ਦਸੰਬਰ ਤਿਮਾਹੀ ''ਚ ਭਾਰਤ ''ਚ ਵਿਕਣਗੇ 10 ਲੱਖ ਆਈਫੋਨ!

12/03/2020 9:24:32 AM

ਨਵੀਂ ਦਿੱਲੀ : ਐਪਲ ਲਈ ਦਸੰਬਰ ਤਿਮਾਹੀ ਸ਼ਾਨਦਾਰ ਰਹਿਣ ਦੀ ਉਮੀਦ ਹੈ। ਬਾਜ਼ਾਰ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਅਕਤੂਬਰ ਤੋਂ ਦਸੰਬਰ ਦੌਰਾਨ ਭਾਰਤ 'ਚ ਆਈਫੋਨ ਦੀ ਵਿਕਰੀ ਪਹਿਲੀ ਵਾਰ 10 ਲੱਖ ਦਾ ਅੰਕੜਾ ਪਾਰ ਕਰ ਸਕਦੀ ਹੈ। ਇਸ ਸਾਲ ਐਪਲ ਦੀ ਭਾਰਤ 'ਚ ਸ਼ਿਪਮੈਂਟ 25 ਲੱਖ ਨੂੰ ਪਾਰ ਕਰ ਸਕਦੀ ਹੈ, ਜੋ ਸਾਲ 2017 ਤੋਂ ਬਾਅਦ ਸਭ ਤੋਂ ਵੱਧ ਹੈ। ਜੁਲਾਈ ਤੋਂ ਸਤੰਬਰ ਦੌਰਾਨ ਕੰਪਨੀ ਨੇ 8 ਲੱਖ ਆਈਫੋਨ ਭਾਰਤ ਭੇਜੇ। ਇਹ ਅਕਤੂਬਰ 'ਚ ਕੰਪਨੀ ਦੇ 5ਜੀ ਆਧਾਰਿਤ ਆਈਫੋਨ 12 ਸੀਰੀਜ਼ ਲਾਂਚ ਹੋਣ ਤੋਂ ਪਹਿਲਾਂ ਦਾ ਅੰਕੜਾ ਹੈ।

ਅਕਤੂਬਰ 'ਚ ਐਪਲ ਨੇ ਆਪਣੇ ਪੁਰਾਣੇ ਮਾਡਲ ਦੇ ਰੇਟ ਘੱਟ ਕੀਤੇ ਸਨ ਜਦੋਂ ਕਿ ਦੀਵਾਲੀ 'ਤੇ ਕਈ ਕਿਸਮ ਦੇ ਆਫਰ ਵੀ ਪੇਸ਼ ਕੀਤੇ ਸਨ। ਕਾਊਂਟਰਪੁਆਇੰਟ ਤਕਨਾਲੌਜੀਜ਼ ਮਾਰਕੀਟ ਰਿਸਰਚ ਐਂਡ ਕੈਨਾਲਿਸ ਦਾ ਮੰਨਣਾ ਹੈ ਕਿ ਕੰਪਨੀ ਆਪਣੀ ਹਿੱਸੇਦਾਰੀ ਦੁੱਗਣਾ ਯਾਨੀ 2 ਫੀਸਦੀ ਤੱਕ ਕਰਨਾ ਚਾਹੁੰਦੀ ਹੈ।

ਬਾਜ਼ਾਰ ਹਿੱਸੇਦਾਰੀ ਘਟਣ ਤੋਂ ਬਾਅਦ ਐਪਲ ਨੇ ਕੀਤੀ ਸ਼ਾਨਦਾਰ ਵਾਪਸੀ
ਕੈਨਾਲਿਸ ਦੇ ਰਿਸਰਚ ਵਿਸ਼ਲੇਸ਼ਕ ਅਦਵੈਤ ਮਰਦੀਕਰ ਨੇ ਕਿਹਾ ਕਿ 3 ਸਾਲ ਦੀ ਸੁਸਤ ਗ੍ਰੋਥ ਅਤੇ ਬਾਜ਼ਾਰ ਹਿੱਸੇਦਾਰੀ ਘਟਣ ਤੋਂ ਬਾਅਦ ਐਪਲ ਨੇ ਸ਼ਾਨਦਾਰ ਵਾਪਸੀ ਕੀਤੀ ਹੈ। ਇਸ ਦੌਰਾਨ ਕੋਰੋਨਾ ਵਾਇਰਸ ਮਹਾਮਾਰੀ ਅਤੇ ਤੇਜ਼ੀ ਨਾਲ ਵਧਦੀ ਮੁਕਾਬਲੇਬਾਜ਼ੀ ਦਾ ਦਬਾਅ ਬਾਜ਼ਾਰ 'ਤੇ ਬਣਿਆ ਹੋਇਆ ਹੈ।

ਸਤੰਬਰ ਤਿਮਾਹੀ ਦੌਰਾਨ ਸਾਈਬਰ ਮੀਡੀਆ ਦੇ ਇੰਡਸਟਰੀ ਇੰਟੈਲੀਜੈਂਸ ਗਰੁੱਪ ਦੇ ਮੁਖੀ ਪ੍ਰਭੂ ਰਾਮ ਨੇ ਕਿਹਾ ਕਿ ਆਈਫੋਨ ਐੱਸ. ਈ. 2020 ਅਤੇ ਆਈਫੋਨ 11 ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ 'ਚ ਐਪਲ ਦੀ 70 ਫੀਸਦੀ ਸ਼ਿਪਮੈਂਟ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਐਪਲ ਦੇ ਨਵੇਂ ਆਨਲਾਈਨ ਆਰਡਰਸ ਅਤੇ ਆਕਰਸ਼ਕ ਆਫਰਸ ਉਨ੍ਹਾਂ ਲਈ ਚੰਗੇ ਦਿਨ ਲਿਆ ਰਹੇ ਹਨ। ਐਪਲ ਦੇ ਸ਼ੇਅਰ ਦੀ ਕੀਮਤ 122.72 ਡਾਲਰ ਦੇ ਪੱਧਰ ਤੱਕ ਪਹੁੰਚ ਚੱਕੀ ਹੈ। ਸਾਲ 2020 'ਚ ਇਹ ਸ਼ੇਅਰ 65 ਫੀਸਦੀ ਤੱਕ ਚੜ੍ਹ ਚੁੱਕਾ ਹੈ ਜਦੋਂ ਕਿ ਮਾਰਚ ਦੇ ਹੇਠਲੇ ਪੱਧਰਾਂ ਤੋਂ ਇਹ ਸ਼ੇਅਰ 100 ਫੀਸਦੀ ਦੀ ਛਲਾਂਗ ਲਗਾ ਚੁੱਕਾ ਹੈ।


cherry

Content Editor

Related News