ਅਮਰੀਕੀ ਸ਼ੇਅਰ ਬਾਜ਼ਾਰ ’ਚ ਡਿਗੇ ਚੀਨੀ ਕੰਪਨੀਆਂ ਦੇ IPO, ਨਿਵੇਸ਼ਕਾਂ ਨੇ ਨਹੀਂ ਦਿਖਾਈ ਰੁਚੀ

Friday, Jul 02, 2021 - 11:40 AM (IST)

ਨਿਊਯਾਰਕ (ਵਿਸ਼ੇਸ਼) – ਅਮਰੀਕਾ ਦੇ ਸ਼ੇਅਰ ਬਾਜ਼ਾਰ ’ਚ ਲਿਸਟਿਡ ਹੋਈਆਂ ਚੀਨ ਦੀਆਂ ਦੋ ਗ੍ਰਾਸਰੀ ਕੰਪਨੀਆਂ ਦੇ ਆਈ. ਪੀ. ਓ. ਨੂੰ ਨਿਵੇਸ਼ਕਾਂ ਨੇ ਠੰਡਾ ਰਿਸਪੌਂਸ ਦਿੱਤਾ ਹੈ। ਗ੍ਰੋਸਰੀ ਕੰਪਨੀ ਮਿਸਫਰੇਸ਼ ਦਾ ਆਈ. ਪੀ. ਓ. ਜਾਰੀ ਮੁੱਲ ਤੋਂ 33 ਫੀਸਦੀ ਹੇਠਾਂ ਡਿੱਗ ਗਿਆ ਹੈ ਜਦ ਕਿ ਇਕ ਹੋਰ ਗ੍ਰੋਸਰੀ ਕੰਪਨੀ ਡਿੰਗ ਡਾਂਗ ਲਿਸਟਿੰਗ ਦੇ ਪਹਿਲੇ ਦਿਨ ਜਾਰੀ ਮੁੱਲ ਦੇ ਕਰੀਬ ਬੰਦ ਹੋਈ। ਦਰਅਸਲ ਚੀਨ ’ਚ ਗ੍ਰੋਸਰੀ ਡਲਿਵਰੀ ਕੰਪਨੀਆਂ ਦੀ ਭਰਮਾਰ ਹੈ ਅਤੇ ਨਿਵੇਸ਼ਕਾਂ ਨੂੰ ਚਿੰਤਾ ਹੈ ਕਿ ਇੰਨੀ ਗਲਾ ਕੱਟ ਮੁਕਾਬਲੇਬਾਜ਼ੀ ’ਚ ਇਹ ਕੰਪਨੀਆਂ ਕਦੀ ਮੁਨਾਫਾ ਨਹੀਂ ਕਮਾ ਸਕਣਗੀਆਂ। ਮਿਸ ਫ੍ਰੈੱਸ਼ ਚੀਨ ਦੀ ਵੱਡੀ ਤਕਨਾਲੋਜੀ ਕੰਪਨੀ ਟੇਨਸੈਂਟ ਦਾ ਹਿੱਸਾ ਹੈ। ਇਹ ਕੰਪਨੀ ਸ਼ੁੱਕਰਵਾਰ ਨੂੰ ਅਮਰੀਕਾ ਦੇ ਨੈੱਸਡੇਕ ’ਤੇ 13 ਡਾਲਰ ਦੇ ਜਾਰੀ ਮੁੱਲ ’ਤੇ ਲਿਸਟ ਹੋਈ ਸੀ ਅਤੇ ਹੁਣ ਇਸ ਦੀ ਕੀਮਤ ਘੱਟ ਹੋ ਕੇ 8.65 ਡਾਲਰ ਪ੍ਰਤੀ ਸ਼ੇਅਰ ਰਹਿ ਗਈ ਹੈ ਜਦ ਕਿ ਗ੍ਰੋਸਰੀ ਡਲਿਵਰੀ ਦੇ ਖੇਤਰ ’ਚ ਮਿਸ ਫ੍ਰੈੱਸ਼ ਦੀ ਮੁਕਾਬਲੇਬਾਜ਼ ਕੰਪਨੀ ਡਿੰਗ ਡਾਂਗ ਮੰਗਲਵਾਰ ਨੂੰ ਲਿਸਟ ਹੋਈ ਅਤੇ ਇਹ ਵੀ ਆਪਣੇ ਜਾਰੀ ਮੁੱਲ 23.50 ਡਾਲਰ ਦੇ ਕਰੀਬ ਹੀ ਕਾਰੋਬਾਰ ਕਰ ਰਹੀ ਹੈ। ਮਿਸ ਫ੍ਰੈੱਸ਼ ਨੂੰ ਮਿਲੇ ਠੰਡੇ ਰਿਸਪੌਂਸ ਤੋਂ ਬਾਅਦ ਡਿੰਗ ਡਾਂਗ ਨੇ ਆਪਣੇ ਆਈ. ਪੀ. ਓ. ਦਾ ਸਾਈਜ਼ ਵੀ ਘੱਟ ਕਰ ਦਿੱਤਾ ਸੀ। ਕੰਪਨੀ ਦਾ ਇਰਾਦਾ ਅਮਰੀਕਾ ਦੇ ਬਾਜ਼ਾਰ ਤੋਂ 357 ਮਿਲੀਅਨ ਡਾਲਰ ਜੁਟਾਉਣ ਦਾ ਸੀ ਪਰ ਇਸ ਦਾ ਆਕਾਰ ਘੱਟ ਕਰਨ ਤੋਂ ਬਾਅਦ 110 ਮਿਲੀਅਨ ਡਾਲਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਹੁਣ ਭਾਰਤੀ ਕਰ ਸਕਣਗੇ ਯੂਰਪੀਅਨ ਦੇਸ਼ਾਂ ਦੀ ਯਾਤਰਾ, 'ਕੋਵਿਸ਼ੀਲਡ' ਨੂੰ ਮਿਲੀ ਮਨਜ਼ੂਰੀ

