ਚਾਬਹਾਰ ਬੰਦਰਗਾਹ ਰਾਹੀਂ ਵਪਾਰ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਈਰਾਨ

Monday, Jul 25, 2022 - 03:58 PM (IST)

ਨਵੀਂ ਦਿੱਲੀ - ਅਮਰੀਕਾ ਦੀਆਂ ਸਖ਼ਤ ਪਾਬੰਦੀਆਂ ਦਰਮਿਆਨ ਈਰਾਨ ਆਪਣਾ ਵਪਾਰ ਵਧਾਉਣ ਲਈ ਭਾਰਤ ਵੱਲੋਂ ਵਿਕਸਤ ਚਾਬਹਾਰ ਬੰਦਰਗਾਹ ਨੂੰ ਕੇਂਦਰ ਬਣਾ ਕੇ ਮੱਧ ਏਸ਼ੀਆਈ ਦੇਸ਼ਾਂ ਨਾਲ ਵਪਾਰਕ ਸਬੰਧ ਬਣਾਉਣਾ ਚਾਹੁੰਦਾ ਹੈ। ਜ਼ਿਕਰਯੋਗ ਹੈ ਕਿ ਚਾਬਹਾਰ ਤੋਂ ਭਾਰਤ, ਪਾਕਿਸਤਾਨ, ਅਫਗਾਨਿਸਤਾਨ, ਕਿਰਗਿਸਤਾਨ ਅਤੇ ਉਜ਼ਬੇਕਿਸਤਾਨ ਦੀ ਦੂਰੀ ਬਹੁਤ ਘੱਟ ਹੈ। ਚਾਬਹਾਰ ਬੰਦਰਗਾਹ ਓਮਾਨ ਦੀ ਖਾੜੀ ਦੇ ਮੂੰਹ 'ਤੇ ਦੱਖਣ-ਪੂਰਬੀ ਈਰਾਨ ਵਿੱਚ ਸਥਿਤ ਹੈ। ਇੱਥੋਂ ਭਾਰਤ ਵਿੱਚ ਵਪਾਰ ਲਈ ਸਾਮਾਨ ਭੇਜਣ ਵਿੱਚ ਘੱਟ ਸਮਾਂ ਅਤੇ ਕਿਰਾਇਆ ਲੱਗੇਗਾ।

ਇਹ ਵੀ ਪੜ੍ਹੋ : ਚੀਨੀ ਬੈਂਕਾਂ ਨੇ ਲੋਕਾਂ ਦੀ ਜਮ੍ਹਾ ਪੂੰਜੀ ਵਾਪਸ ਕਰਨ ਤੋਂ ਕੀਤਾ ਇਨਕਾਰ, ਭੜਕੇ ਲੋਕਾਂ ਨੂੰ ਰੋਕਣ ਲਈ ਬੁਲਾਏ ਫੌਜੀ ਟੈਂਕ

ਅਮਰੀਕੀ ਪਾਬੰਦੀਆਂ ਅਤੇ ਸਿੱਟੇ ਵਜੋਂ ਪੱਛਮੀ ਦੇਸ਼ਾਂ ਵੱਲੋਂ ਨਿਵੇਸ਼ ਘਟਣ ਕਾਰਨ ਈਰਾਨ ਦੀ ਆਰਥਿਕ ਸਥਿਤੀ ਵਿਗੜ ਰਹੀ ਹੈ। ਇਸ ਨੂੰ ਦੂਰ ਕਰਨ ਲਈ ਈਰਾਨ ਆਪਣੇ ਵਪਾਰਕ ਵਿਕਲਪਾਂ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ। ਚੀਨ ਨਾਲ ਵਪਾਰ ਵਧਾਉਣ ਦੇ ਨਾਲ-ਨਾਲ ਈਰਾਨ ਭਾਰਤ ਅਤੇ ਮੱਧ ਏਸ਼ੀਆਈ ਦੇਸ਼ਾਂ ਨਾਲ ਵਪਾਰ ਵਧਾਉਣਾ ਚਾਹੁੰਦਾ ਹੈ। ਇਹ ਜਾਣਕਾਰੀ ਸਿਆਸੀ ਵਿਸ਼ਲੇਸ਼ਕ ਵੈਲੇਰੀਓ ਫੈਬਰੀ ਨੇ ਰੂਸ ਦੀ ਅੰਤਰਰਾਸ਼ਟਰੀ ਮਾਮਲਿਆਂ ਦੀ ਕੌਂਸਲ ਨੂੰ ਭੇਜੀ ਰਿਪੋਰਟ ਵਿੱਚ ਦਿੱਤੀ ਹੈ। ਹਾਲ ਹੀ 'ਚ ਭਾਰਤ ਅਤੇ ਮੱਧ ਏਸ਼ੀਆਈ ਦੇਸ਼ਾਂ ਦੀ ਕਾਨਫਰੰਸ 'ਚ ਭਾਰਤ ਅਤੇ ਈਰਾਨ ਨੇ ਚਾਬਹਾਰ ਬੰਦਰਗਾਹ ਰਾਹੀਂ ਵਪਾਰ ਵਧਾਉਣ 'ਤੇ ਸਹਿਮਤੀ ਜਤਾਈ ਹੈ।

