BS-6 ਈਂਧਣ ਦੀ ਸਪਲਾਈ ਕਰਨ ਵਾਲੀ ਦੇਸ਼ ਦੀ ਪਹਿਲੀ ਕੰਪਨੀ ਬਣੀ IOC
Monday, Mar 23, 2020 - 12:06 PM (IST)
ਨਵੀਂ ਦਿੱਲੀ — ਇੰਡੀਅਨ ਆਇਲ ਕਾਰਪੋਰੇਸ਼ਨ (ਆਈ. ਓ. ਸੀ.) ਨੇ ਦੇਸ਼ ’ਚ ਆਪਣੇ ਸਾਰੇ 28,000 ਪੈਟਰੋਲ ਪੰਪਾਂ ’ਤੇ ਬੇਹੱਦ ਘੱਟ ਸਲਫਰ ਵਾਲੇ ਸਭ ਤੋਂ ਸਵੱਛ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਸ਼ੁਰੂ ਕਰ ਦਿੱਤੀ ਹੈ। ਕੰਪਨੀ ਨੇ 1 ਅਪ੍ਰੈਲ ਦੀ ਸਮਾਂ-ਹੱਦ ਤੋਂ ਕਰੀਬ 2 ਹਫਤੇ ਪਹਿਲਾਂ ਹੀ ਇਸ ਵਿਵਸਥਾ ਨੂੰ ਲਾਗੂ ਕੀਤਾ ਹੈ।
ਆਈ. ਓ. ਸੀ. ਦੇ ਚੇਅਰਮੈਨ ਸੰਜੀਵ ਸਿੰਘ ਨੇ ਕਿਹਾ, ‘‘ਅਸੀਂ ਦੇਸ਼ ਭਰ ’ਚ ਬੀ. ਐੱਸ.-6 ਮਾਪਦੰਡ ਦੇ ਈਂਧਣ ਦੀ ਸਪਲਾਈ ਸਫਲਤਾਪੂਰਵਕ ਸ਼ੁਰੂ ਕਰ ਦਿੱਤੀ ਹੈ। ਦੇਸ਼ ਭਰ ’ਚ ਸਾਡੇ ਸਾਰੇ 28,000 ਪੈਟਰੋਲ ਪੰਪਾਂ ’ਤੇ ਕਰੀਬ ਪਿਛਲੇ ਇਕ ਹਫਤੇ ਤੋਂ ਬੀ. ਐੱਸ.-6 ਮਾਪਦੰਡ ਵਾਲਾ ਈਂਧਣ ਵੰਡਿਆ ਦਾ ਰਿਹਾ ਹੈ।’’ ਹੋਰ ਤੇਲ ਵੰਡ ਕੰਪਨੀਆਂ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀ. ਪੀ. ਸੀ. ਐੱਲ.) ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪ ਲਿਮਟਿਡ (ਐੱਚ. ਪੀ. ਸੀ. ਐੱਲ.) ਵੀ ਬੀ. ਐੱਸ.-6 ਮਾਪਦੰਡ ਦੇ ਈਂਧਣ ਦੀ ਸਪਲਾਈ ਨੂੰ ਉਤਸ਼ਾਹਿਤ ਕਰ ਰਹੀਆਂ ਹਨ ਅਤੇ ਪੂਰਾ ਦੇਸ਼ ਇਸ ਹਫਤੇ ਸਵੱਛ ਈਂਧਣ ਨੂੰ ਅਪਣਾ ਲਵੇਗਾ।
ਇਹ ਵੀ ਪੜ੍ਹੋ : ਸ਼ੇਅਰ ਬਾਜ਼ਾਰ 'ਚ 10% ਦੀ ਗਿਰਾਵਟ, ਲੋਅਰ ਸਰਕਿਟ ਲੱਗਣ ਕਾਰਨ ਕਾਰੋਬਾਰ 45 ਮਿੰਟ ਲਈ ਬੰਦ