ਦੋਵੇਂ ਗ੍ਰੋਸਰੀ ਕੰਪਨੀਆਂ ਘਾਟੇ ’ਚ

ਦਰਅਸਲ ਚੀਨ ’ਚ ਅੱਜਕਲ ਸ਼ਾਪਿੰਗ ਦਾ ਟ੍ਰੈਂਡ ਤੇਜ਼ੀ ਨਾਲ ਬਦਲ ਰਿਹਾ ਹੈ ਅਤੇ ਲੋਕ ਬਾਜ਼ਾਰ ’ਚ ਜਾਣਦੀ ਥਾਂ ਗ੍ਰੋਸਰੀ ਦੀ ਖਰੀਦ ਆਨਲਾਈਨ ਕਰ ਰਹੇ ਹਨ। ਇਹ ਦੋਵੇਂ ਗ੍ਰੋਸਰੀ ਕੰਪਨੀਆਂ ਇਸੇ ਟ੍ਰੈਂਡ ਨੂੰ ਭੁਨਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਸ ਖੇਤਰ ’ਚ ਇਨ੍ਹਾਂ ਦਾ ਮੁਕਾਬਲੇ ਅਲੀ ਬਾਬਾ, ਆਈ. ਡੀ. ਡਾਟ ਕਾਮ ਵਰਗੀਆਂ ਵੱਡੀਆਂ ਕੰਪਨੀਆਂ ਦੇ ਨਾਲ ਹੈ ਅਤੇ ਇਨ੍ਹਾਂ ਕੰਪਨੀਆਂ ਕੋਲ ਪਹਿਲਾਂ ਤੋਂ ਹੀ ਆਪਣੀ ਵੱਡੀ ਸਪਲਾਈ ਚੇਨ ਹੈ। ਲਿਹਾਜਾ ਮੁਕਾਬਲੇਬਾਜ਼ੀ ਕਾਫੀ ਸਖਤ ਹੈ। ਦੋਵੇਂ ਕੰਪਨੀਆਂ ਫਿਲਹਾਲ ਆਪਣੇ ਬ੍ਰੇਕ ਈਵਨ ਪੁਆਇੰਟ ’ਤੇ ਵੀ ਨਹੀਂ ਪਹੁੰਚੀਆਂ ਹਨ। ਮਿਸ ਫ੍ਰੈੱਸ਼ ਨੇ ਇਸ ਵਿੱਤੀ ਸਾਲ ਦੀ ਪਹਿਲੀ ਤਿਮਾਹੀ ’ਚ 93.2 ਮਿਲੀਅਨ ਡਾਲਰ ਦਾ ਘਾਟਾ ਦਿਖਾਇਆ ਹੈ ਅਤੇ ਇਹ ਕੰਪਨੀ ਨੂੰ 2020 ਦੀ ਪਹਿਲੀ ਤਿਮਾਹੀ ’ਚ ਹੋਏ ਘਾਟੇ ਦਾ ਤਿੰਨ ਗੁਣਾ ਹੈ ਜਦ ਕਿ ਡਿੰਗ ਡਾਂਗ ਨੂੰ ਮਾਰਚ ਤਿਮਾਹੀ ’ਚ 211 ਮਿਲੀਅਨ ਡਾਲਰ ਦਾ ਘਾਟਾ ਹੋਇਆ ਹੈ। ਆਈ. ਪੀ. ਓ. ਰਾਹੀਂ ਰਕਮ ਜੁਟਾਉਣ ਦੇ ਬਾਵਜੂਦ ਇਸ ਸਾਲ ਦੇ ਅਖੀਰ ਤੱਕ ਇਨ੍ਹਾਂ ਦੋਹਾਂ ਕੰਪਨੀਆਂ ਦੇ ਸਾਹਮਣੇ ਨਕਦੀ ਦਾ ਸੰਕਟ ਖੜ੍ਹਾ ਹੋ ਸਕਦਾ ਹੈ।

