Mutual Funds ਤੋਂ ਦੂਰ ਹੋਣ ਲੱਗੇ ਨਿਵੇਸ਼ਕ ! ਲਾਰਜ ਕੈਪ ਫੰਡਜ਼ ''ਚੋਂ ਵਾਪਸ ਖਿੱਚਿਆ ਪੈਸਾ
Wednesday, Aug 12, 2026 - 01:11 PM (IST)
ਬਿਜ਼ਨੈੱਸ ਡੈਸਕ- ਭਾਰਤੀ ਸ਼ੇਅਰ ਬਾਜ਼ਾਰ 'ਚ ਚੱਲ ਰਹੇ ਉਤਾਰ-ਚੜ੍ਹਾਅ ਕਾਰਨ ਮਿਊਚੁਅਲ ਫੰਡ ਨਿਵੇਸ਼ਕਾਂ ਦੇ ਰੁਝਾਨ 'ਚ ਵੀ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। 'ਐਸੋਸੀਏਸ਼ਨ ਆਫ਼ ਮਿਊਚੁਅਲ ਫੰਡਜ਼ ਇਨ ਇੰਡੀਆ' (AMFI) ਦੇ ਜੁਲਾਈ ਮਹੀਨੇ ਦੇ ਅੰਕੜਿਆਂ ਨੇ ਬਾਜ਼ਾਰ ਨੂੰ ਹੈਰਾਨ ਕਰ ਦਿੱਤਾ ਹੈ। ਪਿਛਲੇ 30 ਮਹੀਨਿਆਂ ਵਿੱਚ ਪਹਿਲੀ ਵਾਰ ਨਿਵੇਸ਼ਕਾਂ ਨੇ ਲਾਰਜਕੈਪ ਫੰਡਾਂ ਵਿੱਚੋਂ ਪੈਸਾ ਵਾਪਸ ਕੱਢਿਆ ਹੈ, ਜਦਕਿ ਸਮਾਲਕੈਪ ਅਤੇ ਮਿਡਕੈਪ ਫੰਡਾਂ ਵਿੱਚ ਰਿਕਾਰਡ ਨਿਵੇਸ਼ ਦੇਖਿਆ ਗਿਆ ਹੈ।
ਦਿਸੰਬਰ 2023 ਤੋਂ ਬਾਅਦ ਪਹਿਲੀ ਵਾਰ ਜੁਲਾਈ 'ਚ ਲਾਰਜਕੈਪ ਫੰਡਾਂ ਵਿੱਚੋਂ 1,321 ਕਰੋੜ ਰੁਪਏ ਦਾ Outflow (ਪੈਸਿਆਂ ਦੀ ਨਿਕਾਸੀ) ਦਰਜ ਕੀਤੀ ਗਈ। ਮਾਹਿਰਾਂ ਅਨੁਸਾਰ ਪਿਛਲੇ ਦੋ ਸਾਲਾਂ ਵਿੱਚ ਲਾਰਜਕੈਪ ਸ਼ੇਅਰਾਂ ਤੋਂ ਮਿਲੀ ਸੁਸਤ ਰਿਟਰਨ ਅਤੇ ਹਾਈ ਵੈਲਿਊਏਸ਼ਨ ਕਾਰਨ ਨਿਵੇਸ਼ਕਾਂ ਨੇ ਪੈਸਾ ਕੱਢ ਕੇ ਜ਼ਿਆਦਾ ਰਿਟਰਨ ਦੇਣ ਵਾਲੇ ਦੂਜੇ ਸੈਗਮੈਂਟਾਂ 'ਚ ਨਿਵੇਸ਼ ਕੀਤਾ ਹੈ।
ਹਾਲਾਂਕਿ ਜੁਲਾਈ ਮਹੀਨੇ ਦੌਰਾਨ ਰਿਕਾਰਡ 7,767 ਕਰੋੜ ਰੁਪਏ ਦਾ ਨਿਵੇਸ਼ ਪ੍ਰਾਪਤ ਹੋਇਆ, ਜੋ ਇਸ ਕੈਟੇਗਰੀ 'ਚ ਕਿਸੇ ਵੀ ਇੱਕ ਮਹੀਨੇ ਦਾ ਸਭ ਤੋਂ ਵੱਧ ਹੈ। ਇਸ ਤੋਂ ਇਲਾਵਾ ਮਿਡਕੈਪ 'ਚ ਜੁਲਾਈ ਦੌਰਾਨ 6,192 ਕਰੋੜ ਰੁਪਏ ਦਾ ਨਿਵੇਸ਼ ਆਇਆ, ਜੋ ਕਿ ਜੂਨ 'ਚ 6,090 ਕਰੋੜ ਸੀ। ਇਸ ਤੋਂ ਇਲਾਵਾ ਫਲੈਕਸੀਕੈਪ 'ਚ 4,709 ਕਰੋੜ, ਲਾਰਜ ਅਤੇ ਮਿਡਕੈਪ 'ਚ 3,425 ਕਰੋੜ ਅਤੇ ਮਲਟੀਕੈਪ 'ਚ 3,227 ਕਰੋੜ ਦਾ ਨਿਵੇਸ਼ ਆਇਆ। ਪਿਛਲੇ ਦੋ ਮਹੀਨਿਆਂ ਦੀ ਬਿਕਵਾਲੀ ਤੋਂ ਬਾਅਦ ਡੈੱਟ ਫੰਡਾਂ (Debt Funds) 'ਚ 1.87 ਲੱਖ ਕਰੋੜ ਦਾ ਭਾਰੀ ਨਿਵੇਸ਼ ਆਇਆ, ਜਿਸ ਵਿੱਚ ਸਭ ਤੋਂ ਵੱਡਾ ਹਿੱਸਾ ਲਿਕਵਿਡ ਫੰਡਾਂ (1.19 ਲੱਖ ਕਰੋੜ) ਦਾ ਰਿਹਾ।
ਇਸ ਤੋਂ ਇਲਾਵਾ ਜੁਲਾਈ 'ਚ ਐੱਸ.ਆਈ.ਪੀ. ਨਿਵੇਸ਼ ਵਧ ਕੇ 31,961 ਕਰੋੜ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ, ਜਿਸ ਮਗਰੋਂ ਲਗਾਤਾਰ 5 ਮਹੀਨਿਆਂ ਤੋਂ ਐੱਸ.ਆਈ.ਪੀ. ਦਾ ਅੰਕੜਾ 31,000 ਕਰੋੜ ਤੋਂ ਪਾਰ ਬਣਿਆ ਹੋਇਆ ਹੈ, ਜਦਕਿ ਜੁਲਾਈ 'ਚ ਕੁੱਲ ਐੱਸ.ਆਈ.ਪੀ. ਅਕਾਊਂਟਲ ਦੀ ਗਿਣਤੀ 10,62,74,060 ਤੱਕ ਪਹੁੰਚ ਗਈ ਹੈ।