ਇਹ ਵੀ ਪੜ੍ਹੋ : ਅਕਾਸਾ ਏਅਰਲਾਈਨਜ਼ ਦੇਵੇਗੀ ਘੱਟ ਸਮੇਂ 'ਚ ਸਸਤੀ ਉਡਾਣ ਸੇਵਾ, ਫਲਾਈਟ 'ਚ ਮਿਲਣਗੀਆਂ ਇਹ ਖ਼ਾਸ ਸਹੂਲਤਾਂ

ਤੁਹਾਨੂੰ ਦੱਸ ਦੇਈਏ ਕਿ ਭਾਰਤ ਚਾਬਹਾਰ ਬੰਦਰਗਾਹ ਦਾ ਵਿਕਾਸ ਕਰ ਰਿਹਾ ਹੈ ਅਤੇ ਇੱਥੋਂ ਆਪਣਾ ਵਪਾਰ ਵਧਾਉਣਾ ਚਾਹੁੰਦਾ ਹੈ। ਕਿਰਗਿਸਤਾਨ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ ਉਨ੍ਹਾਂ ਦੇ ਦੇਸ਼ ਨੂੰ ਚਾਬਹਾਰ ਤੋਂ ਵਪਾਰ 'ਚ ਕਾਫੀ ਫਾਇਦਾ ਹੋਵੇਗਾ। ਮੌਜੂਦਾ ਸਮੇਂ ਵਿਚ ਕਿਰਗਿਸਤਾਨ ਦੇ ਮਾਲ ਨੂੰ ਜਲ ਮਾਰਗ ਰਾਹੀਂ ਭਾਰਤ ਤੋਂ ਆਉਣ ਵਿਚ 30 ਤੋਂ 45 ਦਿਨ ਲੱਗਦੇ ਹਨ। ਚਾਬਹਾਰ ਬੰਦਰਗਾਹ ਸ਼ੁਰੂ ਹੋਣ ਤੋਂ ਬਾਅਦ ਇਹ ਸਮਾਂ ਘਟਾ ਕੇ 14-15 ਦਿਨ ਰਹਿ ਜਾਵੇਗਾ। ਇਸ ਕਾਰਨ ਮਾਲ ਭਾੜਾ ਵੀ ਘੱਟ ਹੋਵੇਗਾ। ਚਾਬਹਾਰ ਬੰਦਰਗਾਹ ਖੇਤਰੀ ਵਪਾਰ ਦਾ ਕੇਂਦਰ ਬਣਨ ਨਾਲ ਈਰਾਨ, ਭਾਰਤ ਅਤੇ ਖੇਤਰੀ ਦੇਸ਼ਾਂ ਨੂੰ ਬਹੁਤ ਫਾਇਦਾ ਹੋਵੇਗਾ।

ਇਹ ਵੀ ਪੜ੍ਹੋ : ਨੀਰਵ ਮੋਦੀ ਨੇ ਹਾਂਗਕਾਂਗ 'ਚ 'ਗੁਪਤ' ਰੱਖੀ ਸੀ 253 ਕਰੋੜ ਰੁਪਏ ਦੀ ਜਾਇਦਾਦ, ED ਨੇ ਕੀਤੀ ਜ਼ਬਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News