ਨਿਵੇਸ਼ਕਾਂ ਦੀ ਮੋਦੀ ਨੂੰ ਗੁਹਾਰ, 28 ਫੀਸਦੀ GST ਨਾਲ ਆਨਲਾਈਨ ਗੇਮਿੰਗ ’ਚ ਡੁੱਬ ਜਾਣਗੇ 2.5 ਅਰਬ ਡਾਲਰ
Saturday, Jul 22, 2023 - 10:58 AM (IST)
ਨਵੀਂ ਦਿੱਲੀ (ਭਾਸ਼ਾ) – ਜੀ. ਐੱਸ. ਟੀ. ਪਰਿਸ਼ਦ ਦੇ ਆਨਲਾਈਨ ਗੇਮਿੰਗ ਉਦਯੋਗ ’ਤੇ 28 ਫੀਸਦੀ ਟੈਕਸ ਲਗਾਉਣ ਦੇ ਫੈਸਲੇ ਨਾਲ ਆਨਲਾਈਨ ਗੇਮਿੰਗ ’ਚ ਨਿਵੇਸ਼ਕਾਂ ਦੇ 2.5 ਅਰਬ ਅਮਰੀਕੀ ਡਾਲਰ ਡੁੱਬ ਜਾਣਗੇ। ਦੇਸ਼-ਵਿਦੇਸ਼ ਦੇ 30 ਨਿਵੇਸ਼ਕਾਂ ਦੇ ਇਕ ਸਮੂਹ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਇਕ ਸਾਂਝੀ ਚਿੱਠੀ ’ਚ ਇਹ ਗੱਲ ਕਹੀ।
ਇਹ ਵੀ ਪੜ੍ਹੋ : ਸੂਪਰ ਪਾਵਰ ਬਣਨ ਦੀ ਇੱਛਾ ਰੱਖਣ ਵਾਲੇ ਚੀਨ ਦੀ ਹਾਲਤ ਖ਼ਸਤਾ, ਅੱਧੇ ਨੌਜਵਾਨ ਹੋਏ ਬੇਰੁਜ਼ਗਾਰ
ਪੀ. ਐਕਸ. ਵੀ. ਕੈਪੀਟਲ, ਟਾਈਗਰ ਗਲੋਬਲ, ਡੀ. ਐੱਸ. ਟੀ. ਗਲੋਬਲ, ਬੈਨੇਟ, ਕੋਲਮੈਨ ਐਂਡ ਕੰਪਨੀ ਲਿਮਟਿਡ, ਅਲਫਾ ਵੈਬ ਗਲੋਬਲ, ਕ੍ਰਿਸ ਕੈਪੀਟਲ, ਲੁਮੀਕਾਈ ਸਮੇਤ ਪ੍ਰਮੁੱਖ ਨਿਵੇਸ਼ਕਾਂ ਨੇ 21 ਜੁਲਾਈ ਨੂੰ ਲਿਖੀ ਇਕ ਚਿੱਠੀ ’ਚ ਜੀ. ਐੱਸ. ਟੀ. ਪਰਿਸ਼ਦ ਦੇ ਫੈਸਲੇ ’ਤੇ ਪ੍ਰਧਾਨ ਮੰਤਰੀ ਨੂੰ ਦਖਲ ਦੇਣ ਦੀ ਅਪੀਲ ਕੀਤੀ ਹੈ। ਚਿੱਠੀ ’ਚ ਇਹ ਵੀ ਕਿਹਾ ਗਿਆ ਹੈ ਕਿ ਆਨਲਾਈਨ ਗੇਮਿੰਗ ਵਿਚ ਨਿਵੇਸ਼ ਅਗਲੇ 3-4 ਸਾਲਾਂ ’ਚ ਚਾਰ ਅਰਬ ਅਮਰੀਕੀ ਡਾਲਰ ਤੱਕ ਪਹੁੰਚਣ ਦੀ ਉਮੀਦ ਹੈ, ਪਰ ਇਸ ’ਤੇ 28 ਫੀਸਦੀ ਜੀ. ਐੱਸ. ਟੀ. ਲਾਗੂ ਕਰਨ ਨਾਲ ਇਹ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ।
ਇਹ ਵੀ ਪੜ੍ਹੋ : ਭਾਰਤ ਦੀ ਰਾਹ 'ਤੇ ਅਮਰੀਕਾ, ਫੈਡਰਲ ਰਿਜ਼ਰਵ ਨੇ ਲਾਂਚ ਕੀਤੀ ਨਵੀਂ ਤਤਕਾਲ-ਭੁਗਤਾਨ ਸੇਵਾ 'FedNow'
ਇਸ ’ਚ ਕਿਹਾ ਗਿਆ ਹੈ ਕਿ ਪੂਰੀ ਦੁਨੀਆ ਦੀ ਤੁਲਣਾ ’ਚ ਮੌਜੂਦਾ ਜੀ. ਐੱਸ. ਟੀ. ਪ੍ਰਸਤਾਵ ਗੇਮਿੰਗ ਖੇਤਰ ਲਈ ਸਭ ਤੋਂ ਔਖੀ ਟੈਕਸ ਵਿਵਸਥਾ ਲਾਗੂ ਕਰੇਗਾ, ਜਿਸ ਨਾਲ ਇਸ ਖੇਤਰ ’ਚ ਨਿਵੇਸ਼ ਕੀਤੀ ਗਈ 2.5 ਅਰਬ ਅਮਰੀਕੀ ਡਾਲਰ ਦੀ ਪੂੰਜੀ ਦੇ ਡੁੱਬਣ ਦਾ ਖਤਰਾ ਬਣ ਗਿਆ ਹੈ। ਨਿਵੇਸ਼ਕਾਂ ਨੇ ਕਿਹਾ ਕਿ ਜੀ. ਐੱਸ. ਟੀ. ਪਰਿਸ਼ਦ ਦੇ ਫੈਸਲੇ ਨਾਲ ਉਨ੍ਹਾਂ ਨੂੰ ਝਟਕਾ ਲੱਗਾ ਹੈ ਅਤੇ ਨਿਰਾਸ਼ਾ ਹੋਈ ਹੈ। ਇਸ ਨਾਲ ਭਾਰਤੀ ਤਕਨੀਕੀ ਈਕੋਸਿਸਟਮ ਜਾਂ ਕਿਸੇ ਹੋਰ ਉੱਭਰਦੇ ਖੇਤਰ ਨੂੰ ਲੈ ਕੇ ਭਰੋਸਾ ਕਾਫੀ ਹੱਦ ਤੱਕ ਘੱਟ ਹੋ ਜਾਏਗਾ।
ਇਹ ਵੀ ਪੜ੍ਹੋ : Sahara ਦੇ 10 ਕਰੋੜ ਨਿਵੇਸ਼ਕਾਂ ਲਈ ਵੱਡੀ ਰਾਹਤ, ਅਮਿਤ ਸ਼ਾਹ ਨੇ ਲਾਂਚ ਕੀਤਾ ਰਿਫੰਡ ਪੋਰਟਲ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8