ਇਹ ਵੀ ਪੜ੍ਹੋ : ਅੱਜ ਤੋਂ ਬਦਲ ਜਾਣਗੇ ਆਮ ਆਦਮੀ ਦੀ ਜ਼ਿੰਦਗੀ ਨਾਲ ਜੁੜੇ ਇਹ ਨਿਯਮ, ਘਰੇਲੂ ਬਜਟ 'ਤੇ ਪਵੇਗਾ ਅਸਰ

100 ਬਿਲੀਅਨ ਡਾਲਰ ਦੇ ਟੀਚੇ ਤੋਂ ਖੁੰਝੀ ਦੀਦੀ

ਇਸ ਦਰਮਿਆਨ ਉਬੇਰ ਦੀ ਮੁਕਾਬਲੇਬਾਜ਼ ਚੀਨ ਦੀ ਇਕ ਹੋਰ ਕੰਪਨੀ ਦੀਦੀ ਚੁਕਸਿੰਗ ਅਮਰੀਕੀ ਸ਼ੇਅਰ ਬਾਜ਼ਾਰ ’ਚ 100 ਬਿਲੀਅਨ ਡਾਲਰ ਦੇ ਮਾਰਕੀਟ ਕੈਪ ਦੇ ਆਪਣੇ ਟੀਚੇ ਤੋਂ ਖੁੰਝ ਗਈ ਹੈ। ਹਾਲਾਂਕਿ ਕੰਪਨੀ ਦਾ ਆਈ. ਪੀ. ਓ. ਅਮਰੀਕਾ ’ਚ ਹਿੱਟ ਰਿਹਾ ਅਤੇ ਕੰਪਨੀ ਦੇ ਸ਼ੇਅਰ ਜਾਰੀ ਮੁੱਲ 14 ਡਾਲਰ ਦੇ ਮੁਕਾਬਲੇ 16.65 ਡਾਲਰ ’ਤੇ ਲਿਸਟ ਹੋਏ, ਜਿਸ ਨਾਲ ਕੰਪਨੀ ਦਾ ਵੈਲਯੂਏਸ਼ਨ 68.49 ਬਿਲੀਅਨ ਡਾਲਰ ਹੋ ਗਿਆ ਪਰ ਕੰਪਨੀ 100 ਬਿਲੀਅਨ ਡਾਲਰ ਦਾ ਵੈਲਯੂਏਸ਼ਨ ਕਰਨ ਦੇ ਆਪਣੇ ਟੀਚੇ ਤੋਂ ਖੁੰਝ ਗਈ।

ਇਹ ਵੀ ਪੜ੍ਹੋ : 1 ਜੁਲਾਈ ਤੋਂ ਕੱਟੇਗਾ ਦੁੱਗਣਾ TDS, ਅਜਿਹੇ ਲੋਕਾਂ ਦੀ ਪਛਾਣ ਲਈ ਬਣਾਇਆ ਨਵਾਂ ਸਿਸਟਮ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News