੌਕਰੀ ਛੱਡਣ ਦੀ ਤਰੀਕ ਸਹੀ ਦਰਜ ਨਾ ਕਰਨਾ ਵੀ ਇਸ ਪ੍ਰਕਿਰਿਆ ਵਿੱਚ ਰੁਕਾਵਟ ਪਾ ਸਕਦਾ ਹੈ।

ਇਹ ਵੀ ਪੜ੍ਹੋ- ਮਹਿੰਦਰਾ ਦੀ ਇਸ ਗੱਡੀ 'ਤੇ ਟੁੱਟ ਕੇ ਪੈ ਗਏ ਲੋਕ! ਹੱਥੋ-ਹੱਥੀ ਵਿਕ ਗਈਆਂ 28000 ਤੋਂ ਵੱਧ ਗੱਡੀਆਂ


author

Rakesh

Content Editor

Related News